
ਹੁਸ਼ਿਆਰਪੁਰ 15 ਜੂਨ, (ਤਰਸੇਮ ਦੀਵਾਨਾ) ਸਿਵਲ ਸਰਜਨ ਡਾ: ਬਲਵਿੰਦਰ ਕੁਮਾਰ ਅਤੇ ਜ਼ਿਲ੍ਹਾ ਜੇਲ੍ਹ ਹੁਸ਼ਿਆਰਪੁਰ ਦੇ ਜੇਲ੍ਹ ਸੁਪਰਡੈਂਟ ਅਨੁਰਾਗ ਕੁਮਾਰ ਆਜ਼ਾਦ ਨੇ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਆਈਐਸਐਚਟੀਐਚ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਸਬੰਧੀ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ: ਬਲਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਜੇਲ੍ਹ ਵਿੱਚ ਬੰਦ ਸਾਰੇ ਕੈਦੀਆਂ ਦੀ ਪੂਰੀ ਸਿਹਤ ਜਾਂਚ ਕਰਵਾ ਕੇ ਉਨ੍ਹਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਮੁਹਿੰਮ ਤਹਿਤ ਸਾਰੇ ਕੈਦੀਆਂ ਨੂੰ ਕਵਰ ਕੀਤਾ ਜਾਵੇਗਾ, ਜਿਸ ਵਿੱਚ ਜਿਨਸੀ ਰੋਗਾਂ, ਐੱਚ.ਆਈ.ਵੀ., ਟੀ.ਬੀ ਅਤੇ ਹੈਪੇਟਾਈਟਸ ਦੀ ਜਾਂਚ ਕੀਤੀ ਜਾਵੇਗੀ।ਉਨ੍ਹਾਂ ਦਾ ਡਾਟਾ ਕਿਤੇ ਵੀ ਸਾਂਝਾ ਨਹੀਂ ਕੀਤਾ ਜਾਵੇਗਾ। ਇਹ ਮੁਹਿੰਮ 15 ਜੂਨ ਤੋਂ 1 ਜੁਲਾਈ ਤੱਕ ਚੱਲੇਗੀ। ਇਸ ਮੌਕੇ ਜੇਲ ਸੁਪਡੈਟ ਅਨੁਰਾਗ ਕੁਮਾਰ ਅਜ਼ਾਦ, ਐਪੀਡੀਮੋਲੋਜਿਸਟ ਡਾ: ਸੈਲੇਸ਼ ਕੁਮਾਰ, ਡਾ: ਅਭਿਨਵ ਸ਼ਰਮਾ, ਡੀ.ਪੀ.ਐਮ ਮੁਹੰਮਦ ਆਸਿਫ਼, ਮਨੂ ਕੌਸ਼ਲ, ਸਰਬਜੀਤ ਸਿੰਘ ਆਦਿ ਹਾਜ਼ਰ ਸਨ |