
ਹੁਸ਼ਿਆਰਪੁਰ 17 ਜੂਨ ( ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਨਪ੍ਰੀਤ ਸਿੰਘ ਢਿਲੋਂ ਪੀ.ਪੀ.ਐਸ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਦੀ ਰਹਿਨਮਾਈ ਹੇਠ ਨਸ਼ਾ ਤਸਕਰੀ ਦੇ ਅਪਰਾਧਾਂ ਨੂੰ ਠੱਲ ਪਾਉਣ ਅਤੇ ਅਪਰਾਧੀਆਂ ਦੀ ਗ੍ਰਿਫਤਾਰੀ ਕਰਨ ਲਈ ਪਲਵਿੰਦਰ ਸਿੰਘ ਪੀ.ਪੀ.ਐਸ ਉਪ-ਕਪਤਾਨ ਪੁਲਿਸ ਸਿਟੀ ਅਤੇ ਸੰਜੀਵਨ ਸਿੰਘ ਐਸ.ਆਈ ਮੁੱਖ ਅਫਸਰ ਥਾਣਾ ਸਿਟੀ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋ ਕਿ ਮੁਕੱਦਮਾ ਨੰਬਰ 213 ਥਾਣਾ ਸਿਟੀ ਹੁਸ਼ਿਆਰਪੁਰ ਵਿਚ ਲੋੜੀਂਦਾ ਵਿਅਕਤੀ ਕੁਲਵੰਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਭਾਤਪੁਰ ਜੱਟਾ ਮਾਹਿਲਪੁਰ ਨੂੰ ਗ੍ਰਿਫਤਾਰ ਕੀਤਾ । ਉਹਨਾ ਦੱਸਿਆ ਕਿ ਥਾਣਾ ਸਿਟੀ ਹੁਸ਼ਿਆਰਪੁਰ ਵਿਚ ਉਕਤ ਵਿਅਕਤੀ ਨੇ ਇੰਕਸ਼ਾਫ ਕੀਤਾ ਕਿ 12 ਜੂਨ ਨੂੰ ਮੈ ਆਪਣੇ ਮਕਾਨ ਮਾਲਕ ਵਿਸ਼ਾਲ ਕੁਮਾਰ ਦੇ ਘਰ ਪਈ ਅਲਮਾਰੀ ਵਿਚੋ ਸੋਨੇ ਦੇ ਗਹਿਣੇ ਅਤੇ 10,000/- ਰੁਪਏ ਮੈ ਹੀ ਚੋਰੀ ਕੀਤੇ ਸਨ। ਉਹਨਾ ਦੱਸਿਆ ਕਿ ਉਕਤ ਵਿਅਕਤੀ ਨੂੰ ਉਕਤ ਮੁਕੱਦਮੇ ਵਿਚ ਨਾਮਜਦ ਕਰਕੇ ਉਕਤ ਪਾਸੋਂ ਇਕ ਜੋੜਾ ਚੂੜੀਆ, ਦੋ ਸੋਨੇ ਦੀਆ ਮੁੰਦਰੀਆ ਜਨਾਨਾ, ਇਕ ਜੋੜਾ ਕਾਂਟੇ, ਇਕ ਜੋੜਾ ਵਾਲੀਆ, ਇਕ ਜੋੜਾ ਟੋਪਸ, ਇਕ ਜੋੜਾ ਛੋਟੀਆ ਵਾਲੀਆ ਬ੍ਰਾਮਦ ਕੀਤੀਆ। ਜਿਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।