ਵਾਸ਼ਿੰਗਟਨ, 1 ਫਰਵਰੀ (ਰਾਜ ਗੋਗਨਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਉਸ ਨੂੰ ਰਿਪਬਲਿਕਨ ਐਮ.ਪੀ ਕਲਾਉਡੀਆ ਟੈਨੀ ਦੁਆਰਾ ਅਬ੍ਰਾਹਮ ਸਮਝੌਤੇ, ਮੱਧ ਪੂਰਬ ਵਿੱਚ ਸ਼ਾਂਤੀ ਲਈ ਇੱਕ ਨੀਤੀ ਲਈ ਨਾਮਜ਼ਦ ਕੀਤਾ ਗਿਆ ਹੈ। ਅਤੇ ਨਾਲ ਹੀ ਇਹ ਚੌਥੀ ਵਾਰ ਹੈ ਜਦੋਂ ਟਰੰਪ ਦਾ ਨਾਂ ਇਸ ਸਨਮਾਨ ਲਈ ਨਾਮਜ਼ਦ ਕੀਤਾ ਗਿਆ ਹੈ। ਟੈਨੀ ਨੇ ਅੱਜ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਕਿਹਾ- ਟਰੰਪ ਦਾ ਧੰਨਵਾਦ, 30 ਸਾਲਾਂ ਬਾਅਦ ਮੱਧ ਪੂਰਬ ‘ਚ ਸ਼ਾਂਤੀ ਸਥਾਪਤ ਕਰਨ ਲਈ ਸਮਝੌਤਾ ਹੋਇਆ। ਕਈ ਦਹਾਕਿਆਂ ਤੋਂ ਵਿਦੇਸ਼ੀ ਮਾਮਲਿਆਂ ਦੇ ਮਾਹਿਰ, ਅੰਤਰਰਾਸ਼ਟਰੀ ਸੰਸਥਾਵਾਂ ਅਤੇ ਅਧਿਕਾਰੀ ਕਹਿੰਦੇ ਰਹੇ ਹਨ ਕਿ ਇਜ਼ਰਾਈਲ-ਫਲਸਤੀਨ ਮੁੱਦੇ ਦੇ ਹੱਲ ਤੋਂ ਬਿਨਾਂ ਸ਼ਾਂਤੀ ਨਹੀਂ ਹੋ ਸਕਦੀ। ਪਰ ਟਰੰਪ ਨੇ ਇਹ ਕੀਤਾ, ਰਿਪਬਲਿਕਨ ਸੰਸਦ ਮੈਂਬਰ ਨੇ ਅੱਗੇ ਕਿਹਾ ਕਿ, ਜੋਅ ਬਿਡੇਨ ਅਮਰੀਕਾ ਲਈ ਕਮਜ਼ੋਰ ਰਾਸਟਰਪਤੀ ਹਨ। ਉਹ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਸਾਨੂੰ ਟਰੰਪ ਦੀ ਮਜ਼ਬੂਤ ਅਗਵਾਈ ਅਤੇ ਵਿਸ਼ਵ ਸ਼ਾਂਤੀ ਲਈ ਉਨ੍ਹਾਂ ਦੇ ਯਤਨਾਂ ਨੂੰ ਜਨਤਾ ਨੂੰ ਸਮਝਣ ਦੀ ਲੋੜ ਹੈ। ਉਹਨਾਂ ਕਿਹਾ ਕਿ, ਟਰੰਪ ਨੂੰ ਨੋਬਲ ਪੁਰਸਕਾਰ ਲਈ ਨਾਮਜ਼ਦ ਕਰਨਾ ਮੇਰੇ ਲਈ ਬੜੇ ਸਨਮਾਨ ਵਾਲੀ ਗੱਲ ਹੈ। ਮੈਂ ਉਹਨਾਂ ਨੂੰ ਜਲਦੀ ਹੀ ਇਹ ਸਨਮਾਨ ਨਾਲ ਨਿਵਾਜਿਆ ਜਾਵੇਗਾ।ਉਹਨਾਾਂ ਕਿਹਾ ਕਿ ਸੰਨ2020 ਵਿੱਚ ਜਦੋਂ ਵ੍ਹਾਈਟ ਹਾਊਸ ਵਿਚ ਅਬਰਾਹਿਮ ਸਮਝੌਤੇ ‘ਤੇ ਦਸਤਖਤ ਕੀਤੇ ਗਏ ਸਨ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ, ਤਤਕਾਲੀ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਬਹਿਰੀਨ ਅਤੇ ਯੂਏਈ ਦੇ ਵਿਦੇਸ਼ ਮੰਤਰੀ ਵੀ ਮੌਜੂਦ ਸਨ।ਅਬਰਾਹਿਮ ਸਮਝੌਤਾ ਇੱਕ ਸਮਝੌਤਾ ਸੀ ਜਿਸ ਨੇ ਸਤੰਬਰ 2020 ਵਿੱਚ ਯੂਏਈ, ਬਹਿਰੀਨ ਅਤੇ ਇਜ਼ਰਾਈਲ ਵਿਚਕਾਰ ਅਧਿਕਾਰਤ ਤੌਰ ‘ਤੇ ਸਬੰਧਾਂ ਨੂੰ ਆਮ ਵਰਗਾ ਬਣਾਇਆ। ਸਮਝੌਤੇ ਦੇ ਤਹਿਤ, ਯੂਏਈ ਅਤੇ ਬਹਿਰੀਨ ਨੇ ਇਜ਼ਰਾਈਲ ਨਾਲ ਰਾਜਨੀਤਿਕ ਸਬੰਧ ਸ਼ੁਰੂ ਕੀਤੇ।ਉਸ ਸਮੇਂ ਅਮਰੀਕਾ ਦੀ ਵਿਚੋਲਗੀ ਤੋਂ ਬਾਅਦ ਹੀ ਇਸ ਸਮਝੌਤੇ ‘ਤੇ ਦਸਤਖਤ ਕੀਤੇ ਗਏ। ਅਤੇ ਉਸ ਸਮੇਂ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਸਨ। ਉਸ ਦਾ ਟੀਚਾ ਮੱਧ ਪੂਰਬ ਵਿੱਚ ਇਜ਼ਰਾਈਲ ਲਈ ਮਾਨਤਾ ਪ੍ਰਾਪਤ ਕਰਨਾ ਸੀ। ਇਸ ਸਮਝੌਤੇ ਤਹਿਤ ਬਹਿਰੀਨ, ਮੋਰੋਕੋ, ਸੂਡਾਨ ਅਤੇ ਯੂਏਈ ਨੇ ਇਜ਼ਰਾਈਲ ਨੂੰ ਮਾਨਤਾ ਦਿੱਤੀ। ਇਸ ਤੋਂ ਬਾਅਦ ਹੀ ਵਪਾਰ ਅਤੇ ਰੱਖਿਆ ਦੇ ਖੇਤਰ ਵਿੱਚ ਇਜ਼ਰਾਈਲ ਨਾਲ ਉਨ੍ਹਾਂ ਦੀ ਭਾਈਵਾਲੀ ਦਾ ਰਾਹ ਖੁੱਲ੍ਹਿਆ ਸੀ।
ਸਾਬਕਾ ਰਾਸ਼ਟਰਪਤੀ ਟਰੰਪ ਚੌਥੀ ਵਾਰ ਨੋਬਲ ਪੁਰਸਕਾਰ ਲਈ ਨਾਮਜ਼ਦ
Share:
Voting poll
What does "money" mean to you?