February 4, 2026 12:35 pm

ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦੇ ਕਲਸ਼ ਨੂੰ ਮਿਊਜ਼ੀਅਮ ਵਿੱਚ ਸਾਂਭਿਆ ਜਾਵੇ : ਗ਼ਦਰੀ ਮੰਚ 

Share:

ਦਲਜੀਤ ਕੌਰ/ਸੰਗਰੂਰ, 20 ਜੁਲਾਈ, 2023: ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਆਗੂਆਂ ਨੇ ਮੀਟਿੰਗ ਕਰਕੇ ਸਰਕਾਰ ਤੋ ਮੰਗ ਕੀਤੀ ਹੈ ਕਿ ਸ਼ਹੀਦ ਊਧਮ ਸਿੰਘ ਦੀਆਂ ਸਰਕਾਰੀ ਕਾਲਜ ਸੁਨਾਮ ਦੀ ਲਾਇਬਰੇਰੀ ਵਿੱਚ 1974 ਤੋਂ ਪਈਆਂ ਅਸਥੀਆਂ ਦੇ ਦੋ ਕਲਸ਼ ਨੂੰ ਸੁਨਾਮ ਊਧਮ ਸਿੰਘ ਵਾਲਾ ਵਿੱਚ ਬਣੇ ਮਿਊਜ਼ੀਅਮ ਵਿੱਚ ਲਿਆ ਕੇ ਰੱਖਿਆ ਜਾਵੇ। ਸਰਕਾਰ ਵੱਲੋਂ ਦੇਸ਼ ਦੇ ਮਹਾਨ ਕੌਮੀ ਸ਼ਹੀਦ ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਆਪਣੀ ਅਨਮੋਲ ਜ਼ਿੰਦਗੀ ਕੁਰਬਾਨ ਕਰ ਦਿੱਤੀ ਨਾਲ ਸਰਕਾਰ ਵੱਲੋ ਇੰਨਸਾਫ ਨਹੀ ਕੀਤਾ ਜਾ ਰਿਹਾ।
ਮੰਚ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਕਿਹਾ ਸਰਕਾਰ ਵੱਲੋਂ 31 ਜੁਲਾਈ 2021 ਤੇ 31 ਜੁਲਾਈ 2022 ਨੂੰ ਕਾਲਜ ਵਿਚੋਂ ਇਕ ਅਸਥੀਆਂ ਦਾ ਕਲਸ਼ ਉਧਾਰ ਸ਼ਹੀਦ ਦਾ ਲਿਆ ਕੇ ਮਿਊਜ਼ੀਅਮ ਵਿੱਚ ਰੱਖਿਆ ਗਿਆ ਸੀ ਤੇ ਸ਼ਾਮ ਨੂੰ ਵਾਪਸ ਕੀਤਾ ਗਿਆ ਸੀ। ਉਹਨਾ ਕਿਹਾ ਕਿ ਇਹਨਾ ਨੂੰ ਪੱਕੇ ਤੌਰ ਤੇ ਮਿਊਜ਼ੀਅਮ ਵਿੱਚ ਲਿਆਂ ਕੇ ਰੱਖਿਆ ਜਾਵੇ।
ਮੰਚ ਦੇ ਸਕੱਤਰ ਪ੍ਰਿੰਸੀਪਲ ਅਨਿਲ ਕੁਮਾਰ ਨੇ ਕਿਹਾ ਕਿ ਮੰਚ ਵੱਲੋਂ ਸ਼ਹੀਦ ਦੇ ਸ਼ਹੀਦੀ ਦਿਹਾੜੇ ਤੇ 25 ਜੁਲਾਈ ਤੋਂ 31 ਜੁਲਾਈ ਤੱਕ ਸ਼ਹੀਦ ਦੀ ਸਹੀ ਸੋਚ ਤੇ ਸ਼ਹੀਦ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਬਾਰੇ ਲੋਕਾਂ ਨੂੰ ਦੱਸਿਆ ਜਾਵੇਗਾ ਤੇ 31ਜੁਲਾਈ ਨੂੰ ਸ਼ਹੀਦ ਦੇ ਜੱਦੀ ਘਰ ਅੱਗੇ ਸ਼ਹੀਦ ਦਾ ਮੰਚ ਵੱਲੋਂ ਸ਼ਹੀਦੀ ਦਿਹਾੜਾ ਮੰਨਾਇਆ ਜਾਵੇਗਾ। ਮੰਚ ਆਗੂਆਂ ਨੇ ਕਿਹਾ ਕਿ ਸ਼ਹੀਦ ਦੇ ਮੈਮੋਰੀਅਲ ਵਿਚ ਲੱਗੇ ਬੁੱਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ਦੇ ਸਾਲ ਬਾਅਦ ਵੀ ਬਦਲਿਆ ਨਹੀ ਗਿਆ ਹੈ
seculartvindia
Author: seculartvindia

Leave a Comment

Voting poll

What does "money" mean to you?
  • Add your answer

latest news