February 22, 2026 7:16 pm

ਸਲਾਨਾ ਕਰੀਬ 1.77 ਕਰੋੜ ਮੱਛੀ ਪੂੰਗ ਪੈਦਾ ਕਰਕੇ ਮੋਹਰੀ ਬਣੇ ਸੰਗਰੂਰ ਤੇ ਬੇਨੜਾ ਦੇ ਸਰਕਾਰੀ ਮੱਛੀ ਪੂੰਗ ਕੇਂਦਰ

Share:

ਦਲਜੀਤ ਕੌਰ/ਸੰਗਰੂਰ, 26 ਅਪ੍ਰੈਲ, 2023: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨੀਲੀ ਕ੍ਰਾਂਤੀ ਲਿਆਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਸੰਗਰੂਰ ਤੇ ਬੇਨੜਾ (ਧੂਰੀ) ਵਿਖੇ ਸਥਿਤ ਸਰਕਾਰੀ ਮੱਛੀ ਪੂੰਗ ਕੇਂਦਰ ਆਪਣਾ ਮਹੱਤਵਪੂਰਨ ਯੋਗਦਾਨ ਪਾਉਂਦੇ ਨਜ਼ਰ ਆ ਰਹੇ ਹਨ। ਸੰਗਰੂਰ ਸ਼ਹਿਰ ਵਿਖੇ ਮੱਛੀ ਪਾਲਣ ਵਿਭਾਗ ਦੇ ਦਫ਼ਤਰ ਦੇ ਨਾਲ ਹੀ ਸਥਿਤ ਸਰਕਾਰੀ ਮੱਛੀ ਪੂੰਗ ਕੇਂਦਰ ਜਿਥੇ ਸਲਾਨਾ ਕਰੀਬ 67 ਲੱਖ ਮੱਛੀ ਪੂੰਗ ਵਿਕਸਤ ਕਰਕੇ ਮੱਛੀ ਪਾਲਕਾਂ ਨੂੰ ਮੁਹੱਈਆ ਕਰਵਾ ਰਿਹਾ ਹੈ ਉਥੇ ਹੀ ਧੂਰੀ ਦੇ ਬੇਨੜਾ ਪਿੰਡ ਵਿੱਚ ਕਰੀਬ 20 ਏਕੜ ਰਕਬੇ ਵਿੱਚ ਬਣਿਆ ਸਰਕਾਰੀ ਮੱਛੀ ਪੂੰਗ ਫਾਰਮ 1 ਕਰੋੜ 10 ਲੱਖ ਦੀ ਪੈਦਾਵਾਰ ਨਾਲ ਸੂਬੇ ਦੇ ਮੋਹਰੀ ਮੱਛੀ ਪੂੰਗ ਫਾਰਮਾਂ ਦੀ ਕਤਾਰ ਵਿੱਚ ਸ਼ਾਮਲ ਹੈ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਮੱਛੀ ਪੂੰਗ ਦੇ ਉਤਪਾਦਨ ਵਿੱਚ ਵਾਧੇ ਦਾ ਇਹ ਸਿਲਸਿਲਾ ਪੰਜਾਬ ਸਰਕਾਰ ਦੇ ਸਾਰਥਕ ਯਤਨਾਂ ਸਦਕਾ ਨੌਜਵਾਨ ਵਰਗ ਤੇ ਬੇਰੁਜ਼ਗਾਰਾਂ ਵਿੱਚ ਇਸ ਸਹਾਇਕ ਕਿੱਤੇ ਨੂੰ ਅਪਣਾਉਣ ਪ੍ਰਤੀ ਵਧ ਰਹੀ ਰੁਚੀ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਮੱਛੀ ਪਾਲਕਾਂ ਨੂੰ ਸਰਕਾਰ ਵੱਲੋਂ ਮੱਛੀ ਪਾਲਣ ਲਈ ਟੋਭੇ ਦੀ ਪੁਟਾਈ ਤੋਂ ਲੈ ਕੇ ਹਰ ਉਸ ਕਾਰਜ ਲਈ ਸਬਸਿਡੀ ਦਿੱਤੀ ਜਾਂਦੀ ਹੈ ਜਿਸ ਨਾਲ ਇਹ ਕਿੱਤਾ ਕਰਨ ਵਾਲੇ ਆਰਥਿਕ ਤੌਰ ’ਤੇ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਮੱਛੀ ਪਾਲਣ ਵਿਭਾਗ ਮੱਛੀ ਪਾਲਣ ਦੇ ਦਾਇਰੇ ਨੂੰ ਵਧਾਉਣ ਦੇ ਆਸ਼ੇ ਦੀ ਪੂਰਤੀ ਹਿੱਤ ਜਾਗਰੂਕਤਾ ਪੈਦਾ ਕਰ ਰਿਹਾ ਹੈ ਅਤੇ ਮੱਛੀ ਪੂੰਗ ਫਾਰਮਾਂ ’ਤੇ ਮੱਛੀ ਦੀਆਂ 5 ਕਿਸਮਾਂ ਦੀ ਬਰੀਡਿੰਗ ਕਰਵਾ ਕੇ ਮੱਛੀ ਪਾਲਕਾਂ ਨੂੰ ਇਹ ਮਿਆਰੀ ਕਿਸਮ ਦਾ ਪੂੰਗ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਮੱਛੀ ਪਾਲਣ ਦੇ ਸਹਾਇਕ ਡਾਇਰੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮਾਰਚ ਤੋਂ ਜੁਲਾਈ ਤੱਕ ਦੇ ਸਮੇਂ ਵਿੱਚ ਇਨ੍ਹਾਂ ਮੱਛੀ ਪੂੰਗ ਕੇਂਦਰਾਂ ਤੋਂ ਕਿਸਮ ਮੁਤਾਬਕ ਪੂੰਗ ਸਪਲਾਈ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਦਾ ਕਿੱਤਾ ਆਮਦਨ ਦਾ ਵਧੀਆ ਸਰੋਤ ਹੈ ਅਤੇ ਬਹੁ ਗਿਣਤੀ ਲੋੜਵੰਦਾਂ ਲਈ ਰੋਜ਼ਗਾਰ ਦੇ ਸਾਧਨ ਵਜੋਂ ਵਿਕਸਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਕਾਮਨ ਕਾਰਪ ਸਪਲਾਈ ਕੀਤਾ ਗਿਆ ਜਦਕਿ ਮੌਜੂਦਾ ਮਹੀਨੇ ਵਿੱਚ ਗਰਾਸ ਕਾਰਪ ਮੱਛੀਆਂ, ਮਈ ਵਿੱਚ ਰੋਹੂ ਤੇ ਮੁਰਾਖ ਜਦਕਿ ਜੁਲਾਈ ਵਿੱਚ ਕਤਲਾ ਦਾ ਪੂੰਗ ਦਿੱਤਾ ਜਾਵੇਗਾ ਤਾਂ ਜੋ ਮੱਛੀ ਪਾਲਕ ਵਧੀਆ ਕਿਸਮ ਦੀਆਂ ਮੱਛੀਆਂ ਹਾਸਲ ਕਰ ਸਕਣ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news