February 4, 2026 4:19 pm

ਸਰੀਰਕ ਅਤੇ ਮਾਨਸਿਕ ਤੰਦਰੁਤੀ ਲਈ ਰੋਜ਼ਾਨਾ ਯੋਗ ਅਭਿਆਸ ਜਰੂਰੀ: ਹਰਦੀਪ ਜਿੰਦਲ

Share:

ਦਲਜੀਤ ਕੌਰ/ਮੂਨਕ/ਸੰਗਰੂਰ, 21 ਜੂਨ, 2023: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ, ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਸੈਨੀ ਅਤੇ ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਵਿੰਦਰ ਸਿੰਘ ਭੱਟੀ ਦੀ ਯੋਗ ਅਗੁਵਾਈ ਹੇਠ ਸਿਹਤ ਬਲਾਕ ਮੂਨਕ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਵਿਸ਼ਵ ਯੋਗ ਦਿਵਸ ਦੀ ਲੜੀ ਤਹਿਤ 20-06-2023 ਤੋਂ 26-06-2023 ਤੱਕ ਯੋਗ ਹਫ਼ਤਾ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਈ.ਈ-ਕਮ-ਆਈ.ਈ.ਸੀ. ਨੋਡਲ ਅਫ਼ਸਰ ਹਰਦੀਪ ਜਿੰਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੀ.ਐੱਮ. ਦੀ ਯੋਗਸ਼ਾਲਾ (ਸੀ.ਐਮ.ਡੀ.ਵਾਈ) ਸ਼ੁਰੂ ਕੀਤੀ ਗਈ ਹੈ। ਇਸ ਦਾ ਉਦੇਸ਼ ਨਾਗਰਿਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਧਿਆਨ ਅਤੇ ਯੋਗ ਦੀ ਮਹੱਤਤਾ ਨੂੰ ਉਜਾਗਰ ਕਰਨਾ ਹੈ ਤਾਂ ਜੋ ਨਾਗਰਿਕਾਂ ਤੱਕ ਯੋਗ ਦੀ ਪਹੁੰਚ ਨੂੰ ਆਸਾਨ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਯੋਗ ਅਤੇ ਧਿਆਨ ਇੱਕ ਮਹੱਤਵਪੂਰਨ ਰੋਜ਼ਾਨਾ ਅਭਿਆਸ ਹੈ ਜਿਸ ਨਾਲ ਸਾਡੇ ਜੀਵਨ ਵਿੱਚ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਸਿਹਤ ਦੇ ਫ਼ਇਦੇ ਲਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹਰੇਕ ਸਮੂਹ ਵਿੱਚ ਆਂਢ-ਗੁਆਂਢ ਤੋਂ ਘੱਟੋ-ਘੱਟ 25 ਯੋਗ ਸਿੱਖਣ ਲਈ ਇਛੁੱਕ ਮੈਂਬਰ ਹੋਣੇ ਚਾਹੀਂਦੇ ਹਨ, ਪੰਜਾਬ ਸਰਕਾਰ ਵੱਲੋ ਸਾਰੇ ਨਾਗਰਿਕਾਂ ਲਈ ਪ੍ਰਮਾਣਿਤ ਇੰਸਟ੍ਰਕਟਰ ਉਪਲੱਬਧ ਕਰਵਾਏ ਜਾਣਗੇ। ਇੰਸਟ੍ਰਕਟਰ ਕਲਾਸਾਂ ਦਾ ਆਯੋਜਨ ਕਰਨ ਲਈ ਹਰੇਕ ਸਮੂਹ ਦੇ ਇੱਕ ਮੈਂਬਰ ਨਾਲ ਤਾਲਮੇਲ ਕਰਨਗੇ ਜਿਸ ਨੂੰ ਗਰੁੱਪ ਕੋਆਰਡੀਨੇਟਰ ਕਿਹਾ ਜਾਵੇਗਾ। ਗਰੁੱਪ ਕੋਆਰਡੀਨੇਟਰ ਨੂੰ ਇੰਸਟ੍ਰਕਟਰ ਨਾਲ ਤਾਲਮੇਲ ਕਰਨਾ ਚਾਹੀਂਦਾ ਹੈ ਅਤੇ ਯੋਗਾ ਕਲਾਸਾਂ ਲਈ ਸਮਾਂ ਅਤੇ ਸਥਾਨ ਨਿਸਚਤ ਕਰਨਾ ਚਾਹੀਂਦਾ ਹੈ ਜੋ ਸਾਰੇ ਭਾਗੀਦਾਰਾਂ ਵੱਲੋਂ ਉਚਿੱਤ ਸਮਝਿਆ ਜਾਂਦਾ ਹੈ। ਇੱਕ ਇੱਛੁਕ ਵਿਆਕਤੀ ਵੀ ਆਪਣੇ ਆਪ ਨੂੰ ਰਜਿਸਟਰ ਕਰ ਸਕਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪੰਜਾਬ ਸਰਕਾਰ ਵੱਲੋ ਜਾਰੀ ਵੈੱਬਸਾਈਟ https://cmdiyogshala.punjab.gov.in/ ਜਾਂ ਹੈਲਪਲਾਈਨ ਨੰਬਰ 7669400500 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਫੋਟੋਆਂ: ਵਿਸ਼ਵ ਯੋਗ ਦਿਵਸ ਦੀਆਂ ਵੱਖ-ਵੱਖ ਤਸਵੀਰਾਂ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news