
ਫਗਵਾੜਾ 16 ਅਪ੍ਰੈਲ (ਦੀਕਸ਼ਾ ਗਾਂਧੀ) ਸਰਬ ਨੌਜਵਾਨ ਸਭਾ (ਰਜਿ:) ਫਗਵਾੜਾ ਅਤੇ ਨਹਿਰੂ ਯੂਵਾ ਕੇਂਦਰ ਕਪੂਰਥਲਾ ਵਲੋਂ ਸਾਂਝਾ ਉਪਰਾਲਾ ਕਰਦੇ ਹੋਏ ਸਭਾ ਵਲੋਂ ਸੰਚਾਲਿਤ ਵੋਕੈਸ਼ਨਲ ਸੈਂਟਰ ਸਕੀਮ ਨੰਬਰ 3 ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਭਾਰਤ ਰਤਨ ਡਾ.ਭੀਮ ਰਾਓ ਅੰਬੇਡਕਰ ਜੀ ਦਾ 132 ਵਾਂ ਜਨਮ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਚੇਅਰਮੈਨ ਨਗਰ ਸੁਧਾਰ ਟਰੱਸਟ ਫਗਵਾੜਾ ਬਤੌਰ ਮੁੱਖ ਮਹਿਮਾਨ ਜਦਕਿ ਸੰਤੋਸ਼ ਕੁਮਾਰ ਗੋਗੀ ਪ੍ਰਧਾਨ ਆਮ ਆਦਮੀ ਪਾਰਟੀ ਐਸ.ਸੀ. ਵਿੰਗ ਜ਼ਿਲਾ ਕਪੂਰਥਲਾ,ਲੈਕਚਰਾਰ ਹਰਜਿੰਦਰ ਗੋਗਨਾ ਅਤੇ ਪ੍ਰਸਿੱਧ ਸ਼ਾਇਰ ਬਲਦੇਵ ਰਾਜ ਕੋਮਲ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ।ਪ੍ਰਮੁਖ ਸ਼ਖਸੀਅਤਾਂ ਨੇ ਡਾ. ਅੰਬੇਡਕਰ ਦੀ ਤਸਵੀਰ ‘ਤੇ ਫੁੱਲਮਾਲਾਵਾਂ ਭੇਂਟ ਕਰਨ ਤੋਂ ਬਾਅਦ ਉਹਨਾਂ ਦੇ ਜੀਵਨ ਸਫ਼ਰ, ਸੰਘਰਸ਼ਾਂ, ਧਾਰਮਿਕ ਅਧਾਰ ‘ਤੇ ਦੇਸ਼ ਦੀ ਵੰਡ ਨੂੰ ਲੈ ਕੇ ਉਹਨਾਂ ਦੇ ਦੂਰਦਰਸ਼ੀ ਵਿਚਾਰਾਂ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਣ ‘ਚ ਡਾ.ਅੰਬੇਡਕਰ ਦੇ ਯੋਗਦਾਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਨੇ ਕਿਹਾ ਕਿ ਡਾ.ਅੰਬੇਡਕਰ ਨੂੰ ਆਪਣੇ ਜੀਵਨ ਵਿਚ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਲੋਕਾਂ ਨੂੰ ਆਪਣੇ ਅਧਿਕਾਰਾਂ ਦੇ ਨਾਲ-ਨਾਲ ਆਪਣੇ ਫਰਜ਼ਾਂ ਦੇ ਬਾਰ ਵੀ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਸਾਡੇ ਸੰਵਿਧਾਨ ਨਿਰਮਾਤਾਵਾਂ ਦੀ ਅਣਥੱਕ ਮਿਹਨਤ ਸਦਕਾ ਹੀ ਅੱਜ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਬਣਿਆ ਹੈ ਅਤੇ ਵੱਖ*ਵੱਖ ਖੇਤਰਾਂ ਵਿੱਚ ਪੂਰੀ ਦੁਨੀਆਂ ਦਾ ਮਾਰਗ ਦਰਸ਼ਨ ਕਰ ਰਿਹਾ ਹੈ। ਉਨਾਂ ਕਿਹਾ ਕਿ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦੇਸ਼ ਦੇ ਲੋਕਾਂ ਲਈ ਹਮੇਸ਼ਾ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ ਬਣੇ ਰਹਿਣਗੇ। ਇਸ਼ਾਨ ਗੋਗਨਾ ਅਤੇ ਨਰੇਸ਼ ਕੋਹਲੀ ਨੇ ਵੀ ਡਾ.ਅੰਬੇਡਕਰ ਦੇ ਜੀਵਨ ਬਾਰੇ ਅਤੇ ਉਹਨਾਂ ਵਲੋਂ ਕੀਤੇ ਕੰਮਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ। ਜਿਸ ਵਿਚ ਪ੍ਰਸਿੱਧ ਸ਼ਾਇਰ ਮਨੋਜ ਫਗਵਾੜਵੀ, ਹਰਚਰਨ ਭਾਰਤੀ, ਰਵਿੰਦਰ ਸਿੰਘ ਰਾਏ ਅਤੇ ਸੁਖਦੇਵ ਗੰਡਮਾ ਨੇ ਆਪਣੀਆਂ ਗ਼ਜ਼ਲਾਂ ਤੇ ਗੀਤਾਂ ਰਾਹੀਂ ਡਾ.ਅੰਬੇਡਕਰ ਨੂੰ ਯਾਦ ਕੀਤਾ।ਬਲਦੇਵ ਰਾਜ ਕੋਮਲ ਦੀ ਕਵਿਤਾ ‘ਮੇਰਾ ਤਾਂ ਰੱਬ ਬਣ ਵਿਖਾਇਆ ‘ਭੀਮ’ ਨੇ’ ਕਵਿਤਾ ਨੇ ਸਰੋਤਿਆਂ ਦੀ ਖੂਬ ਵਾਹਵਾਹੀ ਖੱਟੀ। ਸਭਾ ਵਲੋਂ ਪ੍ਰਮੁਖ ਸ਼ਖਸੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ‘ਤੇ ਸਭਾ ਦੇ ਮੈਨੇਜਰ ਜਗਜੀਤ ਸੇਠ, ਇੰਚਾਰਜ ਸੁਖਜੀਤ ਕੌਰ, ਮੈਡਮ ਪੂਜਾ ਸੈਣੀ, ਮੈਡਮ ਤਨੂੰ ਤੋਂ ਇਲਾਵਾ ਸਾਹਿਬਜੀਤ ਸਿੰਘ ਸਾਬੀ, ਮਨਦੀਪ ਬਾਸੀ, ਆਰ.ਪੀ.ਸ਼ਰਮਾ, ਲਾਇਨ ਗੁਰਦੀਪ ਸਿੰਘ ਕੰਗ, ਰਮਨ ਨਹਿਰਾ,ਅਨੂਪ ਦੁੱਗਲ, ਏ.ਕੇ.ਸ਼ਰਮਾ,ਡਾ.ਨਰੇਸ਼ ਬਿੱਟੂ, ਸੁਰਿੰਦਰ ਬੱਧਣ, ਰਾਜਕੁਮਾਰ ਰਾਜਾ,ਜਸ਼ਨ ਮਹਿਰਾ,ਵਿਪਨ ਜੈਨ,ਹਰਵਿੰਦਰ ਸਿੰਘ,ਨਰਿੰਦਰ ਸੈਣੀ ਤੋਂ ਇਲਾਵਾ ਸੈਂਟਰ ਦੀਆਂ ਵਿਦਿਆਰਥਣਾਂ ਪੂਜਾ, ਖੁਸ਼ਪ੍ਰੀਤ, ਯਾਸਮੀਨ,ਪੂਨਮ ਸ਼ਰਮਾ,ਆਂਚਲ,ਮਨਦੀਪ, ਮਨਪ੍ਰੀਤ,ਮੋਨਿਕਾ, ਸੁਮਨ, ਰਾਣੀਪ੍ਰਭਜੋਤ,ਅਮਨ,ਪਿ੍ਰਅੰਕਾ,ਗੁਰਪ੍ ਰੀਤ,ਅੰਜਲੀ, ਦੀਪਿਕਾ ਚਾਵਲਾ,ਭੁਵਨੇਸ਼, ਨੀਲਮ,ਪਰਮਜੀਤ, ਨਵਜੋਤ,ਨੀਲੂ, ਨਿਸ਼ਾ, ਰੁਚਿਕਾ,ਅਨੀਸ਼ਾ ਮਨੀਸ਼ਾ,ਰਾਜਵਿੰਦਰ,ਰਾਜਵੀਰ, ਜਸਪ੍ਰੀਤ,ਸਲੋਨੀ,ਰਵੀਨਾ,ਸੁਧਾ,ਨਿਧੀ, ਕਾਜਲ,ਮਾਲਾ,ਕਸ਼ਿਸ਼, ਕਾਰਤਿਕਾ,ਗੁਰਲੀਨ,ਈਸ਼ਾ ਆਦਿ ਹਾਜ਼ਰ ਸਨ।