April 10, 2026 2:24 pm

ਸਮਾਜ ਸੇਵਾ ਤੇ ਨੋਜਵਾਨਾ ਨੂੰ ਖੇਡਾ ਪ੍ਰਤੀ ਉਤਸ਼ਾਹਿਤ ਕਰਨ ਵਾਲੇ ਲਇਨ ਰਣਜੀਤ ਰਾਣਾ ਮਲਟੀਪਲ ਐਵਾਰਡ ਨਾਲ ਸਨਮਾਨਿਤ 

Share:

ਹੁਸ਼ਿਆਰਪੁਰ 19 ਮਈ (ਤਰਸੇਮ ਦੀਵਾਨਾ) ਲਾਇਨਜ ਕਲੱਬ ਇੰਟਰਨੈਂਸਨਲ ਦਾ ਮਲਟੀਪਲ ਡਿਸਟਿਕ 321 ਦਾ ਐਵਾਰਡ ਸਮਾਰੋਹ ਹਰੀਦੁਆਰ (ਉਤਰਾਂਖੰਡ) ਵਿਖੇ ਮਲਟੀਪਲ ਚੇਅਰਮੈਨ ਲਾਇਨ ਨਾਕੇਸ਼ ਗਰਗ ਜੀ ਦੀ ਅਗਵਾਈ ਵਿੱਚ ਹੋਇਆ ਜਿਸ ਵਿਚ ਪਾਸਟ ਇੰਟਰਨੈਂਸਨਲ ਪ੍ਰੈਜੀਡੈਂਟ ਲਾਇਨ ਨਾਰੇਸ਼ ਅਗਰਵਾਲ ਜੀ, ਇੰਟਰਨੈਂਸਨਲ ਡਾਇਰੈਕਟਰ ਲਾਇਨ ਜਤਿੰਦਰ ਚੋਹਾਨ ਜੀ ਨੇ ਲਾਇਨਜ ਕਲੱਬ ਡਿਸਟਿਕ 321 ਡੀ ਦੇ ਸਪੋਰਟਸ ਚੇਅਰਮੈਨ ਲਾਇਨ ਰਣਜੀਤ ਸਿੰਘ ਰਾਣਾ ਦੇ ਇਸ ਸਾਲ ਸਮਾਜ ਸੇਵਾ ਦੇ ਕੰਮਾ ਤੇ ਨੌਜੁਆਨਾ ਤੇ ਬੱਚਿਆ ਨੂੰ ਖੇਡਾ ਪ੍ਰਤੀ ਉਤਸ਼ਾਹਿਤ ਕਰਨ ਲਈ ਲਾਇਨਜ ਕਲੱਬ ਇੰਟਰਨੈਂਸਨਲ ਮਲਟੀਪਲ 321 ਦੇ ਬੈਸਟ ਲਾਇਨ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਲਾਇਨਜ ਕਲੱਬ ਡਿਸਟਿਕ 321 ਡੀ ਦੇ ਗਵਰਨਰ ਲਾਇਨ ਦਵਿੰਦਰ ਪਾਲ ਅਰੋੜਾ ਨੇ ਕਿਹਾ ਕੇ ਲਾਇਨ ਰਣਜੀਤ ਸਿੰਘ ਰਾਣਾ ਨੂੰ ਇਹ ਐਵਾਰਡ ਉਸਦੇ ਵਲੋ ਕੀਤੇ ਗਏ  ਸਮਾਜ ਸੇਵਾ ਦੇ ਕੰਮਾ ਕਰਕੇ ਮਿੱਲਿਆ ਹੈ ।ਜਿਸ ਤੋ ਇਹ ਪਤਾ ਲੱਗਦਾ ਹੈ ਕਿ ਲਾਇਨ ਰਣਜੀਤ ਸਿੰਘ ਰਾਣਾ ਸਮਾਜ ਸੇਵਾ ਲਈ ਪੂਰੀ ਤਰਾ ਸਮੱਰਪਤ ਹੈ । ਉਨਾ ਕਿਹਾ ਕੇ ਲਾਇਨ ਰਣਜੀਤ ਸਿੰਘ ਰਾਣਾ ਨੇ  ਸਮਾਜ ਸੇਵਾ ਦੇ ਕੰਮਾ ਦੇ ਨਾਲ ਨਾਲ ਡਿਸਟਿਕ 321 ਡੀ ਦੇ ਸਪੋਰਟਸ ਚੇਅਰਮੈਨ ਹੁੰਦੇ ਹੋਏ ਨੌਜੁਆਨਾ, ਤੇ ਬੱਚਿਆ ਨੂੰ ਖੇਡਾ ਪ੍ਰਤੀ ਉਤਸ਼ਾਹਿਤ ਕੀਤਾ ਤੇ ਵੱਖ ਵੱਖ ਖੇਡਾ ਦੇ ਟੂਰਨਾਮੈਂਟ ਕਰਵਾਏ , ਸਕੂਲਾ ਵਿਚ ਵੀ ਸਪੋਰਟਸ ਮੀਟ ਕਰਵਾਈਆ ਜਿਸ ਨਾਲ ਲਾਇਨ ਰਣਜੀਤ ਸਿੰਘ ਰਾਣਾ ਨੇ ਸਮਾਜ ਵਿਚ ਇੱਕ ਵਧੀਆ ਸਮਾਜ ਸੇਵੀ ਦੀ ਪਹਿਚਾਨ ਬਣਾਈ ਹੈ । ਉਹਨਾ ਦੱਸਿਆ ਕੇ ਪੰਜਾਬ ਸਰਕਾਰ ਵਲੋ ਵੀ ਪੰਦਰਾ ਅਗਸਤ ਦੇ ਦਿਹਾੜੇ ਤੇ ਲਾਇਨ ਰਣਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਸੀ । ਲਾਇਨ ਰਣਜੀਤ ਸਿੰਘ ਰਾਣਾ ਹਰ ਸਮੇ ਲੋੜਵੰਦਾ ਦੀ ਮਦਦ ਲਈ ਤਿਆਰ ਰਹਿੰਦਾ ਹੈ । ਇਸ ਮੋਕੇ ਲਾਇਨ ਰਣਜੀਤ ਸਿੰਘ ਰਾਣਾ ਇਸ ਐਵਾਰਡ ਮਿਲਣ ਮੋਕੇ ਕਿਹਾ ਕੇ  ਮੈ ਮਲਟੀਪਲ 321 ਦੇ ਚੇਅਰਮੈਨ ਲਾਇਨ ਨਾਕੇਸ਼ ਗਰਗ ਅਤੇ ਡਿਸਟਿਕ 321 ਡੀ ਦੇ ਗਵਰਨਰ ਲਾਇਨ ਦਵਿੰਦਰ ਪਾਲ ਅਰੋੜਾ, ਲਾਇਨ ਸੁਰਿੰਦਰ ਪਾਲ ਸੋਂਧੀ ਗਵਰਨਰ (ਇਲੈਕਟ) , ਵਾਇਸ ਗਵਰਨਰ ਲਾਇਨ ਰਛਪਾਲ ਸਿੰਘ ਬੱਚਾਜੀਵੀ, ਵਾਇਸ ਗਵਰਨਰ  ਵੀ.ਐਮ ਗੋਇਲ ਜੀ ਦਾ  ਬਹੁਤ ਧੰਨਵਾਦੀ ਹਾਂ ਲਾਇਨ ਰਾਣਾ ਨੇ ਕਿਹਾਂ ਕੇ  ਇਹ ਐਵਾਰਡ ਮੈ ਆਪਣੇ ਲਾਇਨਜ ਕਲੱਬ ਹੁਸਿ਼ਆਰਪੁਰ ਪ੍ਰਿੰਸ ਦੇ ਸਾਰੇ ਮੈਂਬਰਾਂ , ਕੋਚ ਸਹਿਬਾਨ , ਟੀਚਰਜ ਸਹਿਬਾਨ  ਤੇ ਖਿਡਾਰੀਆ ਨੂੰ ਸਮਰਪਿਤ ਕਰਦਾ ਹਾਂ ਜਿਹਨਾ ਦੇ ਮੇਰੇ ਵਲੋ ਕੀਤੇ ਜਾਂਦੇ ਪ੍ਰੋਜੈਕਟਾ ਵਿਚ ਵਿਸ਼ੇਸ਼ ਸਹਿਯੋਗ ਰਹਿੰਦਾ ਹੈ । ਉਹਨਾ ਕਿਹਾ ਕੇ ਉਹ ਹਮੇਸਾ ਹੀ ਸਮਾਜ ਸੇਵਾ ਤੇ ਖੇਡਾ ਪ੍ਰਤੀ ਨੌਜੁਆਨਾ ਤੇ ਬੱਚਿਆ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਕੋਸਿ਼ਸ ਜਾਰੀ ਰੱਖਣਗੇ ।ਇਸ ਮੋਕੇ ਪਾਸਟ ਡਿਸਟਿਕ ਗਵਰਨਰ ਲਾਇਨ ਸੁਦੀਪ ਗਰਗ ਜੀ, ਲਾਇਨ ਮਨੋਹਰ ਸਿੰਘ ਭੋਗਲ, ਲਾਇਨ ਵਿਰਸਾ ਸਿੰਘ,ਰੀਜਨ ਚੇਅਰਮੈਨ ਰਜਿੰਦਰ ਪ੍ਰਸਾਦ, ਲਾਇਨ ਪ੍ਰਸ਼ਾਤ ਜੀ ਵੀ ਹਾਜਰ ਸਨ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news