April 12, 2026 6:33 pm

ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸਮੂਹ ਸੰਤ ਸਮਾਜ ਨੇ ਹਰਿਦੁਆਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ           

Share:

ਹੁਸ਼ਿਆਰਪੁਰ 2 ਅਪ੍ਰੈਲ  (ਤਰਸੇਮ ਦੀਵਾਨਾ) ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 646ਵਾਂ ਪ੍ਰਕਾਸ਼ ਪੁਰਬ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ (ਰਜਿ.) ਪੰਜਾਬ ਵਲੋਂ ਦੇਸ਼ ਵਿਦੇਸ਼ ਦੀਆਂ ਲੱਖਾਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ ਗਿਆ। ਹਰਿਦੁਆਰ ” ਹਰਿ ਕੀ ਪਾਉੜੀ ” ਲਈ ਮਹਾਨ ਇਤਿਹਾਸਕ ਬੇਗਮਪੁਰਾ ਦਮੜੀ ਸ਼ੋਭਾ ਯਾਤਰਾ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਆਸ਼ਰਮ ਤੋਂ  ਬੜੀ ਸ਼ਾਨੋ ਸ਼ੌਕਤ ਨਾਲ ਆਰੰਭ ਹੋ ਕੇ ਹਰਿਦੁਆਰ ਦੇ ਵੱਖ ਵੱਖ ਸਥਾਨਾਂ ਤੋਂ ਹੋ ਕੇ ਗੁਰੂ ਰਵਿਦਾਸ ਘਾਟ ਪਹੁੰਚੀ ਜਿਥੇ ਆਰਤੀ  ਅਰਦਾਸ ਤੋਂ ਉਪਰੰਤ  ਸੰਗਤਾਂ ਨੇ ਗੁਰੂ ਰਵਿਦਾਸ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।  ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ (ਰਜਿ.) ਪੰਜਾਬ ਦੇ ਵੱਖ ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ ਅਤੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ ਦੇ ਜੈਕਾਰਿਆਂ ਨਾਲ ਅਕਾਸ਼ ਗੂੰਜ ਉੱਠਿਆ। ਸੰਤ ਸਰਵਣ ਦਾਸ ਬੋਹਣ ਚੇਅਰਮੈਨ, ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੋੜੇ ਦੀ ਦੇਖ ਰੇਖ ਹੇਠ ਆਰੰਭ ਹੋਈ ਸ਼ੋਭਾ ਯਾਤਰਾ ਦਾ ਉਤਰਾਖੰਡ, ਯੂ.ਪੀ ਤੇ ਹਰਿਆਣਾ ਦੀਆਂ ਸੰਗਤਾਂ ਨੇ ਥਾਂ ਥਾਂ  ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ।ਸੰਗਤਾਂ ਲਈ ਚਾਹ ਪਕੌੜੇ,ਫਰੂਟ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਬੜੀ ਸ਼ਰਧਾ ਨਾਲ ਕੀਤੀ। ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਦੇ ਸੰਤਾਂ ਦਾ ਸਿਰਪਾਓ ਭੇਟ ਕਰਕੇ ਸਨਮਾਨ ਕੀਤਾ। ਸੁਸਾਇਟੀ ਵਲੋਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ  ਨੂੰ ਗੁਰੂ ਰਵਿਦਾਸ ਜੀ ਦੇ ਸੁੰਦਰ ਸਰੂਪ ਅਤੇ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ। ਪੁਲਸ,ਪ੍ਰਸ਼ਾਸਨ ਵਲੋਂ ਕਨੂੰਨ ਵਿਵਸਥਾ ਦੇ ਸੁਚੱਜੇ ਪ੍ਰਬੰਧ ਕੀਤੇ ਸਨ । ਇਸ ਸਮੇਂ ਜਨਰਲ ਸਕੱਤਰ ਸੰਤ ਇੰਦਰ ਦਾਸ ਸੇਖੈ, ਸੰਤ ਵਿਨੈ ਮੁਨੀ ਜੀ ਜੰਮੂ ,ਸੰਤ ਪਰਮਜੀਤ ਦਾਸ ਨਗਰ,ਸੰਤ ਸਰਵਣ ਦਾਸ ਲੁਧਿਆਣਾ, ਮਹੰਤ ਪ੍ਰਸ਼ੋਤਮ ਲਾਲ ਚੱਕ ਹਕੀਮ,ਸੰਤ ਬਲਵੰਤ ਦਾਸ ਡੀਗਿਰੀਆਂ,ਸੰਤ ਕਿਰਪਾਲ ਦਾਸ ਭਾਰਟਾ,ਸੰਤ ਰਮੇਸ਼ ਦਾਸ ਸ਼ੇਰਪੁਰ ਕਲਰਾਂ, ਸੰਤ ਧਰਮਪਾਲ ਸ਼ੇਰਗੜ, ਸੰਤ ਜਸਵੰਤ ਦਾਸ ਰਾਵਲਪਿੰਡੀ, ਸੰਤ ਮਨਜੀਤ ਦਾਸ ਚਲੇਟ (ਹਿਮਾਚਲ),ਸੰਤ ਬੀਬੀ ਕੁਲਦੀਪ ਕੌਰ ਮੇਹਨਾ, ਸੰਤ ਮਨਜੀਤ ਦਾਸ ਬਿਛੋਹੀ,ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰ ਚਰਨਛੋਹ ਗੰਗਾ, ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ,  ਸੰਤ ਬੀਬੀ ਪੂਨਮ ਹੀਰਾ, ਸੰਤ ਰਾਮ ਸੇਵਕ ਹਰੀ ਪੁਰ ਖਾਲਸਾ,  ਸੰਤ ਸੰਤੋਖ ਦਾਸ ਭਾਰਟਾ, ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਂਉਡੇਸ਼ਨ ਇੰਡੀਆ, ਸੰਤ ਬੀਬੀ ਕਮਲੇਸ਼ ਕੌਰ ਨਾਹਲਾਂ ਵੀ ਹਾਜਰ ਸਨ। ਇਸ ਸਮੇਂ ਵਿਧਾਇਕ ਰਾਜੇਸ਼ ਰਠੌਰ, ਤਰਸੇਮ ਦੀਵਾਨਾ,ਸਾਈ ਗੀਤਾ ਸ਼ਾਹ ਕਾਦਰੀ,ਪਵਨ ਕੁਮਾਰ ਬੱਧਣ  ਵੀ ਹਾਜਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news