February 4, 2026 2:28 pm

ਵੋਟ ਬੈਂਕ ਪੱਕਾ ਕਰਨ ਲਈ ਘਟਗਿਣਤੀਆਂ ਤੇ ਹੋ ਰਹੇ ਜਬਰ ਦਾ ਟਾਕਰਾ ਡੱਟ ਕੇ ਕਰਾਂਗੇ : ਬੀ ਕੇ ਯੂ ਏਕਤਾ ਡਕੌਂਦਾ 

Share:

ਦਲਜੀਤ ਕੌਰ/ਸੰਗਰੂਰ, 9 ਅਗਸਤ, 2023: 2024 ਦੀਆਂ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਦੇਸ਼ ਤੇ ਪਿਛਲੇ 9 ਵਰਿਆਂ ਤੋਂ ਕਾਬਜ ਫਾਸ਼ੀਵਾਦੀ ਮੋਦੀ ਹਕੂਮਤ ਨੇ ਘਟਗਿਣਤੀਆਂ ਤੇ ਜਬਰ ਹੋਰ ਤਿੱਖਾ ਕਰ ਦਿੱਤਾ ਹੈ। ਹਰਿਆਣਾ ਦੇ ਨੂੰਹ ਚ ਪਿਛਲੇ ਦਿਨਾਂ ਚ ਵਾਪਰੀਆਂ ਫਿਰਕੂ ਕਤਲੇਆਮ, ਦੁਕਾਨਾਂ, ਘਰਾਂ, ਸ਼ੋਅਰੂਮਾਂ ਨੂੰ ਅੱਗ ਦੇ ਹਵਾਲੇ ਕਰਨ ਦੀਆਂ ਘਟਨਾਵਾਂ ਨੇ ਇਕ ਵੇਰ ਫਿਰ 2002 ਦੇ ਗੁਜਰਾਤ ਕਤਲੇਆਮ ਦਾ ਸੇਕ ਤਿੱਖਾ ਕਰ ਦਿੱਤਾ ਹੈ।
ਇਹ ਵਿਚਾਰ ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਿਲਾ ਮੀਟਿੰਗ ਤੋਂ ਬਾਅਦ ਜਗਤਾਰ ਸਿੰਘ ਦੇਹੜਕਾ ਨੇ ਪੇਸ਼ ਕੀਤੇ। ਉਨਾਂ ਕਿਹਾ ਕਿ ਮੀਟਿੰਗ ਵਿੱਚ ਹਾਜਰ ਨੁਮਾਇੰਦਿਆਂ ਨੇ ਗਹਿਰ ਗੰਭੀਰ ਵਿਚਾਰ ਚਰਚਾ ਤੋਂ ਬਾਅਦ ਇਸ ਮਾਮਲੇ ਚ ਹਰਿਆਣਾ ਦੀ ਖੱਟਰ ਸਰਕਾਰ ਨੂੰ ਪੂਰੀ ਤਰਾਂ ਜਿੰਮੇਵਾਰ ਠਹਿਰਾਉਂਦਿਆਂ ਮਹਿਸੂਸ ਕੀਤਾ ਕਿ ਬਜਰੰਗ ਦਲ ਦੇ ਫਿਰਕੂ ਅਨਸਰਾਂ ਮੋਨੂ ਮਾਨੇਸਰ ਅਤੇ ਬਿੱਟੂ ਬਜਰੰਗੀ ਨੂੰ ਫਿਰਕੂ ਅੱਗ ਭੜਕਾਉਣ ਦੀ ਖੁਲ ਦੇ ਕੇ ਘਟਗਿਣਤੀਆਂ ਨੂੰ ਫਿਰਕੂ ਜਬਰ ਦਾ ਨਿਸ਼ਾਨਾ ਬਨਾਉਣਾ ਸੰਘੀ ਲਾਣੇ ਦੀ ਸੋਚੀ ਸਮਝੀ ਨੀਤੀ ਹੈ।
ਉਨਾਂ ਕਿਹਾ ਕਿ ਗੁਜਰਾਤ, ਮੱਧਪ੍ਰਦੇਸ਼, ਯੂ ਪੀ ਤੋਂ ਬਾਅਦ ਹੁਣ ਹਰਿਆਣਾ ਚ ਭਾਜਪਾ ਹਕੂਮਤ ਵਲੋਂ ਕਨੂੰਨ ਛਿਕੇ ਟੰਗ ਕੇ ਖੁਦ ਮੁਨਸਿਫ ਬਣ ਕੇ ਮੁਸਲਿਮ ਵਰਗ ਦੀਆਂ ਝੁਗੀਆਂ, ਮਕਾਨਾਂ, ਹੋਟਲਾਂ ਨੂੰ ਨਿਸ਼ਾਨਾ ਬਨਾਉਣਾ ਸਿਰੇ ਦੀ ਫਾਸ਼ੀਵਾਦੀ ਗੁੰਡਾਗਰਦੀ ਹੈ। ਹਰਿਆਣੇ ਦੇ ਹਿੰਦੂ ਵੋਟ ਬੈਂਕ ਨੂੰ ਖੁਸ਼ ਕਰਨ ਲਈ ਕੀਤੇ ਇਸ ਕੁਕਰਮ ਦਾ ਮਾਣਯੋਗ ਹਾਈਕੋਰਟ ਨੇ ਖੁਦ ਨੋਟਿਸ ਲੈ ਕੇ ਇਨਾਂ ਗੈਰਕਾਨੂੰਨੀ ਕਾਰਵਾਈਆਂ ਨੂੰ ਰੋਕਣ ਦੇ ਹੁਕਮ ਜਾਰੀ ਕਰਕੇ ਖੱਟਰ ਹਕੂਮਤ ਨੂੰ ਨੰਗਾ ਕਰਨ ਦਾ ਸ਼ਾਨਦਾਰ ਕਾਰਜ ਕੀਤਾ ਹੈ। ਮੀਟਿੰਗ ਨੇ ਮਾਨਯੋਗ ਕੋਰਟ ਤੋਂ ਇਸ ਗੁੰਡਾਗਰਦੀ ਦਾ ਸਖਤ ਨੋਟਿਸ ਲੈਣ ਲਈ ਧੰਨਵਾਦ ਕਰਦਿਆਂ ਖੱਟਰ ਸਰਕਾਰ ਖਿਲਾਫ ਸਖਤ ਕਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਉਨਾਂ ਹਰਿਆਣਾ ਦੀਆਂ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਨੂੰ ਸੜਕਾਂ ਤੇ ਆ ਕੇ ਇਸ ਫਿਰਕੂ ਭੇੜ ਤੇ ਕਤਲੇਆਮ ਨੂੰ ਰੋਕਣ ਲਈ ਤਾਕਤ ਜੁਟਾਉਣ ਦਾ ਸੱਦਾ ਦਿੱਤਾ ਹੈ।
ਇਕ ਹੋਰ ਮਤੇ ਰਾਹੀਂ ਜਥੇਬੰਦੀ ਨੇ ਕੇਂਦਰੀ ਜਾਂਚ ਏਜੰਸੀ ਵਲੋਂ ਖਾਲਸਾ ਏਡ ਦੇ ਟਿਕਾਣਿਆਂ ਤੇ ਛਾਪੇ ਮਾਰਨ ਅਤੇ ਯੂ ਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਨੂੰ ਏਅਰਪੋਰਟ ਤੇ ਰੋਕ ਕੇ ਪ੍ਰੇਸ਼ਾਨ ਕਰਨ ਦੀ ਵੀ ਨਿੰਦਾ ਕੀਤੀ ਹੈ। ਉਨਾਂ ਕਿਹਾ ਕਿ ਉਨਾਂ ਦੀ ਜਥੇਬੰਦੀ ਖਾਲਸਾ ਏਡ ਦੀ ਰਾਖੀ ਲਈ ਤਿਆਰ ਬਰ ਤਿਆਰ ਹੈ ਮੀਟਿੰਗ ਵਿੱਚ ਮੇਵਾਤ ਦੇ ਮੁਸਲਿਮ ਭਾਈਚਾਰੇ ਵਲੋਂ ਅਤੇ ਸਮਾਜਿਕ ਜਥੇਬੰਦੀ ਖਾਲਸਾ ਏਡ ਵਲੋਂ ਕਿਸਾਨ ਅੰਦੋਲਨ ਸਮੇਂ ਨਿਭਾਏ ਸ਼ਾਨਦਾਰ ਰੋਲ ਤੇ ਮਾਣ ਮਹਿਸੂਸ ਕੀਤਾ। ਮੀਟਿੰਗ ਵਿੱਚ ਇੰਦਰਜੀਤ ਸਿੰਘ ਧਾਲੀਵਾਲ, ਦੇਵਿੰਦਰ ਸਿੰਘ ਕਾਉਂਕੇ ਤੋ ਬਿਨਾਂ ਸਾਰੇ ਬਲਾਕਾਂ ਦੇ ਅਹੁਦੇਦਾਰ ਸ਼ਾਮਲ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news