December 24, 2024 6:09 pm

ਲੋਕ ਸੇਵਕ ਮੰਡਲ ਵੱਲੋਂ ਸਨਮਾਨ ਸਮਾਰੋਹ ਆਯੋਜਿਤ

Share:

ਹੁਸ਼ਿਆਰਪੁਰ 25 ਅਪ੍ਰੈਲ (ਤਰਸੇਮ ਦੀਵਾਨਾ) ਲਾਜਪਤ ਰਾਏ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਦਾ ਸੰਚਾਲਨ ਕਰਨ ਵਾਲੀ ਸੰਸਥਾ ਲੋਕ ਸੇਵਕ ਮੰਡਲ ਵੱਲੋਂ ਚੇਅਰਮੈਨ ਬਲਵੰਤ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਸੇਵਾਮੁਕਤ ਪ੍ਰਿੰਸੀਪਲ ਸ਼੍ਰੀਮਤੀ ਸੰਤੋਖ ਸੈਣੀ ਅਤੇ ਸੇਵਾਮੁਕਤ ਪ੍ਰਿੰਸੀਪਲ ਗੁਰਬਚਨ ਕੌਰ ਨੇ ਸ਼ਿਰਕਤ ਕੀਤੀ।ਇਸ ਮੌਕੇ ਸਲਾਹਕਾਰ ਪੁਸ਼ਪਾ ਸਿੰਘ,ਸੇਵਾਮੁਕਤ ਪ੍ਰਿੰਸੀਪਲ ਜਤਿੰਦਰਪਾਲ ਕੌਰ ਅਤੇ ਵਾਈਸ ਪ੍ਰਿੰਸੀਪਲ ਮਨਜੀਤ ਕੌਰ ਦੀ ਸੇਵਾਮੁਕਤੀ ਉਪਰੰਤ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ ਅਤੇ ਉਨ੍ਹਾਂ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਭਰਪੂਰ ਸ਼ਲਾਘਾ ਕਰਦਿਆਂ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ।ਸੀਨੀਅਰ ਅਧਿਆਪਕਾ ਰੇਨੂੰ ਬਾਲਾ ਨੂੰ ਪ੍ਰਿੰਸੀਪਲ ਅਤੇ ਸ਼੍ਰੀਮਤੀ ਪੁਸ਼ਪਾ ਸਿੰਘ ਸਲਾਹਕਾਰ ਦੀ ਸੇਵਾਮੁਕਤੀ ਉਪਰੰਤ ਉਨ੍ਹਾਂ ਨੂੰ ਲੋਕ ਸੇਵਕ ਮੰਡਲ ਦਾ ਮੈੰਬਰ ਨਿਯੁਕਤ ਹੋਣ ‘ਤੇ ਸੀਨੀਅਰ ਵਾਈਸ ਚੇਅਰਮੈਨ ਬਲਵੰਤ ਸਿੰਘ ਖੇੜਾ ਅਤੇ ਸੈਕਟਰੀ ਵਰਿੰਦਰ ਸ਼ਰਮਾ ਨੇ ਉਨ੍ਹਾਂ ਨੂੰ ਨਵੀੰ ਜ਼ਿੰਮੇਵਾਰੀ ਮਿਲਣ ਤੇ ਵਧਾਈ ਦਿੰਦਿਆਂ ਉਮੀਦ ਪ੍ਰਗਟ ਕੀਤੀ ਕਿ ਉਕਤ ਦੋਵੇਂ ਨਵੇਂ ਅਹੁਦੇਦਾਰ ਆਪਣੀਆਂ ਬੇਹਤਰੀਨ ਸੇਵਾਵਾਂ ਨਾਲ ਸਕੂਲ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਣ ਵਿੱਚ ਆਪਣਾ ਪੂਰਾ ਸਹਿਯੋਗ ਦੇਣਗੇ।ਇਸ ਮੌਕੇ ਸੇਵਾਮੁਕਤ ਪ੍ਰਿੰਸੀਪਲ ਸ਼੍ਰੀਮਤੀ ਸੰਤੋਖ ਸੈਣੀ ਅਤੇ ਸੇਵਾਮੁਕਤ ਪ੍ਰਿੰਸੀਪਲ ਗੁਰਬਚਨ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਲੋਕ ਸੇਵਕਮੰਡਲ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ਵਨੀ ਕੁਮਾਰ ਕਾਲੀਆ,ਪ੍ਰੇਮ ਸਿੰਘ ਮੈਂਬਰ,ਰਾਮ ਲਾਲ,ਸੰਜੀਵ ਅਰੋੜਾ ਮੈਂਬਰ,ਜੇ.ਐੱਸ.ਪਠਾਨੀਆ ਦਫਤਰ ਸਕੱਤਰ,ਸ਼੍ਰੀਮਤੀ ਅੰਜੂ ਬਾਲਾ ਮੁਖੀ ਬੱਸੀ ਕਲਾਂ ਸਕੂਲ,ਮਿਸ ਖੁਸ਼ਬੂ ਮੁਖੀ ਗੜੀ ਗੇਟ ਸਕੂਲ, ਰੇਨੂੰ ਬਾਲਾ ਪ੍ਰਿੰਸੀਪਲ ਲਾਜਪਤ ਰਾਏ ਸੀ.ਸੈ.ਸਕੂਲ ਅਤੇ ਸਮੂੰਹ ਸਟਾਫ ਮੈਂਬਰ ਮੌਜੂਦ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news