
ਗੁਹਾਟੀ, 23 ਜਨਵਰੀ//ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸਰਮਾ ਨੇ ਰਾਜ ਦੇ ਪੁਲੀਸ ਡਾਇਰੈਕਟਰ ਜਨਰਲ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਵਿਰੁੱਧ ਭੀੜ ਨੂੰ ਭੜਕਾਉਣ ਲਈ ਕੇਸ ਦਰਜ ਕਰਨ ਦਾ ਨਿਰਦੇਸ਼ ਦਿੱਤਾ ਹੈ।ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਸ੍ਰੀਨਿਵਾਸ ਬੀਵੀ ਦੀ ਪੋਸਟ ਦੇ ਜਵਾਬ ’ਚ ਸ੍ਰੀ ਸਰਮਾ ਦੀ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਕਿਹਾ, ‘ਮੈਂ ਅਸਾਮ ਪੁਲੀਸ ਦੇ ਡਾਇਰੈਕਟਰ ਜਨਰਲ ਨੂੰ ਭੀੜ ਨੂੰ ਭੜਕਾਉਣ ਲਈ ਤੁਹਾਡੇ ਨੇਤਾ ਰਾਹੁਲ ਗਾਂਧੀ ਵਿਰੁੱਧ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ੍ਰੀਨਿਵਾਸ ਨੇ ਜੋ ਵੀਡੀਓ ਉਸ ਦੇ ਆਪਣੇ ਅਕਾਊਂਟ ’ਚ ਪਾਇਆ ਹੈ ਉਸ ਨੂੰ ਸਬੂਤ ਵਜੋਂ ਵਰਤਿਆ ਜਾਵੇਗਾ।’