February 4, 2026 8:03 am

ਮੋਦੀ ਦੀ ਅਮਰੀਕਾ ਫੇਰੀ ਦੌਰਾਨ ਅਮਰੀਕੀ-ਭਾਰਤੀ  ਸਿੱਖ ਅਤੇ ਸਿੱਖ ਸੇਵਾ ਫਾਊਡੇਸ਼ਨ ਅਮਰੀਕਾ ਦੀ ਲਟਕਦੀ ਮੰਗ ਨੂੰ ਪਿਆ ਬੂਰ ਜਲਦੀ ਹੀ ਵਾਸ਼ਿੰਗਟਨ (ਸਿਆਟਲ ) ਵਿੱਚ ਖੋਹਲੀ ਜਾਵੇਗੀ ਨਵੀ  ਭਾਰਤੀ ਅੰਬੈਂਸੀ – ਬਹਾਦਰ ਸਿੰਘ ਸੈਲਮ

Share:

ਵਾਸ਼ਿੰਗਟਨ,27 ਜੂਨ(ਰਾਜ ਗੋਗਨਾ )- ਬੀਤੇਂ ਦਿਨ  ਆਪਣੇ ਤਿੰਨ ਦਿਨਾਂ ਦੀ ਫੇਰੀ ਤੇ ਪਹੁੰਚੇ ਭਾਰਤ  ਦੇ ਪ੍ਰਧਾਨ  ਮੰਤਰੀ ਨਰਿੰਦਰ ਮੋਦੀ  ਵਲੋ ਅਮਰੀਕੀ- ਭਾਰਤੀ ਸਿੱਖ ਭਾਈਚਾਰੇ ਨਾਲ ਰੌਨਾਲਡ ਰੀਗਨ ਸੈਂਟਰ ਵਾਸ਼ਿੰਗਟਨ ਡੀਸੀ ਵਿਖੇਂ ਮੁਲਾਕਾਤ ਕੀਤੀ। ਅਤੇ ਸਿੱਖਾਂ ਵੱਲੋ ਜਿੰਨਾ  ਵਿੱਚ ਅੰਬੈਸੀ ਦੇ ਸੱਦੇ ਤੇ ਪਹੁੰਚੇ ਸਿੱਖ਼ਾਂ ਵਿੱਚੋ ਸਿੱਖ ਸੇਵਾ ਫਾਊਡੇਂਸ਼ਨ ਯੂਐਸਏ ਨਾਂ ਦੀ ਸੰਸਥਾ ਦੇ ਬਾਨੀ ਤੇ ਚੇਅਰਮੈਨ ਅਤੇ ਸਮਾਜ ਸੇਵੀ ਬਹਾਦਰ ਸਿੰਘ ੳਰੇਗਨ (ਅਮਰੀਕਾ), ਦਰਸ਼ਨ ਸਿੰਘ ਧਾਲੀਵਾਲ ਉੱਘੇ ਸਿੱਖ ਕਾਰੋਬਾਰੀ ਜੋ ਅਮਰੀਕਾ ਵਿੱਚ ਸੈਂਕੜੇ ਗੈਸ ਸਟੇਸਨਾਂ ਦੇ ਮਾਲਕ ਹਨ ਅਤੇ ਜੋ ਪਰਵਾਸੀ ਭਰਤੀ ਐਵਾਰਡ ਨਾਲ ਪਹਿਲੇ ਸਿੱਖ ਸਨਮਾਨਤ ਹਨ।ਉਹਨਾਂ ਨਾਲ ਬਹਾਦਰ ਸਿੰਘ ਸਿੱਖ ਸੇਵਾ ਫਾਊਡੇਸ਼ਨ ਦੇ ਚੇਅਰਮੈਨ, ਨਿਰਮਲ ਸਿੰਘ ਚੰਦੀ, ਰਾਜ ਵਰਮਾਂ, ਜਸਵੀਰ ਸਿੰਘ ਪੰਨੂੰ, ਰਾਜਵਿੰਦਰ ਸਿੰਘ ਬੋਪਾਰਾਏ, ਚਰਨਜੀਤ ਸਿੰਘ ਧਾਲੀਵਾਲ, ਅਤੇ ਅੰਮ੍ਹਿਤਪਾਲ ਸਿੰਘ ਵੀ ਮੋਜੂਦ ਸਨ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਿੱਖ ਸੇਵਾ ਫਾਊਡੇਸ਼ਨ ਅਮਰੀਕਾ ਚੇਅਰਮੈਨ ਬਹਾਦਰ ਸਿੰਘ ਜੋ ਸੈਲਮ ੳਰੇਗਨ ਅਮਰੀਕਾ ਵਿੱਚ ਰਹਿੰਦੇ ਅਤੇ ਇਕ ਸਫਲ ਕਾਰੋਬਾਰੀ ਦੇ ਨਾਲ ਪਰਉਪਕਾਰੀ ਵੀ ਹਨ ਨੇ ਦੱਸਿਆ ਕਿ ਉਹਨਾਂ ਵਲੋ ਪਰਧਾਨ ਮੰਤਰੀ  ਮੋਦੀ ਨਾਲ ਮੁਲਾਕਾਤ ਕਰਕੇ ਉਹਨਾਂ ਵੱਲੋ ਸੰਨ 2016 ਤੋ ਵਿੱਢੀ ਮੰਗ ਸੀ ਕਿ ਵਾਸ਼ਿੰਗਟਨ ਸਿਆਟਲ  ਵਿੱਚ ਇਕ ਭਾਰਤੀ ਅੰਬੈਂਸੀ ਖੋਹਲੀ ਜਾਵੇ ਜਿਸ ਤੇ ਮੋਦੀ ਨੇ ਸਿਆਟਲ ਵਿੱਚ ਭਾਰਤੀ ਅੰਬੈਂਸੀ ਖੋਹਲਣ ਦੀ ਉਹਨਾਂ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਸਿਆਟਲ ਵਿੱਚ ਜਲਦੀ ਹੀ ਇਕ ਨਵੀ ਅੰਬੈਂਸੀ ਖੋਹਲਣ ਦੀ ਮੰਗ ਨੂੰ ਸਵੀਕਾਰ ਕੀਤਾ ਇਸ ਦੇ ਨਾਲ ਅਮਰੀਕੀ – ਭਾਰਤੀ ਸਿੱਖਾਂ ਨੇ ਬੰਦੀ ਸਿੰਘਾਂ ਦੀ ਰਿਹਾਈ, ਆਨੰਦ  ਮੈਰਿਜ ਐਕਟ ਲਾਗੂ ਕਰਨ ਦੇ ਬਾਰੇ ਅਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਸਬੰਧੀ ਵੀ ਗੱਲਬਾਤ ਕੀਤੀ।ਇੱਥੇ ਦੱਸਣਯੋਗ ਹੈ ਕਿ ਸਮਾਜ ਸੇਵੀ ਬਹਾਦਰ ਸਿੰਘ ਇਕ ਸਮਾਜ ਸੇਵੀ ਦੇ ਨਾਲ ਇੱਥੇ ਇਕ ਸਫਲ ਕਾਰੋਬਾਰੀ ਹਨ ਜਿੰਨਾ  ਦੇ ਚਾਰ ਦਰਜਨ ਦੇ ਕਰੀਬ ਗਰੋਸਰੀ ਸਟੋਰ ਹਨ ਜਿੰਨਾਂ ਵੱਲੋ ਭੀਰਾ ਖੇੜੀ ਲਖੀਮਪੁਰ ਯੂਪੀ  ਵਿੱਚ ਕਈ ਸਾਲ ਪਹਿਲੇ ਵਨ- ਬੀਟ  ਨਾਂ ਦੇ ਗਰੁੱਪ ਦੇ ਨਾਂ ਨਾਲ ਜਾਣਿਆ ਜਾਦਾ ਕਰੋੜਾਂ ਰੁਪਇਆ ਦੀ ਲਾਗਤ ਨਾਲ  ਮੁਫਤ ਇਲਾਜ, ਦਵਾਈਆਂ, ਖਾਣਾ ਪੀਣਾ ਮੁਫਤ ਜਨਤਾ ਦੀ ਸਹੂਲਤ ਲਈ ਖੋਹਲਿਆ ਗਿਆ ਹੈ ਉਹਨਾਂ ਦੱਸਿਆ  ਕਿ ਇਕ ਜਨਤਾ ਦੀ ਸਹੂਲਤ ਲਈ ਇਕ ਮੁਫਤ ਇਲਾਜ ਲਈ ਇਕ  ਹਸਪਤਾਲ ਪੰਜਾਬ  ਵਿੱਚ ਚਮਕੌਰ ਸਾਹਿਬ ਵਿੱਚ ਸ਼ੁਰੂ ਕਰ ਰਹੇ ਹਨ ਜਿੱਥੇ ਮਰੀਜਾਂ ਦਾ ਮੁਫਤ ਇਲਾਜ ਦਵਾਈਆਂ ਖਾਣਾ ਪੀਣਾ ਤਕਰੀਬਨ ਸਭ ਸਹੂਲਤਾ ਮੁਫਤ ਹੋਣਗੀਆ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news