February 4, 2026 1:06 am

ਮੈਰੀਲੈਂਡ ਦੇ ਇਕ ਘਰ ਤੋਂ 30 ਲੱਖ ਡਾਲਰ ਤੋਂ ਵੱਧ ਦੀ ਕੀਮਤ ਦੀ 30 ਕਿਲੋ ਕੋਕੀਨ ਮਿਲੀ

Share:

ਨਿਊਯਾਰਕ , 27 ਫਰਵਰੀ (ਰਾਜ ਗੋਗਨਾ )- ਬੀਤੇਂ ਦਿਨ  ਅਮਰੀਕਾ ਦੇ ਸੂਬੇ ਮੈਰੀਲੈਂਡ ਦੇ ਪੁਲਿਸ  ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ  ਨੇ ਇਕ 37 ਸਾਲਾ ਵਿਲੀਅਨਜ਼ ਕੁਇੰਟਾਨਿਲਾ ਬੇਲਟ੍ਰਾਨ ਨਾਂ ਦੇ ਵਿਅਕਤੀ ਨ ਗ੍ਰਿਫਤਾਰ ਕੀਤਾ ਹੈ ਜੋ ਕਈ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਦਾ ਉਸ ਉੱਤੇ ਦੋਸ਼  ਲਗਾਏ ਗਏ ਹਨ। ਪੁਲਿਸ ਨੇ ਜਦੋ ਉਸ ਦੇ ਘਰ ਦੀ ਤਲਾਸ਼ੀ ਲਈ ਤਾਂ ਉਸ ਦੇ ਘਰ ਤੋਂ ਲਗਭਗ 30 ਕਿਲੋ ਕੋਕੀਨ ਬਰਾਮਦ ਹੋਈ।
ਅਧਿਕਾਰੀਆਂ ਨੇ ਘੋਸ਼ਣਾ ਕੀਤੀ।ਮੈਰੀਲੈਂਡ ਸੂਬੇ ਪ੍ਰਿੰਸ ਜਾਰਜ ਕਾਉਂਟੀ ਦੇ ਪੁਲਿਸ ਵਿਭਾਗ ਨੇ ਕਿਹਾ ਕਿ ਜਾਸੂਸਾਂ ਨੇ ਵਿਲੀਅਨਜ਼ ਕੁਇੰਟਾਨਿਲਾ ਬੇਲਟ੍ਰਾਨ ਨਾਮੀਂ ਸਮਗਲਰ ਦੇ ਘਰ ‘ਤੇ ਤਲਾਸ਼ੀ ਵਾਰੰਟ ਨੂੰ ਅੰਜ਼ਾਮ ਦਿੱਤਾ, ਜਿੱਥੇ ਉਨ੍ਹਾਂ ਨੂੰ ਕੋਕੀਨ ਦੇ ਨਾਲ-ਨਾਲ ਫੈਂਟਾਨਿਲ ਨਾਲ ਭਰੀ 25 ਔਂਸ ਕੋਕੀਨ, 37 ਗ੍ਰਾਮ ਮੈਥਾਮਫੇਟਾਮਾਈਨ, ਅਤੇ 120,000 ਡਾਲਰ ਤੋਂ ਵੱਧ ਦੀ ਨਕਦੀ ਵੀ  ਮਿਲੀ।ਪੁਲਿਸ ਅਨੁਸਾਰ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੁੱਲ ਕੀਮਤ 3 ਮਿਲੀਅਨ ਡਾਲਰ ਤੋਂ ਵੱਧ ਹੈ।ਪੁਲਿਸ ਨੇ ਵਿਲੀਅਨਜ ਕੁਇੰਟਾਨਿਲਾ  ਬੇਲਟ੍ਰਾਨ ਨਾਂ  ਦੇ ਸਮਗਲਰ ‘ਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਕਈ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ। ਅਤੇ ਉਹ ਜੇਲ ਵਿੱਚ ਨਜ਼ਰਬੰਦ ਹੈ।ਅਤੇ ਉਸ ਨੂੰ ਨੋ-ਬਾਂਡ ਸਟੇਟਸ ‘ਤੇ ਰੱਖਿਆ ਗਿਆ ਹੈ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news