February 4, 2026 4:08 pm

ਮੁਹਿੰਮ ਦੀ ਕਾਮਯਾਬੀ ਲਈ ਸ਼ਹਿਰ ਵਾਸੀਆਂ ਦੇ ਪੂਰਨ ਸਹਿਯੋਗ ਦੀ ਲੋੜ-ਸੱਚਦੇਵਾ

Share:

ਹੁਸ਼ਿਆਰਪੁਰ 11 ਜੂਨ (ਤਰਸੇਮ ਦੀਵਾਨਾ) ਹੁਸ਼ਿਆਰਪੁਰ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਦੀ ਮੁਹਿੰਮ ਸ਼ੁਰੂ ਕਰਨ ਵਾਲੇ ਫਿੱਟ ਬਾਈਕਰ ਕਲੱਬ ਤੇ ਬਲ-ਬਲ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਐਤਵਾਰ ਸਵੇਰੇ ਸ਼ਹਿਰ ਦੀ ਇੰਦਰਾ ਕਾਲੋਨੀ ਵਿੱਚ ਘਰ-ਘਰ ਪਹੁੰਚ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਸਮੇਂ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਦੇ ਨਾਲ ਮੌਜੂਦ 50 ਸਾਈਕਲਿਸਟਾਂ ਵੱਲੋਂ ਜਿੱਥੇ ਕਾਲੋਨੀ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ ਉੱਥੇ ਹੀ ਇਨ੍ਹਾਂ ਵੱਲੋਂ 5 ਟੀਮਾਂ ਬਣਾ ਕੇ ਹਰ ਘਰ ਤੱਕ ਪਹੁੰਚ ਕੀਤੀ ਗਈ ਤੇ ਲੋਕਾਂ ਨੂੰ ਦੱਸਿਆ ਗਿਆ ਕਿ ਉਹ ਘਰ ਵਿੱਚ ਕੂੜੇ ਲਈ ਦੋ ਡਸਟਬਿਨ ਲਗਾਉਣ ਜਿਨ੍ਹਾਂ ਵਿੱਚ ਇੱਕ ਦੇ ਵਿੱਚ ਘਰ ਦਾ ਗਿੱਲਾ ਕੂੜਾ ਇਕੱਠਾ ਕੀਤਾ ਜਾਵੇ ਤੇ ਦੂਜੇ ਵਿੱਚ ਪਲਾਸਟਿਕ ਦੀ ਵੇਸਟੇਜ ਨੂੰ ਇਕੱਠਾ ਕੀਤਾ ਜਾਵੇ, ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਹੀ ਪਲਾਸਟਿਕ ਵਾਲਾ ਡਸਟਬਿਨ ਭਰਨ ਦੇ ਕਰੀਬ ਹੋਵੇ ਤਦ ਹੀ ਫਿੱਟ ਬਾਈਕਰ ਕਲੱਬ ਤੇ ਬਲ-ਬਲ ਸੇਵਾ ਸੁਸਾਇਟੀ ਵੱਲੋਂ ਸਾਂਝੇ ਕੀਤੇ ਜਾ ਰਹੇ ਮੋਬਾਇਲ ਨੰਬਰ ’ਤੇ ਸੰਪਰਕ ਕਰਕੇ ਇਸਦੀ ਜਾਣਕਾਰੀ ਦੇ ਦਿੱਤੀ ਜਾਵੇ ਜਿਸ ਉਪਰੰਤ ਪਲਾਸਟਿਕ ਦੇ ਕੂੜੇ ਨੂੰ ਘਰਾਂ ਤੋਂ ਚੁੱਕ ਕੇ ਲਿਜਾਣ ਦੀ ਜਿੰਮੇਵਾਰੀ ਸਾਡੀ ਹੋਵੇਗੀ ਤੇ ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਸ਼ਹਿਰ ਨੂੰ ਪਲਾਸਿਟਕ ਮੁਕਤ ਕਰ ਸਕਦੇ ਹਾਂ। ਪਰਮਜੀਤ ਸੱਚਦੇਵਾ ਨੇ ਅੱਗੇ ਦੱਸਿਆ ਕਿ ਅੱਜ ਸਾਡੀ ਟੀਮ ਵੱਲੋਂ 200 ਦੇ ਲੱਗਭੱਗ ਘਰਾਂ ਵਿੱਚ ਪਹੁੰਚ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਦੌਰਾਨ ਲੋਕਾਂ ਵੱਲੋਂ ਇਹ ਵਿਸ਼ਵਾਸ਼ ਦਿਵਾਇਆ ਗਿਆ ਹੈ ਕਿ ਭਵਿੱਖ ਵਿੱਚ ਉਹ ਪਲਾਸਟਿਕ ਨੂੰ ਅਲੱਗ ਤੌਰ ’ਤੇ ਇਕੱਠਾ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਮਹੀਨੇ ਵਿੱਚ ਦੋ ਐਤਵਾਰ ਕਲੱਬ ਦੇ ਮੈਂਬਰ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਕੰਮ ਕਰਨਗੇ ਤੇ ਇਹ ਸਿਲਸਿਲਾ ਲਗਾਤਾਰ ਚਲਾਇਆ ਜਾਵੇਗਾ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਸ਼ਹਿਰ ਵਾਸੀਆਂ ਦੇ ਪੂਰਨ ਸਹਿਯੋਗ ਦੀ ਲੋੜ ਹੈ ਤਾਂ ਹੀ ਅਸੀਂ ਪਲਾਸਟਿਕ ਤੋਂ ਸ਼ਹਿਰ ਦੇ ਵਾਤਾਵਰਣ ਨੂੰ ਮੁਕਤ ਕਰਵਾ ਸਕਾਂਗੇ। ਇਸ ਮੌਕੇ ਕੌਂਸਲਰ ਜਸਪਾਲ ਚੇਚੀ, ਜਸਵਾਲ, ਚੰਦਨ, ਬਹਾਦਰ ਸਿੰਘ, ਡਾ. ਸੁਖਦੇਵ ਸਿੰਘ ਢਿੱਲੋ, ਖੁਸ਼ਵੀਰ ਸਿੰਘ, ਰਮਨ , ਹਰਕ੍ਰਿਸ਼ਨ ਕਾਜਲਾ ਤੇ ਬਲਵਿੰਦਰ ਰਾਣਾ ਵੀ ਮੌਜੂਦ ਰਹੇ।
ਕੈਪਸ਼ਨ-ਘਰਾਂ ਵਿੱਚ ਪਹੁੰਚ ਕਰਕੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਲੱਬ ਦੇ ਮੈਂਬਰ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news