ਮੁੰਬਈ, 3 ਮਾਰਚ/ਮਹਿਲਾ ਪ੍ਰੀਮੀਅਰ ਲੀਗ (ਡਬਲਿਊਪੀਐੱਲ) ਭਲਕੇ ਸ਼ਨਿੱਚਰਵਾਰ ਤੋਂ ਸ਼ੁਰੂ ਹੋਣ ਦੇ ਨਾਲ ਹੀ ਭਾਰਤੀ ਕ੍ਰਿਕਟ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਲੀਗ ਦੌਰਾਨ ਕ੍ਰਿਕਟ ਖਿਡਾਰਨਾਂ ਨੂੰ ਆਪਣੀ ਪ੍ਰਤਿਭਾ ਅਗਲੇ ਮੁਕਾਮ ਤੱਕ ਲਿਜਾਣ ਦੇ ਨਾਲ ਨਾਲ ਜ਼ਰੂਰੀ ਮੁਹਾਰਤਾ ਹਾਸਲ ਕਰਨ ਦਾ ਵੀ ਮੌਕਾ ਮਿਲੇਗਾ। ਭਲਕੇ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਦਰਮਿਆਨ ਮੁਕਾਬਲੇ ਨਾਲ 21 ਮੈਚਾਂ ਦਾ ਇਹ ਟੂਰਨਾਮੈਂਟ ਸ਼ੁਰੂ ਹੋਵੇਗਾ। ਮੁੰਬਈ ਦੀ ਅਗਵਾਈ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਕਰੇਗੀ, ਜਦੋਂਕਿ ਗੁਜਰਾਤ ਦੀ ਕਮਾਨ ਵਿਕਟਕੀਪਰ ਬੈੱਥ ਮੂਨੀ ਹੱਥ ਹੈ।-ਪੀਟੀਆਈ
ਮਹਿਲਾ ਪ੍ਰੀਮੀਅਰ ਲੀਗ: ਮੁੰਬਈ ਇੰਡੀਅਨਜ਼ ਤੇ ਗੁਜਰਾਤ ਜਾਇੰਟਸ ’ਚ ਮੁਕਾਬਲੇ ਨਾਲ ਹੋਵੇਗਾ ਟੂਰਨਾਮੈਂਟ ਦਾ ਆਗਾਜ਼
Share:
Voting poll
What does "money" mean to you?