ਕੇਪਟਾਊਨ, 23 ਫਰਵਰੀ – ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਅੱਜ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ ਪੰਜ ਦੌੜਾਂ ਨਾਲ ਹਰਾ ਕੇ ਫਾਈਲਨ ’ਚ ਦਾਖਲਾ ਪਾ ਲਿਆ ਹੈ। ਭਾਰਤ ਦੀ ਖਰਾਬ ਫੀਲਡਿੰਗ ਦਾ ਲਾਹਾ ਲੈਂਦਿਆਂ ਆਸਟਰੇਲੀਆ ਨੇ ਚਾਰ ਵਿਕਟਾਂ ਗੁਆ ਕੇ 172 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਆਸਟਰੇਲੀਆ ਦੀ ਬੱਲੇਬਾਜ਼ ਬੇਥ ਮੂਨੀ ਨੇ 37 ਗੇਂਦਾਂ ਵਿੱਚ 54 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਤਰਫੋਂ ਸ਼ਿਖਾ ਪੰਡਿਆ ਨੇ ਦੋ ਖਿਡਾਰਨਾਂ ਨੂੰ ਆਊਟ ਕੀਤਾ ਤੇ ਦਿਪਤੀ ਸ਼ਰਮਾ ਤੇ ਰਾਧਾ ਯਾਦਵ ਨੇ ਇਕ ਇਕ ਖਿਡਾਰਨ ਨੂੰ ਪੈਵੀਲੀਅਨ ਦਾ ਰਾਹ ਵਿਖਾਇਆ। ਭਾਰਤੀ ਟੀਮ 173 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਹੋਈ 20 ਓਵਰਾਂ ਵਿੱਚ 167 ਦੌੜਾਂ ਹੀ ਬਣਾ ਸਕੀ ਤੇ ਮੈਚ ਹਾਰ ਗਈ। ਭਾਰਤ ਤਰਫੋਂ ਕਪਤਾਨ ਹਰਮਨਪ੍ਰੀਤ ਕੌਰ ਨੇ ਸਭ ਤੋਂ ਵਧ 52 ਦੌੜਾਂ ਬਣਾਈਆਂ। -ਪੀਟੀਆਈ
ਮਹਿਲਾ ਟੀ-20 ਵਿਸ਼ਵ ਕੱਪ: ਭਾਰਤ ਨੂੰ ਪੰਜ ਦੌੜਾਂ ਨਾਲ ਹਰਾ ਕੇ ਆਸਟਰੇਲੀਆ ਫਾਈਨਲ ਵਿੱਚ
Share:
Voting poll
What does "money" mean to you?