February 4, 2026 12:36 pm

ਭੈਣ ਸੰਤੋਸ਼ ਕੁਮਾਰੀ ਦਾ ਜਨਮ ਦਿਨ ਬਾਬਾ ਸਾਹਿਬ ਅੰਬੇਡਕਰ ਮਿਸ਼ਨ ਨੂੰ ਸਮਰਪਿਤ ਕਰਕੇ ਮਨਾਇਆ-ਅਹੀਰ   

Share:

ਹੁਸ਼ਿਆਰਪੁਰ 18 ਜੂਨ (ਤਰਸੇਮ ਦੀਵਾਨਾ ) ਉਚ ਕੋਟੀ ਦੇ ਆਰਕੀਟੈਕਚਰ ਜਿਨ੍ਹਾਂ ਦੀ ਕਲਮ ਤੋਂ ਤਿਆਰ ਨਕਸ਼ੇ ਦੀਆਂ ਨਾਮੀ ਇਮਾਰਤਾਂ ਭਾਰਤ ਵਿੱਚ ਖੜੀਆਂ ਹਨ ਅਤੇ ਉਘੇ ਸਮਾਜ ਸੇਵੀ ਹਮੇਸ਼ਾ ਸੰਤਾ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਰਹਿਣ ਵਾਲੇ ਠੰਡੇ ਤੇ ਸੁਚੇਤ ਸੁਭਾਅ ਦੇ ਮਾਲਕ ਡਾ ਭੀਮ ਰਾਓ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਣ ਲਈ ਉਪਰਾਲੇ ਕਰਨ ਵਾਲੇ ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਉਂਡੇਸ਼ਨ ਦਾ ਜਨਮ ਦਿਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਨੂੰ ਸਮਰਪਿਤ ਕਰਕੇ ਮਨਾਇਆ ਗਿਆ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਸ਼ੋਤਮ ਰਾਜ ਅਹੀਰ ਪੰਜਾਬ ਪ੍ਰਧਾਨ ਸੰਯੁਕਤ ਸਮਾਜ ਮੋਰਚਾ (ਲੇਬਰਵਿੰਗ) ਨੇ ਕਿਹਾ ਕਿ ਇਸ ਸਮੇਂ ਵਿਸ਼ੇਸ਼ ਤੌਰ ਤੇ ਭੈਣ ਸੰਤੋਸ਼ ਜੀ ਦੇ ਕਰੀਬੀ ਲੋਕਾਂ ਵਲੋਂ ਕੇਕ ਲਿਆਕੇ ਕੱਟਿਆ ਗਿਆ ਅਤੇ ਮੁਬਾਰਕਬਾਦ ਦਿੰਦੇ ਹੋਏ ਤੰਦਰੁਸਤੀ ਤੇ ਚੜ੍ਹਦੀਕਲਾ ਲਈ ਅਰਦਾਸ ਕੀਤੀ। ਇਸ ਮੌਕੇ ਪ੍ਰਸ਼ੋਤਮ ਅਹੀਰ ਨੇ ਕਿਹਾ ਕਿ ਸਮਾਜ ਵਿਚ ਬਹੁਤ ਸਾਰੇ ਅਜਿਹੇ ਲੋਕ ਹਨ , ਖਾਸ ਕਰਕੇ ਸਮਾਜ ਦੀਆਂ ਭੈਣਾਂ ਬੱਚੀਆਂ ਜੋ ਆਪਣੇ ਨੇਕ ਸੁਭਾਅ ਅਤੇ ਗੁਣਾਂ ਨਾਲ ਸਮਾਜ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ,ਜਿਨ੍ਹਾਂ ਵਿਚ ਭੈਣ ਸੰਤੋਸ਼ ਨੇ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ (ਰਜਿ.)ਚੂਹੜਵਾਲੀ ਸੀ.ਬੀ.ਐਸ.ਈ, ਹਰਿਦੁਆਰ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਯਾਦਗਾਰੀ ਸੁੰਦਰ ਗੇਟ, ਫਗਵਾੜਾ ਵਿਖੇ ਸੁੰਦਰ ਗੇਟ,ਮੈਲੀ ਵਿਖੇ ਸੁੰਦਰ ਹਾਲ ਦੇ ਨਕਸ਼ੇ ਡਿਜ਼ਾਇਨ ਤਿਆਰ ਕਰਕੇ ਦਿੱਤੇ ਹਨ ਜਿਨ੍ਹਾਂ ਦੀ ਵਿਦੇਸ਼ਾਂ ਦੀਆਂ ਸੰਗਤਾਂ ਵੀ ਸਰਾਹਨਾ ਕਰਦੀਆਂ ਹਨ। ਉਨਾਂ ਕਿਹਾ ਕਿ ਮਹਾਤਮਾ ਜੋਤੀਬਾ ਫੂਲੇ,ਬਾਬੂ ਮੰਗੂ ਰਾਮ ਮੰਗੂਵਾਲੀਆ, ਡਾ. ਅੰਬੇਡਕਰ ਸਾਹਿਬ ਦੀ “ਪੜ੍ਹੋ,ਜੁੜੋ ਤੇ ਸੰਘਰਸ਼ ਕਰੋ” ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਵਾਲੀ ਭੈਣ ਸੰਤੋਸ਼ ਤੇ ਕੌਮ ਨੂੰ ਹਮੇਸ਼ਾ ਮਾਣ ਰਹੇਗਾ। ਇਸ ਮੌਕੇ ਸੰਤ ਨਿਰਮਲ ਦਾਸ ਜੀ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਨੇ ਵਿਸ਼ੇਸ਼ ਤੌਰ ਤੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ।ਇਸ ਮੌਕੇ ਬੇਗਮਪੁਰਾ ਭਜਨ ਮੰਡਲੀ ਹਰਿਆਣਾ ਸਤਪਾਲ ਪਾਲੀ,ਪ੍ਰੀਤ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news