February 4, 2026 5:21 pm

ਭੀਮ ਆਰਮੀ ਦੇ ਚੀਫ ਤੇ ਜਾਨਲੇਵਾ ਹਮਲਾ ਕਰਨ ਵਾਲਿਆ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਾ ਜਾਵੇ : ਬੇਮਗਪੁਰਾ ਟਾਇਗਰ ਫੋਰਸ 

Share:

ਹੁਸ਼ਿਆਰਪੁਰ 1 ਜੁਲਾਈ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਮੁੱਖ ਦਫ਼ਤਰ ਭਗਤ ਨਗਰ ਨੇੜੇ ਮਾਡਲ ਟਾਉਨ ਹੁਸ਼ਿਆਰਪੁਰ ਵਿਖੇ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਵਿਸ਼ੇਸ ਤੌਰ ਤੇ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ,ਦੋਆਬਾ ਪ੍ਰਧਾਨ ਨੇਕੂ ਅਜਨੋਹਾ , ਅਤੇ  ਜਿਲ੍ਹਾ ਪ੍ਰਧਾਨ ਹੈੋੀ ਫਤਿਹਗੜ੍ਹ  ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ ਇਸ ਮੌਕੇ ਆਗੂਆ ਨੇ ਕਿਹਾ ਕਿ ਐਸ ਸੀ ਸਮਾਜ  ਤੇ ਜਨਜਾਤੀਆ ਵਰਗ ਨਾਲ ਸੰਬੰਧਤ ਉਨ੍ਹਾਂ ਦੇ ਹੱਕ-ਹਕੂਕਾ ਤੇ ਸਮਾਜਿਕ ਰੱਖਿਆ ਲਈ ਮਾਣ-ਸਨਮਾਨ ਨੂੰ ਕਾਇਮ ਰੱਖਣ ਹਿੱਤ ਜੂਝ ਰਹੀ ਭੀਮ ਆਰਮੀ ਸੰਗਠਨ ਦੇ ਮੁਖੀ  ਚੰਦਰਸੇਖਰ ਉੱਪਰ ਬੀਤੇ ਦਿਨੀ ਜੋ ਸਹਾਰਨਪੁਰ (ਯੂਪੀ) ਵਿਖੇ ਇੱਕ ਜਾਨਲੇਵਾ ਹਮਲਾ ਹੋਇਆ ਹੈ, ਇਹ ਇਕ ਡੂੰਘੀ ਸਾਜਿਸ ਦੀ ਕੜੀ ਦਾ ਹਿੱਸਾ ਹੈ । ਉਹਨਾ ਕਿਹਾ ਕਿ  ਜਿਸ ਰਾਹੀ ਮਜਲੂਮਾਂ, ਲੋੜਵੰਦਾਂ, ਮਿਹਨਤਕਸਾਂ, ਬੇਸਹਾਰਿਆ, ਅਤੇ ਜਨਜਾਤੀਆ ਨਾਲ ਸੰਬੰਧਤ ਉੱਥੋ ਦੇ ਨਿਵਾਸੀਆ ਦੇ ਆਗੂਆ  ਦੀ ਬਿਹਤਰੀ ਲਈ ਕੰਮ ਕਰਨ ਵਾਲੇ ਭੀਮ ਆਰਮੀ ਦੇ ਚੀਫ ਉੱਤੇ ਜਾਨਲੇਵਾ ਹਮਲਾ ਕਰਨਾ ਇੱਕ ਸੋਚੀ ਸਮਝੀ ਸ਼ਾਜਿਸ ਹੈ ।
ਉਨ੍ਹਾਂ ਕਿਹਾ ਕਿ ਚੰਦਰ ਸ਼ੇਖਰ ਅਜਾਦ ਵਲੋ ਬਿਨ੍ਹਾਂ ਕਿਸੇ ਡਰ-ਭੈ ਤੋ ਆਜਾਦੀ ਨਾਲ ਅਜਿਹੇ ਉਦਮ ਕਰਨ ਵਿੱਚ ਸ਼ਰਾਰਤੀ ਅਨਸਰਾ ਵਲੋ ਰੁਕਾਵਟਾ ਖੜ੍ਹੀਆ ਕਰਨਾ ਚੰਗੀ ਗੱਲ ਨਹੀ ਹੈ
ਉਹਨਾ ਕਿਹਾ ਕਿ  ਬੇਸੱਕ ਮਾਲਕ  ਦੀ ਕਿਰਪਾ ਸਦਕਾ ਚੰਦਰ ਸੇਖਰ ਸਰੀਰਕ ਤੌਰ ਤੇ ਬੱਚ ਗਏ ਹਨ । ਪਰ ਹਮਲਾਵਰਾਂ ਦਾ ਮਕਸਦ ਉਨ੍ਹਾਂ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਵਾਲਾ ਸੀ ।  ਉਹਨਾ ਕਿਹਾ ਕਿ  ਬੇਗਮਪੁਰਾ ਟਾਇਗਰ ਫੋਰਸ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਜਿਥੇ ਨਿੰਦਾ ਕਰਦੀ ਹੈ, ਉਥੇ ਸਹਾਰਨਪੁਰ ਦੇ ਪ੍ਰਸਾਸਨ ਅਤੇ ਯੂਪੀ ਦੀ ਯੋਗੀ ਸਰਕਾਰ ਤੋ ਪੁਰਜੋਰ ਮੰਗ ਕਰਦੀ ਹੈ ਕਿ ਇਸ ਘਟਨਾ ਦੀ ਕਿਸੇ ਨਿਰਪੱਖ ਏਜੰਸੀ ਤੋ ਤੁਰੰਤ  ਜਾਂਚ ਕਰਵਾਈ ਜਾਵੇ ਤਾ ਕਿ ਹਮਲਾਵਰਾ ਦਾ ਚਿਹਰਾ ਨੰਗਾ ਹੋ ਸਕੇ ਆਗੂਆ ਨੇ ਕਿਹਾ ਕਿ  ਜੋ ਵੀ ਖੂਫੀਆ ਏਜੰਸੀਆ ਜਾਂ ਹੁਕਮਰਾਨਾਂ ਦੇ ਆਦੇਸ਼ਾਂ ਉਤੇ ਅਜਿਹੇ ਮਨੁੱਖਤਾ ਵਿਰੋਧੀ ਅਮਲ ਕਰਨ ਲਈ ਜਿੰਮੇਵਾਰ ਹਨ, ਉਨ੍ਹਾਂ ਨੂੰ ਭਾਰਤ ਨਿਵਾਸੀ ਜਨਤਾ ਦੇ ਸਾਹਮਣੇ ਲਿਆਕੇ ਕਾਨੂੰਨ ਅਨੁਸਾਰ ਸਜਾਵਾਂ ਦਿੱਤੀਆਂ ਜਾਣ ।
ਉਨ੍ਹਾਂ ਕਿਹਾ ਕਿ ਕੁਝ ਹੁਕਮਰਾਨ ਜਮਾਤਾਂ ਭਾਰਤ  ਵਿੱਚ ਐਸ ਸੀ ਸਮਾਜ , ਘੱਟ ਗਿਣਤੀ ਕੌਮਾਂ,ਰੰਘਰੇਟਿਆ, ਕਬੀਲਿਆ, ਜਨਜਾਤੀਆ ਨਾਲ ਵਿਧਾਨਿਕ, ਸਮਾਜਿਕ ਅਤੇ ਧਾਰਮਿਕ ਤੌਰ ਤੇ ਹਿੰਦੂਤਵ ਰਾਸਟਰ ਦੀ ਸੋਚ ਅਧੀਨ ਜਬਰ ਜੁਲਮ ਤੇ ਬੇਇਨਸਾਫ਼ੀਆਂ ਕਰਦੇ ਆ ਰਹੇ ਹਨ ਜ਼ੋ ਕਿ ਹੁਣ ਸਹਿਣ  ਨਹੀ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਐਸ ਸੀ ਵਰਗਾਂ ਦੇ ਹੱਕਾਂ ਦੀ ਰੱਖਿਆ ਲਈ ਅਜਿਹੇ ਸੰਗਠਨਾਂ ਅਤੇ ਆਗੂਆ ਨੂੰ ਹੋਰ ਵੀ ਸੰਜੀਦਾ ਅਤੇ ਦ੍ਰਿੜ ਹੋਣ ਦੀ ਲੋੜ ਹੈ । ਤਾਂ ਕਿ ਫਿਰਕੂ ਹੁਕਮਰਾਨ ਇਨ੍ਹਾਂ ਵਰਗਾਂ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਤੇ ਜਬਰ ਨਾ ਕਰ ਸਕਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਭਾਰਤ  ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਕਬੀਲਿਆ, ਆਦਿਵਾਸੀਆ ਆਦਿ ਸਭ ਆਪਣੀ ਅਣਖ ਤੇ ਗੈਰਤ ਦੀ ਜਿੰਦਗੀ ਜਿਊਣ ਲਈ ਅਤੇ ਹੁਕਮਰਾਨਾਂ ਦੇ ਜ਼ਬਰ ਨੂੰ ਸਹਿਣ ਨਾ ਕਰਨ ਹਿੱਤ ਜਲਦੀ ਹੀ ਆਪਣੇ ਆਗੂਆ ਦੇ ਰਾਹੀ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਆਪਣੀ ਮਨੁੱਖਤਾ ਪੱਖੀ ਜੰਗ ਨੂੰ ਜਾਰੀ ਰੱਖਣ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਡੀਆ ਇੰਚਾਰਜ ਚੰਦਰ ਪਾਲ ਹੈਪੀ ,ਮਨਪ੍ਰੀਤ ਕੋਹਲੀ,ਅਜੈ ਕੁਮਾਰ,ਵਿੱਕੀ ਸਿੰਘ,ਗੁਰਪ੍ਰੀਤ ਕੁਮਾਰ,ਸਨੀ ਸੀਣਾ ,ਭਿੰਦਾ ਸੀਣਾ  ,ਅਮਨਦੀਪ ,ਸਤੀਸ਼ ਕੁਮਾਰ ਸ਼ੇਰਗੜ, ਚਰਨਜੀਤ ਸਿੰਘ, ਰਾਮ ਜੀ,  ,ਪੰਮਾ ਡਾਡਾ, ਗੋਗਾ ਮਾਂਝੀ ,ਰਾਜ ਕੁਮਾਰ ਬੱਧਣ ,ਅਵਿਨਾਸ਼ ਸਿੰਘ ,ਅਮਨਦੀਪ ਸਿੰਘ, ਚਰਨਜੀਤ ਸਿੰਘ,ਇੰਦਰਪਾਲ ਸਿੰਘ ,ਕਮਲਜੀਤ ਸਿੰਘ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, , ਮਨੀਸ਼ ਕੁਮਾਰ, ਦਵਿੰਦਰ ਕੁਮਾਰ , ਨਰੇਸ਼ ਕੁਮਾਰ ਸਹਿਰੀ ਪ੍ਰਧਾਨ , ਬਾਲੀ , ਗੁਰਪ੍ਰੀਤ ਗੋਪਾ ,ਰਵੀ ,ਦੀਪੂ ਨਲੋਈਆ,ਭੁਪਿੰਦਰ ਕੁਮਾਰ ਬੱਧਣ ,ਅਵਤਾਰ ਡਿੰਪੀ,ਚਰਨਜੀਤ ਡਾਡਾ , ਕਮਲਜੀਤ ਡਾਡਾ ਸਮੇਤ ਫੋਰਸ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news