February 4, 2026 5:39 pm

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸਾਲ 2021-22 ’ਚ 1159 ਕਰੋੜ ਰੁਪਏ ਆਮਦਨ ਕਰ ਦਾ ਭੁਗਤਾਨ ਕੀਤਾ

Share:

ਨਵੀਂ ਦਿੱਲੀ, 8 ਅਗਸਤ/ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਵਿੱਤੀ ਸਾਲ 2021-22 ਵਿਚ 1,159 ਕਰੋੜ ਰੁਪਏ ਦਾ ਆਮਦਨ ਕਰ ਅਦਾ ਕੀਤਾ ਹੈ, ਜੋ ਪਿਛਲੇ ਵਿੱਤੀ ਸਾਲ ਨਾਲੋਂ 37 ਫੀਸਦੀ ਜ਼ਿਆਦਾ ਹੈ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਰਾਜ ਸਭਾ ‘ਚ ਸਵਾਲ ਦੇ ਲਿਖਤੀ ਜਵਾਬ ‘ਚ ਬੀਸੀਸੀਆਈ ਵੱਲੋਂ ਅਦਾ ਕੀਤੇ ਇਨਕਮ ਟੈਕਸ ਅਤੇ ਦਾਇਰ ਰਿਟਰਨਾਂ ਦੇ ਆਧਾਰ ‘ਤੇ ਪਿਛਲੇ ਪੰਜ ਸਾਲਾਂ ਦੀ ਆਮਦਨ ਅਤੇ ਖਰਚ ਦੇ ਵੇਰਵੇ ਵੀ ਪੇਸ਼ ਕੀਤੇ। ਅੰਕੜਿਆਂ ਅਨੁਸਾਰ ਵਿੱਤੀ ਸਾਲ 2020-21 ਵਿੱਚ ਬੀਸੀਸੀਆਈ ਨੇ 844.92 ਕਰੋੜ ਰੁਪਏ ਦਾ ਇਨਕਮ ਟੈਕਸ ਅਦਾ ਕੀਤਾ, ਜੋ 2019-20 ਵਿੱਚ ਅਦਾ ਕੀਤੇ 882.29 ਕਰੋੜ ਰੁਪਏ ਤੋਂ ਘੱਟ ਹੈ। ਬੀਸੀਸੀਆਈ ਨੇ 2017-18 ਵਿੱਚ 596.63 ਕਰੋੜ ਰੁਪਏ ਦੇ ਮੁਕਾਬਲੇ ਵਿੱਤੀ ਸਾਲ 2018-19 ਵਿੱਚ 815.08 ਕਰੋੜ ਰੁਪਏ ਦਾ ਆਮਦਨ ਕਰ ਅਦਾ ਕੀਤਾ। ਬੀਸੀਸੀਆਈ ਨੇ ਵਿੱਤੀ ਸਾਲ 2021-22 ਵਿੱਚ 7,606 ਕਰੋੜ ਰੁਪਏ ਦਾ ਮਾਲੀਆ ਕਮਾਇਆ, ਜਦੋਂ ਕਿ ਇਸ ਦਾ ਖਰਚਾ ਲਗਭਗ 3,064 ਕਰੋੜ ਰੁਪਏ ਸੀ। ਵਿੱਤੀ ਸਾਲ 2020-21 ਵਿੱਚ ਇਸ ਦੀ ਆਮਦਨ 4,735 ਕਰੋੜ ਰੁਪਏ ਅਤੇ ਖਰਚਾ 3,080 ਕਰੋੜ ਰੁਪਏ ਸੀ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news