February 4, 2026 2:27 am

ਭਾਜਪਾ ਨੇ ਨਾਅਰਾ ਤਾਂ ‘ਬੇਟੀ ਬਚਾਓ’ ਦਾ ਦਿੱਤਾ ਹੈ ਪਰ ਕਾਰਾ ‘ਬੇਟੀ ਰੁਲਾਓ’ ਦਾ ਕਰ ਰਹੀ ਹੈ: ਕਾਂਗਰਸ

Share:

ਨਵੀਂ ਦਿੱਲੀ, 1 ਜਨਵਰੀ/ਕਾਂਗਰਸ ਨੇ ਸੋਮਵਾਰ ਨੂੰ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਭਾਜਪਾ ਨੇ ਨਾਅਰਾ ਤਾਂ ‘ਬੇਟੀ ਬਚਾਓ’ ਦਾ ਦਿੱਤਾ ਹੈ ਪਰ ਕਾਰਾ ‘ਬੇਟੀ ਰੁਲਾਓ’ ਦਾ ਕਰ ਰਹੀ ਹੈ। ਇਥੇ ਬੀਐਓਯੂ ਵਿਦਿਆਰਥਣ ਦੇ ਸਮੂਹਿਕ ਬਲਾਤਕਾਰ ਦੇ ਮਾਮਲੇ ’ਚ ਭਾਜਪਾ ਆਗੂਆਂ ਦੀ ਸ਼ਮੂਲੀਅਤ ’ਤੇ ਸਵਾਲ ਚੁੱਕਦਿਆਂ ਕਾਂਗਰਸ ਨੇ ਭਾਜਪਾ ’ਤੇ ਇਹ ਹਮਲੇ ਕੀਤੇ।

ਮਹਿਲਾ ਕਾਂਗਰਸ ਦੀ ਮੁਖੀ ਨੇਟਾ ਡਿਸੁੂਜ਼ਾ ਨੇ ਕਿਹਾ ਕਿ ਇਕ ਪਾਸੇ ਤਾਂ ਭਾਜਪਾ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਨਾਅਰਾ ਦੇ ਰਹੀ ਹੈ ਜਦੋਂ ਕਿ ਹਕੀਕਤ ’ਚ ਇਹ ਮਹਿਲਾਵਾਂ ਲਈ ‘ਬਲਾਤਕਾਰੀ ਜਨਤਾ ਪਾਰਟੀ’ ਬਣ ਕੇ ਰਹਿ ਗਈ ਹੈ। ਉੱਤਰ ਪ੍ਰਦੇਸ਼ ਦੇ ਆਈਆਈਟੀ-ਬੀਐਓਯੂ ਕੈਂਪਸ ’ਚ ਵਿੱਚ ਦੋ ਮਹੀਨੇ ਪਹਿਲਾਂ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ’ਚ ਐਤਵਾਰ ਨੂੰ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਵਿਰੋਧੀ ਪਾਰਟੀਆਂ ਨੇ ਦਾਅਵਾ ਕੀਤਾ ਕਿ ਮੁਲਜ਼ਮ ਭਾਜਪਾ ਦੇ ਵਰਕਰ ਹਨ। ਮੁਲਜ਼ਮਾਂ ਨੇ ਵੀ ਆਪਣੇ ਫੇਸਬੁੱਕ ਪੇਜ਼ ’ਤੇ ਭਾਜਪਾ ਆਈਟੀ ਸੈੱਲ ਦੇ ਮੈਂਬਰ ਹੋਣ ਦਾ ਦਾਅਵਾ ਕੀਤਾ ਹੈ।

ਇਥੇ ਏਆਈਸੀਸੀ ਹੈੱਡ ਕੁਆਰਟਰ ’ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਿਸੁੂਜ਼ਾ ਨੇ ਗ੍ਰਿਫ਼ਤਾਰ ਮੁਲਜ਼ਮਾਂ ਦੀਆਂ ਭਾਜਪਾ ਦੇ ਸੀਨੀਅਰ ਆਗੂਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਖਿਚਵਾਈਆਂ ਤਸਵੀਰਾਂ ਪੈ੍ੱਸ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਨੂੰ ਆਪਣੀ ਚੁੱਪੀ ਤੋੜਨ ਦੀ ਅਪੀਲ ਕੀਤੀ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਨੇ ਦਾਅਵਾ ਕੀਤਾ ਕਿ ਬਨਾਰਸ ਹਿੰਦੂ ਯੂਨੀਵਰਸਿਟੀ ’ਚ ਦੋ ਮਹੀਨੇ ਪਹਿਲਾਂ ਇਕ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਵਾਪਰੀ ਸੀ। ਸੀਸੀਟੀਵੀ ਫੁਟੇਜ ਵਿੱਚ ਤਿੰਨੇ ਮੁਲਜ਼ਮਾਂ ਦੀਆਂ ਤਸਵੀਰਾਂ ਸਾਫ਼ ਸਾਫ਼ ਦਿਖਾਈ ਰਹੀਆਂ ਸਨ ਜਿਨ੍ਹਾਂ ਦੇ ਨਾਂ ਕੁਨਾਲ ਪਾਂਡੇ, ਅਭਿਸ਼ੇਕ ਚੌਹਾਨ ਅਤੇ ਸਕਸ਼ਮ ਪਟੇਲ ਹਨ ਅਤੇ ਇਹ ਤਿੰਨੇ ਭਾਜਪਾ ਆਈਟੀ ਸੈੱਲ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਭਗਵਾ ਪਾਰਟੀ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਨਾਅਰਾ ਦੇ ਕੇ ਲੜਕੀਆਂ ਦੀ ਹਮਾਇਤੀ ਹੋਣ ਦਾ ਦਾਅਵਾ ਕਰਦੀ ਹੈ ਤੇ ਦੂਜੇ ਪਾਸੇ ਕਾਰੇ ‘ਬੇਟੀ ਰੁਲਾਓ’ ਦੇ ਕਰ ਕੇ ‘ਬਲਾਤਕਾਰੀ ਜਨਤਾ ਪਾਰਟੀ’ ਵਜੋਂ ਭੁਗਤ ਰਹੀ ਹੈ। -ਪੀਟੀਆਈ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news