February 4, 2026 2:30 pm

ਬ੍ਰਿਜਭੂਸ਼ਨ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਤੇਜ਼ – ਮਹਿਲਾ ਪਹਿਲਵਾਨ ਨੂੰ ਬ੍ਰਿਜਭੂਸ਼ਨ ਦੇ ਦਫ਼ਤਰ ਲੈ ਕੇ ਗਈ ਪੁਲੀਸ

Share:

ਨਵੀਂ ਦਿੱਲੀ, 9 ਜੂਨ/ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਤੇਜ਼ ਕਰਦਿਆਂ ਦਿੱਲੀ ਪੁਲੀਸ ਇੱਕ ਮਹਿਲਾ ਪਹਿਲਵਾਨ ਨੂੰ ਉਸ ਦੇ ਦਫ਼ਤਰ ਲੈ ਗਈ ਤਾਂ ਜੋ ਉਨ੍ਹਾਂ ਘਟਨਾਵਾਂ ਦਾ ਦ੍ਰਿਸ਼ ਮੁੜ ਰਚਿਆ ਜਾ ਸਕੇ ਜਿਨ੍ਹਾਂ ਤਹਿਤ ਜਿਨਸੀ ਛੇੜਛਾੜ ਦੀ ਘਟਨਾ ਹੋਈ ਸੀ। ਬ੍ਰਿਜਭੂਸ਼ਨ ਦੀ ਸਰਕਾਰੀ ਰਿਹਾਇਸ਼ ’ਚ ਹੀ ਡਬਲਿਊਐੱਫਆਈ ਦਾ ਦਫ਼ਤਰ ਵੀ ਹੈ। ਉਧਰ, ਪਹਿਲਵਾਨ ਵਿਨੇਸ਼ ਫੋਗਾਟ ਨੇ ਟਵੀਟ ਕਰਕੇ ਉਨ੍ਹਾਂ ਮੀਡੀਆ ਰਿਪੋਰਟਾਂ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਪਹਿਲਵਾਨ ਸਮਝੌਤੇ ਲਈ ਡਬਲਿਊਐੱਫਆਈ ਦੇ ਦਫ਼ਤਰ ਪਹੁੰਚੀ ਹੈ। ਇਸੇ ਦੌਰਾਨ ਦਿੱਲੀ ਕਾਂਗਰਸ ਨੇ ਕਿਹਾ ਕਿ ਉਹ ਮਹਿਲਾ ਪਹਿਲਵਾਨਾਂ ਦੇ ਹੱਕ ’ਚ 11 ਜੂਨ ਨੂੰ ਚੌਪਾਲ ਮੀਟਿੰਗਾਂ ਕਰੇਗੀ।-ਪੀਟੀਆਈ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news