February 22, 2026 4:04 pm

ਬੇਰੁਜ਼ਗਾਰਾਂ ਨੇ ਘੇਰੀ ਖੇਡ ਮੰਤਰੀ ਮੀਤ ਹੇਅਰ ਦੀ ਕੋਠੀ; ਮੀਟਿੰਗ ਦੇ ਭਰੋਸੇ ਮਗਰੋਂ ਧਰਨਾ ਮੁਲਤਵੀ

Share:

ਦਲਜੀਤ ਕੌਰ/ਬਰਨਾਲਾ, 14 ਮਈ, 2023: ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਅੱਗੇ ਕੜਕਦੀ ਧੁੱਪ ਵਿੱਚ ਬੇਰੁਜ਼ਗਾਰਾਂ ਨੇ ਰੋਸ ਮਾਰਚ ਕਰਕੇ ਜ਼ਬਰਦਸਤ ਨਾਹਰੇਬਾਜੀ ਕੀਤੀ। ਅੱਜ ਪਹਿਲਾਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਇਕੱਠੇ ਹੋਕੇ ਮਾਰਚ ਕਰਦੇ ਬੇਰੁਜ਼ਗਾਰ ਜਿਉਂ ਹੀ ਕਚਹਿਰੀ ਚੌਂਕ ਪਾਰ ਕਰਕੇ ਮੰਤਰੀ ਦੀ ਕੋਠੀ ਵੱਲ ਵਧੇ ਤਾਂ ਪਹਿਲਾਂ ਤੋ ਹੀ ਤਾਇਨਾਤ ਪੁਲਿਸ ਬਲ ਨੇ ਸਖ਼ਤ ਰੋਕਾਂ ਲਗਾ ਕੇ ਬੇਰੁਜ਼ਗਾਰਾਂ ਨੂੰ ਰੋਕ ਲਿਆ।
ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਬੇਰੁਜ਼ਗਾਰ ਉਪ ਵੈਦ, ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ, ਬੇਰੁਜ਼ਗਾਰ ਆਰਟ ਐਂਡ ਕਰਾਫਟ ਅਤੇ ਲੈਕਚਰਾਰ ਕੰਬੀਨੇਸ਼ਨ ਯੂਨੀਅਨ ਵੱਲੋ ਪਿਛਲੇ ਦਿਨੀਂ ਜਲੰਧਰ ਦੀ ਜ਼ਿਮਨੀ ਚੋਣ ਮੌਕੇ ਰੋਸ ਪ੍ਰਦਰਸ਼ਨ ਰੱਖਿਆ ਗਿਆ ਸੀ। ਉਸ ਮੌਕੇ ਖੇਡ ਮੰਤਰੀ ਮੀਤ ਹੇਅਰ ਨੇ ਉਕਤ ਜਥੇਬੰਦੀਆਂ ਦੀ ਮੀਟਿੰਗ ਸਿਹਤ ਅਤੇ ਸਿੱਖਿਆ ਮੰਤਰੀ ਨਾਲ ਕਰਵਾਉਣ ਦਾ ਭਰੋਸਾ ਦੇ ਕੇ ਰੋਸ ਪ੍ਰਦਰਸ਼ਨ ਰੱਦ ਕਰਵਾ ਦਿੱਤਾ ਸੀ। ਬਾਅਦ ਵਿੱਚ ਬੇਰੁਜ਼ਗਾਰਾਂ ਨੂੰ ਕੋਈ ਵੀ ਮੀਟਿੰਗ ਨਹੀਂ ਦਿੱਤੀ ਗਈ।ਇਸੇ ਤੋ ਖ਼ਫ਼ਾ ਬੇਰੁਜ਼ਗਾਰਾਂ ਨੇ ਯੂਨੀਅਨ ਆਗੂਆਂ ਜਸਪ੍ਰੀਤ ਸਿੰਘ, ਹਰਜਿੰਦਰ ਸਿੰਘ ਝੁਨੀਰ ਅਤੇ ਸੁਖਦੇਵ ਸਿੰਘ ਜਲਾਲਾਬਾਦ ਦੀ ਅਗਵਾਈ ਵਿੱਚ ਇਕੱਠੇ ਹੋਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਸ਼ਾਸ਼ਨ ਵੱਲੋਂ ਤਾਇਨਾਤ ਡਿਊਟੀ ਮੈਜਿਸਟਰੇਟ ਵੱਲੋਂ ਮੰਗ ਪੱਤਰ ਲੈਕੇ ਆਉਂਦੇ ਕੁਝ ਦਿਨਾਂ ਜਥੇਬੰਦੀਆਂ ਦੀਆਂ ਮੀਟਿੰਗਾਂ ਸਿਹਤ ਅਤੇ ਸਿੱਖਿਆ ਮੰਤਰੀ ਨਾਲ ਕਰਵਾਉਣ ਦ ਭਰੋਸਾ ਦਿੱਤਾ ਗਿਆ।
ਇਸ ਮੌਕੇ ਬੇਰੁਜ਼ਗਾਰਾਂ ਨੂੰ ਸੰਬੋਧਨ ਕਰਦਿਆਂ ਬੇਰੁਜ਼ਗਾਰ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ ਅਤੇ ਸੋਮਾ ਕੌਰ ਆਦਿ ਨੇ ਸਰਕਾਰ ਉੱਤੇ ਬੇਰੁਜ਼ਗਾਰਾਂ ਨਾਲ ਵਾਅਦਾ ਖਿਲਾਫੀ ਕਰਨ ਦੇ ਦੋਸ਼ ਲਗਾਏ। ਪ੍ਰਸ਼ਾਸ਼ਨ ਦੇ ਭਰੋਸੇ ਮਗਰੋਂ ਬੇਰੁਜ਼ਗਾਰਾਂ ਨੇ ਧਰਨਾ ਸਮਾਪਤ ਕਰ ਦਿੱਤਾ।
ਇਸ ਮੌਕੇ ਜਸਵੀਰ ਸਿੰਘ ਖੰਨਾ, ਹੀਰਾ ਲਾਲ ਅੰਮ੍ਰਿਤਸਰ, ਪਲਵਿੰਦਰ ਸਿੰਘ ਕੁੱਤੀਵਾਲ, ਜਸਪਾਲ ਸਿੰਘ ਫਿਰੋਜ਼ਪੁਰ, ਜਸਵਿੰਦਰ ਸਿੰਘ ਹਿੰਮਤਪੁਰਾ, ਕਮਲਜੀਤ ਸਿੰਘ, ਗਗਨਦੀਪ ਕੌਰ, ਕਵਲਜੀਤ ਕੌਰ, ਬੇਗ ਚੰਦ, ਜੋਗਿੰਦਰ ਸਿੰਘ, ਟੇਕ ਸਿੰਘ, ਕੁਲਦੀਪ ਰਾਜ, ਸਤੀਸ਼ ਕੁਮਾਰ, ਪ੍ਰਿੰਸ (ਚਾਰੇ ਗੁਰਦਾਸਪੁਰ) ਰਮਨਜੀਤ ਕੌਰ ਲੁਧਿਆਣਾ, ਪੂਨਮ ਦਸੂਹਾ, ਅਸ਼ਨਪ੍ਰੀਤ ਮਾਨਸਾ, ਮਮਤਾ ਨਵਾਂਸ਼ਹਿਰ, ਸੁਖਪਾਲ ਹੰਢਿਆਇਆ ਆਦਿ ਹਾਜ਼ਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news