February 22, 2026 4:24 pm

ਬੇਗਮਪੁਰਾ ਟਾਇਗਰ ਫੋਰਸ ਵਲੋ ਬਾਬਾ ਸਾਹਿਬ ਜੀ ਦੇ ਜਨਮ ਦਿਨ ਨੂੰ ਸਮ੍ਰਪਿਤ ”  ਚੇਤਨਾ ਰੈਲੀ ” 18 ਨੂੰ  

Share:

ਹੁਸ਼ਿਆਰਪੁਰ 14 ਅਪ੍ਰੈਲ (ਤਰਸੇਮ ਦੀਵਾਨਾ) ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਵਿਸੇਸ਼ ਮੀਟਿੰਗ ਫੋਰਸ ਦੇ ਸਬ ਦਫਤਰ ਬਸੀ ਕਿੱਕਰਾ ਨੇੜੇ ਸੂਦ ਫਾਰਮ ਹੁਸ਼ਿਆਰਪੁਰ ਵਿਖੇ ਬੇਗਮਪੁਰਾ ਟਾਇਗਰ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਸੀਨੀਅਰ ਮੀਤ ਪ੍ਰਧਾਨ ਨਰੇਸ਼ ਕੁਮਾਰ ਬੱਧਣ  ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਕਿਹਾ ਕਿ ਬੇਗਮਪੁਰਾ ਟਾਇਗਰ ਫੋਰਸ ਵਲੋ ਬਾਬਾ ਸਾਹਿਬ ਡਾ ਭੀਮ ਰਾਉ ਅੰਬੇਦਕਰ ਜੀ ਦੇ ਜਨਮ ਦਿਨ ਨੂੰ ਸਮ੍ਰਪਿਤ 18 ਅਪ੍ਰੈਲ ਨੂੰ ਇੱਕ ਪੱਛੜੇ ਤੇ ਲਤਾੜੇ ਹੋਏ ਸਮਾਜ ਨੂੰ ਜਾਗਰੂਕ ਕਰਨ ਲਈ ਇੱਕ ਭਰਵੀ ਰੈਲੀ ਕੱਢੀ ਰਾ ਰਹੀ ਹੈ ਉਹਨਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਰੈਲੀ ਮਿੰਨੀ ਸਕੱਤਰੇਤ ਤੋ ਸਵੇਰੇ ਠੀਕ 11 ਵਜੇ ਚੱਲੇਗੀ ਅਤੇ ਮਿੰਨੀ ਸਕੱਤਰੇਤ ਤੋ ਸ਼ੁਰੂ ਹੋ ਕੇ ਜੇਲ੍ਹ ਚੌਕ,ਅੱਡਾ ਮਾਹਿਲਪੁਰ ਚੌਕ,ਸ਼ੈਸਨ ਚੌਕ,ਘੰਟਾਘਰ,ਕਮਾਲਪੁਰ ਚੌਕ ਤੋ ਹੁੰਦੀ ਹੋਈ ਬਾਬਾ ਸਾਹਿਬ ਚੌਕ ਨੇੜੇ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਬਾਬਾ ਸਾਹਿਬ ਜੀ ਦੇ ਹਾਰ ਪਾਕੇ ਉਹਨਾ ਦੇ ਚਰਨਾ ਨੂੰ ਨਤਮਸਤਕ ਹੋਕੇ ਸਮਾਪਤ ਹੋਵੇਗੀ । ਇਸ ਮੌਕੇ ਆਗੂਆ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਜੀ ਨੇ ਸਵਿਧਾਨ ਵਿੱਚ  ਨਾਰੀ ਨੂੰ ਬਰਾਬਰ ਦਾ ਹੱਕ ਦਿੱਤਾ ਹੈ ਉਹਨਾ ਕਿਹਾ ਕਿ ਬਾਬਾ ਸਾਹਿਬ ਭੀਮ ਰਾਉ ਜੀ ਦੀ ਬਦੋਲਤ ਹੀ ਅੱਜ ਨਾਰੀ ਜੱਜ਼,ਵਕੀਲ,ਰਾਸ਼ਟਰਪਤੀ,ਐਮ ਪੀ ਐਮ ਐਲ ਏ ਤੋ ਇਲਾਵਾ ਮੁੱਖ ਮੰਤਰੀ ਦੇ ਅਹੁਦੇ ਦੇ ਕੰਮ ਕਰ ਰਹੀ ਹੈ  । ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਸਿੱਖਿਆ ਦੇਣ ਤੋਂ ਬਿਨਾ ਕੋਈ ਦੇਸ਼ ਅਤੇ ਸਮਾਜ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸਮਾਜ ਵਿੱਚ ਸਥਾਪਿਤ ਕਰਨ ਲਈ ਸਰਕਾਰ ਅਤੇ ਸਮਾਜ ਨੂੰ ਲੜਕੀਆਂ ਲਈ ਸਕੂਲ ਅਤੇ ਕਾਲਜ ਖੋਲਣੇ ਚਾਹੀਦੇ ਹਨ ਤਾਂ ਜੋ ਲੜਕੀਆਂ ਭੇਦ-ਭਾਵ ਅਤੇ ਡਰ ਤੋਂ ਬਿਨਾ ਆਪਣੀ ਇੱਛਾ ਅਨੁਸਾਰ ਵਿੱਦਿਆ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਲੜਕੀਆਂ ਵੀ ਆਪਣੇ ਅਧਿਕਾਰਾਂ ਲਈ ਅੱਗੇ ਆਉਣ। ਮੌਕੇ ਹੋਰਨਾ ਤੋ ਇਲਾਵਾ ਅਮਨਦੀਪ ਸਿੰਘ,ਬਿਸ਼ਨ ਪਾਲ ਠਰੋਲੀ,ਡਾ ਨਿਤਿਨ ਸੈਣੀ,ਮੁਨੀਸ਼ ਕੁਮਾਰ ,ਸ਼ਰਮਾ ਦੁਕਾਨਦਾਰ,ਹਨੀ ਸਿੰਘ,ਡੋਗਰ,ਰਣਜੀਤ,ਸੋਨੂੰ,ਹੰਸਰਾਜ,ਸਿੰਘ ਬਹਾਦਰ ਆਦਿ ਹਾਜ਼ਰ ਸਨ ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news