
ਹੁਸ਼ਿਆਰਪੁਰ 10 ਅਪ੍ਰੈਲ (ਤਰਸੇਮ ਦੀਵਾਨਾ) ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਸਬ ਦਫਤਰ ਬਸੀ ਕਿੱਕਰਾ ਨੇੜੇ ਸੂਦ ਫਾਰਮ ਹੁਸ਼ਿਆਰਪੁਰ ਵਿਖੇ ਬੇਗਮਪੁਰਾ ਟਾਇਗਰ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਸੀਨੀਅਰ ਮੀਤ ਪ੍ਰਧਾਨ ਨਰੇਸ਼ ਕੁਮਾਰ ਬੱਧਣ , ਸੀਨੀਅਰ ਮੀਤ ਪ੍ਰਧਾਨ ਦੋਆਬਾ ਹਰਨੇਕ ਸਿੰਘ ਬੱਧਣ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਕਿਹਾ ਕਿ ਬੇਗਮਪੁਰਾ ਟਾਇਗਰ ਫੋਰਸ ਵਲੋ ਬਾਬਾ ਸਾਹਿਬ ਡਾ ਭੀਮ ਰਾਉ ਅੰਬੇਦਕਰ ਜੀ ਦੇ ਜਨਮ ਦਿਨ ਨੂੰ ਸਮ੍ਰਪਿਤ ਖੁਨਦਾਨ ਕੈਪ ਨਜਦੀਕੀ ਪਿੰਡ ਡਾਡਾ ਵਿਖੇ 23 ਅਪ੍ਰੈਲ ਨੂੰ ਫੋਰਸ ਦੇ ਜਿਲ੍ਹਾ ਇੰਚਾਰਜ ਚਰਨਜੀਤ ਡਾਡਾ ਦੀ ਯੋਗ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ । ਉਹਨਾ ਕਿਹਾ ਕਿ ਇਸ ਮੌਕੇ ਲੋਕਾ ਨੂੰ ਖੂਨਦਾਨ ਕਰਨ ਦੀ ਮਹੱਹਤਾ ਵਾਰੇ ਦੱਸਿਆ ਜਾਵੇਗਾ ਅਤੇ ਲੋਕਾ ਨੂੰ ਖੂਨਦਾਨ ਕਰਨ ਲਈ ਜਾਗਰੂਕ ਕੀਤਾ ਜਾਵੇਗਾ । ਉਹਨਾ ਕਿਹਾ ਕਿ ਖੂਨਦਾਨ ਕਰਨਾ ਮਨੁੱਖਤਾ ਲਈ ਕੀਤਾ ਜਾਣ ਵਾਲਾ ਸਭ ਤੋ ਵੱਡਾ ਦਾਨ ਹੈ ।ਉਹਨਾ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਬੇਝਿਜਕ ਹੋ ਕੇ ਖੂਨਦਾਨ ਕਰਨਾ ਚਾਹੀਦਾ ਹੈ । ਉਹਨਾ ਕਿਹਾ ਕਿ ਖੂਨਦਾਨ ਇੱਕ ਉੱਤਮ ਦਾਨ ਹੈ ਜੋ ਮਰੀਜ਼ਾ ਲਈ ਨਵੀ ਜਿੰਦਗੀ ਦੇਣ ਦਾ ਸਭ ਤੋ ਸਲਾਘਾਯੋਗ ਕਦਮ ਹੈ । ਉਹਨਾ ਕਿਹਾ ਕਿ ਇਸ ਕੈਪ ਵਿੱਚ ਨੌਜਵਾਨਾ ਵਲੋ ਵੱਧ ਚੜਕੇ ਖੂਨਦਾਨ ਕੀਤਾ ਜਾਵੇਗਾ । ਇਸ ਮੌਕੇ ਹੋਰਨਾ ਤੋ ਇਲਾਵਾ ਅਮਨਦੀਪ ਸਿੰਘ,ਬਿਸ਼ਨ ਪਾਲ ਠਰੋਲੀ,ਡਾ ਨਿਤਿਨ ਸੈਣੀ,ਮੁਨੀਸ਼ ਕੁਮਾਰ ,ਸ਼ਰਮਾ ਦੁਕਾਨਦਾਰ,ਹਨੀ ਸਿੰਘ,ਡੋਗਰ,ਰਣਜੀਤ,ਸੋਨੂੰ,ਹੰਸਰਾਜ,