April 10, 2026 9:37 pm

ਬੀਕੇਯੂ ਡਕੌਂਦਾ ਨੇ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ

Share:

ਦਲਜੀਤ ਕੌਰ/ਸੰਗਰੂਰ, 5 ਅਪ੍ਰੈਲ, 2023: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮਹੀਨਾਵਾਰ ਮੀਟਿੰਗ ਗੁਰੂਦਵਾਰਾ ਅੰਗੀਠਾ ਸਾਹਿਬ ਦੇ ਲੰਗਰ ਹਾਲ ਵਿਚ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਦੀ ਹਾਜ਼ਰੀ ਵਿੱਚ ਅਤੇ ਕਰਮ ਸਿੰਘ ਬਲਿਆਲ ਜਿਲਾ ਪ੍ਰਧਾਨ, ਲਖਵੀਰ ਲੱਖਾ ਬਾਲੀਆਂ ਸੀਨੀਅਰ ਮੀਤ ਪ੍ਰਧਾਨ, ਬਲਾਕ ਸੁਨਾਮ ਸ਼ੇਰਪੁਰ ਧੂਰੀ ਅਤੇ ਭਵਾਨੀਗੜ੍ਹ ਦੇ ਪ੍ਰਧਾਨ ਜਨਰਲ ਸਕੱਤਰਾਂ ਤੇ ਇਕਾਈ ਪ੍ਰਧਾਨਾ ਵਰਕਰਾਂ ਸਮੇਤ ਕੀਤੀ ਗਈ। ਜਿਸ ਵਿੱਚ ਕਾਫੀ ਗਿਣਤੀ ਵਿਚ ਕਿਸਾਨ ਵੀਰ ਹਜ਼ਾਰ ਸਨ। ਅੱਜ ਦੀ ਮੀਟਿੰਗ ਵਿੱਚ ਮਾਰਚ ਮਹੀਨੇ ਵਿਚ ਕਿਤੇ ਪ੍ਰੋਗਰਾਮਾਂ ਸਬੰਧੀ ਫੀਡਬੈਕ ਲਈ ਗਈ ਤੇ ਇਸ ਅਪ੍ਰੈਲ ਮਹੀਨੇ ਵਿੱਚ ਕਰਨ ਵਾਲੇ ਪ੍ਰੋਗਰਾਮਾਂ ਦੀ ਵਿਉਂਤ ਬੰਦੀ ਕੀਤੀ ਗਈ। ਪਹਿਲਾਂ ਤੋਂ ਤਹਿਸ਼ੁਦਾ ਕੱਲ ਦਾ ਪ੍ਰੋਗਰਾਮ ਜਿਹੜਾ ਖੇਤੀਬਾੜੀ ਮਹਿਕਮੇ ਦੇ ਚੀਫ ਸਾਹਿਬ ਦੇ ਦਫਤਰ ਅਗੇ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨਾਲ ਫੱਸਲਾਂ ਦੇ ਹੋਏ ਨੁਕਸਾਨ ਦੀ ਅਸੈਸਮੇਂਟ ਕਰਵਾਉਣ ਸਬੰਧੀ ਸਾਰੇ ਪੰਜਾਬ ਵਿੱਚ ਬੀਕੇਯੂ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਜਗਮੋਹਨ ਸਿੰਘ ਪਟਿਆਲਾ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਰਾਮ ਸਿੰਘ ਮਟੋਰੜ੍ਹਾ ਸਮੇਤ ਸਾਰੇ ਜਿਲਾ ਪ੍ਰਧਾਨ ਅਤੇ ਸਕੱਤਰਾਂ ਦੀ ਹਾਜ਼ਰੀ ਵਿੱਚ ਸੂਬੇ ਦੀ ਮਹੀਨਾਵਾਰ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਮਾਤਾ ਪਾਸ ਕੀਤਾ ਗਿਆ ਸੀ ਦੇ ਅਨੁਸਾਰ ਧਰਨਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਸੁਖਦੇਵ ਸਿੰਘ ਬਾਲਦ ਕਲਾਂ ਦੀ ਬੇਵਕਤੀ ਮੌਤ ਹੋ ਜਾਣ ਤੇ ਸ਼ੋਕ ਪ੍ਰਗਟ ਕੀਤਾ ਗਿਆ।
ਕੱਲ੍ਹ ਦੇ ਧਰਨੇ ਦੇ ਪ੍ਰਬੰਧ ਕਰਨ ਦੇ ਸੰਬੰਧ ਵਿੱਚ ਕਿਸਾਨ ਆਗੂਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਬਾਅਦ ਵਿਚ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ਼ ਦੇ ਸੰਬੰਧ ਵਿੱਚ ਚਲ ਰਹੇ ਸੰਘਰਸ਼ ਬਾਰੇ ਵਿਚਾਰ ਕੀਤਾ ਗਿਆ। ਅਖੀਰ ਵਿੱਚ ਮੀਟਿੰਗ ਵਿੱਚ ਆਏ ਸਾਰੇ ਆਗੂ ਅਤੇ ਵਰਕਰਾਂ ਦਾ ਜਿਲਾ ਜਨਰਲ ਸਕੱਤਰ ਕੁਲਦੀਪ ਜੋਸ਼ੀ ਵੱਲੋਂ ਧੰਨਵਾਦ ਕੀਤਾ ਗਿਆ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news