April 13, 2026 12:14 am

ਬੀਐੱਸਐੱਫ ਨੇ ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਤੋਂ ਪਹਿਲਾਂ ਕੌਮਾਂਤਰੀ ਸਰਹੱਦ ’ਤੇ ਸੁਰੱਖਿਆ ਵਧਾਈ

Share:

ਰਾਜੌਰੀ, 21 ਮਈ/ਬੀਐੱਸਐੱਫ ਨੇ ਸੋਮਵਾਰ ਤੋਂ ਸ੍ਰੀਨਗਰ ਵਿੱਚ ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਤੋਂ ਪਹਿਲਾਂ ਅੱਜ ਕੌਮਾਂਤਰੀ ਸਰਹੱਦ ’ਤੇ ਸੁਰੱਖਿਆ ਵਧਾ ਦਿੱਤੀ ਹੈ। ਚਨਾਬ ਦਰਿਆ ਦੇ ਕੰਢੇ ਗਸ਼ਤ ਲਈ ਬੀਐੱਸਐੱਫ ਨੇ ਆਪਣਾ ਵਿਸ਼ੇਸ਼ ਜਲ ਦਸਤਾ ਤਾਇਨਾਤ ਕੀਤਾ ਹੈ। ਦਸਤੇ ਨੂੰ ਵਿਸ਼ੇਸ਼ ਕਿਸ਼ਤੀਆਂ ਮੁਹੱਈਆ ਕੀਤੀਆਂ ਗਈਆਂ ਹਨ। ਜੀ-20 ਮੀਟਿੰਗ 22 ਤੋਂ 24 ਮਈ ਤੱਕ ਚੱਲੇਗੀ। ਏਡੀਜੀਪੀ ਕਸ਼ਮੀਰ ਜ਼ੋਨ ਵਿਜੈ ਕੁਮਾਰ ਨੇ ਦੱਸਿਆ ਕਿ ਸਮਾਗਮ ਲਈ ਤਿੰਨ ਪਰਤੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਡਲ ਝੀਲ ’ਤੇ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗੲੇ ਹਨ ਕਿਉਂਕਿ ਝੀਲ ਦੇ ਕੰਢੇ ਸ਼ੇਰੇ ਕਸ਼ਮੀਰ ਕੌਮਾਂਤਰੀ ਕਾਨਫਰੰਸ ਸੈਂਟਰ ਵਿੱਚ ਵਰਕਿੰਗ ਗਰੁੱਪ ਦੀ ਮੀਟਿੰਗ ਹੋਣੀ ਹੈ। -ਏਐੱਨਆਈ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news