February 22, 2026 1:21 pm

ਬਾਬਾ ਸਾਹਿਬ ਬਚਪਨ ਤੋ ਹੀ ਭਾਰਤ ਅੰਦਰ ਰਹਿ ਰਹੇ ਦੱਬੇ ਕੁਚਲੇ ਲੋਕਾਂ ਨੂੰ ਸਨਮਾਨ ਦਿਵਾਉਣ ਲਈ ਫਿਕਰ ਮੰਦ ਸੀ : ਪੰਜਾਬ ਪ੍ਰਧਾਨ ਵੀਰਪਾਲ ਠਰੋਲੀ 

Share:

ਹੁਸਿ਼ਆਰਪੁਰ, 27 ਅਪ੍ਰੈਲ (ਤਰਸੇਮ ਦੀਵਾਨਾ)- ਬੇਗਮਪੁਰਾ ਟਾਈਗਰ ਫੋਰਸ ਵਲੋਂ ਸਿਵਲ ਸਰਜਨ ਦਫਤਰ ਹੁਸਿ਼ਆਰਪੁਰ ਵਿਖੇ ਜੁਆਇਨ ਕੀਤੇ ਨਵੇ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਿਮਾਣਾ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਿਮਾਣਾ ਅਤੇ ਅਡੀਸ਼ਨਲ ਸਿਵਲ ਸਰਜਨ ਡਾ ਪਵਨ ਕੁਮਾਰ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਸਰੂਪ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਅਤੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਨੇ ਸਿਵਲ ਸਰਜਨ ਬਲਵਿੰਦਰ ਕੁਮਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਬਚਪਨ ਤੋ ਹੀ ਭਾਰਤ ਦੇਸ਼ ਅੰਦਰ ਰਹਿ ਰਹੇ ਦੱਬੇ ਕੁਚਲੇ ਲੋਕਾਂ ਨੂੰ ਮਾਨ ਸਨਮਾਨ ਦਿਵਾਉਣ ਲਈ ਫਿਕਰ ਮੰਦ ਸੀ! ਉਹਨਾ ਕਿਹਾ ਕਿ ਬਾਬਾ ਸਾਹਿਬ ਨੇ ਬਹੁਤ ਹੀ ਮਾੜੇ  ਹਲਾਤਾਂ ਵਿੱਚ ਉੱਚ ਵਿਦਿਆ ਹਾਸਲ ਕਰਕੇ ਪਸ਼ੂਆਂ ਵਾਲੀ ਜਿੰਦਗੀ ਬਤੀਤ ਕਰ ਰਹੇ ਦੱਬੇ ਕੁਚਲੇ ਲੋਕਾਂ ਨੂੰ ਬਰਾਬਰਤਾ ਦਾ ਹੱਕ ਦੁਆਇਆ!ਉਨ੍ਹਾਂ  ਕਿਹਾ ਕਿ ਜੇਕਰ ਬਾਬਾ ਸਾਹਿਬ ਭਾਰਤ ਦੇਸ਼ ਵਿੱਚ ਜਨਮ ਨਾਂ ਲੈੰਦੇ ਤਾਂ ਸ਼ਾਇਦ ਇਸ ਦੇਸ਼ ਦੇ ਦੱਬੇ ਕੁਚਲੇ ਲੋਕ ਅੱਜ ਵੀ ਨਰਕ ਭਰੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਹੁੰਦੇ ! ਉਹਨਾ ਕਿਹਾ ਕਿ ਬਾਬਾ ਸਾਹਿਬ ਜੀ ਨੇ ਆਪਣੇ ਜੀਵਨ ਦੇ 40 ਸਾਲ ਦੱਬੇ ਕੁਚਲੇ ਸਮਾਜ ਅਤੇ ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬਰਾਬਰ ਦੇ ਹੱਕ ਦਿਵਾਉਣ ਲਈ ਸੰਘਰਸ਼ ਕੀਤਾ ! ਉਨ੍ਹਾਂ ਨੇ ਕਿਹਾ ਕਿ ਡਾਕਟਰ ਭੀਮਰਾਓ ਜੀ ਦੀ ਬਦੋਲਤ ਹੀ ਐਸਸੀ ਸਮਾਜ ਦੇ ਲੋਕ ਉੱਚ ਪੱਦਵੀਆਂ ਤੇ ਪਹੁੰਚੇ ਅਤੇ ਉਹਨਾ ਕਿਹਾ ਕਿ ਅੱਜ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਐਸਸੀ ਸਮਾਜ ਦੀ ਅੋਰਤ ਭਾਰਤ ਦੇਸ਼ ਦੀ ਰਾਸ਼ਟਰ ਪਤੀ ਹੈ! ਉਨ੍ਹਾਂ ਕਿਹਾ ਕਿ ਅੱਜ ਸਮੇ ਦੀ ਮੁੱਖ ਲੋੜ ਹੈ ਕਿ ਨਸ਼ਿਆ ਅਤੇ ਲੜਾਈਆਂ ਝਗੜਿਆ ਤੋ ਰਹਿਤ ਤੇ ਰੂੜੀ ਵਾਦੀ ਵਿਚਾਰਾਂ ਤੋ ਉਪਰ ਉੱਠ ਕੇ ਪੜ੍ਹੇ ਲਿਖੇ ਸਮਾਜ ਦੀ ਸਿਰਜਣਾ ਕਰਨ ਦੀ ਲੋੜ ਹੈ! ਇਸ ਮੌਕੇ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾਂ ਵਲੋਂ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਨੂੰ ਰਹੀਆਂ ਪ੍ਰੇਸ਼ਾਂਨੀਆਂ ਵਾਰੇ ਵਿਚਾਰ-ਵਟਾਂਦਰਾਂ ਕੀਤਾ। ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਿਮਾਣਾ ਨੇ ਕਿਹਾ ਕਿ ਹਸਪਤਾਲ ’ਚ ਮਰੀਜਾਂ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਂਉਣ ਦਿੱਤੀ ਜਾਵੇਗੀ ਅਤੇ ਮਿਆਰੀ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਹੋਰਨਾ ਤੋ ਇਲਾਵਾ ਬੇਗਮਪੁਰਾ ਟਾਇਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ,ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ,ਸੀਨੀਅਰ ਮੀਤ ਪ੍ਰਧਾਨ ਨਰੇਸ਼ ਕੁਮਾਰ ਬੱਧਣ,ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ,ਤੇ ਸਹਿਰੀ ਸਕੱਤਰ ਜੱਖੂ ਆਦਿ ਹਾਜ਼ਰ ਸਨ ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news