February 4, 2026 6:48 am

ਬਸਪਾ ਮੈਂਬਰ ਦਾਨਿਸ਼ ਅਲੀ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ਲਈ ਭਾਜਪਾ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਤਲਬ

Share:

ਨਵੀਂ ਦਿੱਲੀ, 21 ਨਵੰਬਰ/ਲੋਕ ਸਭਾ ਦੀ ਮਰਿਆਦਾ ਕਮੇਟੀ ਨੇ ਭਾਜਪਾ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਨੂੰ ਬਸਪਾ ਮੈਂਬਰ ਦਾਨਿਸ਼ ਅਲੀ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ਲਈ ਅਗਲੇ ਮਹੀਨੇ ਤਲਬ ਕੀਤਾ ਹੈ। ਕਮੇਟੀ ਨੇ ਦਾਨਿਸ਼ ਅਲੀ ਨੂੰ 7 ਦਸੰਬਰ ਨੂੰ ਜ਼ੁਬਾਨੀ ਗਵਾਹੀ ਦੇਣ ਲਈ ਵੀ ਬੁਲਾਇਆ ਹੈ। ਇਸ ਤੋਂ ਪਹਿਲਾਂ ਬਿਧੂੜੀ ਨੇ ਅਸਮਰੱਥਾ ਜ਼ਾਹਿਰ ਕੀਤੀ ਸੀ ਅਤੇ ਕਮੇਟੀ ਅੱਗੇ ਪੇਸ਼ ਨਹੀਂ ਹੋਏ ਸਨ। ਬਿਧੂੜੀ ਨੇ ਸਤੰਬਰ ਵਿੱਚ ਸੰਸਦ ਦੇ ਵਿਸ਼ੇਸ਼ ਸੈਸ਼ਨ ਦੌਰਾਨ ਅਲੀ ਵਿਰੁੱਧ ਟਿੱਪਣੀ ਕੀਤੀ ਸੀ ਜਦੋਂ ਸਦਨ ਚੰਦਰਯਾਨ-3 ਮਿਸ਼ਨ ਦੀ ਸਫਲਤਾ ’ਤੇ ਚਰਚਾ ਕਰ ਰਿਹਾ ਸੀ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਤੰਬਰ ਵਿੱਚ ਅਲੀ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਬਿਧੂੜੀ ਦੇ ਮੁੱਦੇ ‘ਤੇ ਸੰਸਦ ਮੈਂਬਰਾਂ ਦੀਆਂ ਸ਼ਿਕਾਇਤਾਂ ਮਰਿਆਦਾ ਕਮੇਟੀ ਨੂੰ ਭੇਜ ਦਿੱਤੀਆਂ ਸਨ ਜਿੱਥੇ ਅਲੀ ਅਤੇ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਅਤੇ ਡੀਐਮਕੇ ਦੀ ਕਨੀਮੋਝੀ ਸਮੇਤ ਕਈ ਹੋਰ ਵਿਰੋਧੀ ਸੰਸਦ ਮੈਂਬਰਾਂ ਨੇ ਬਿਧੂੜੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ, ਉਥੇ ਹੀ ਨਿਸ਼ੀਕਾਂਤ ਦੂਬੇ ਸਮੇਤ ਭਾਜਪਾ ਦੇ ਕਈ ਸੰਸਦ ਮੈਂਬਰਾਂ ਨੇ ਕਿਹਾ ਕਿ ਸਪੀਕਰ ਨੂੰ ਇਸ ਪੱਖ ਨੂੰ ਵੀ ਘੋਖਣਾ ਚਾਹੀਦਾ ਹੈ ਕਿ ਬਸਪਾ ਮੈਂਬਰ ਨੇ ਸਦਨ ਵਿੱਚ ਬੋਲਣ ਵੇਲੇ ਦੱਖਣੀ ਦਿੱਲੀ ਦੇ ਸੰਸਦ ਮੈਂਬਰ ਨੂੰ ਉਕਸਾਇਆ ਸੀ। -ਪੀਟੀਆਈ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news