
ਦਲਜੀਤ ਕੌਰ/ਸੰਗਰੂਰ, 3 ਮਈ, 2023: ਪੰਜਾਬ ਸਰਕਾਰ ਦੁਆਰਾ ਦਿਹਾਤੀ ਖੇਤਰਾਂ ਵਿੱਚ ਵਸਦੇ ਲੋਕਾਂ ਨੂੰ ਉਨ੍ਹਾ ਦੇ ਘਰਾਂ ਨੇੜੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਵੱਲੋਂ ਮੋਬਾਇਲ ਮੈਡੀਕਲ ਯੂਨਿਟ ਚਲਾਈ ਜਾਂਦੀ ਹੈ ਜੋ ਹਰ ਮਹੀਨੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਮੋਬਾਇਲ ਮੈਡੀਕਲ ਯੂਨਿਟ 4 ਮਈ ਨੂੰ ਸ਼ਾਹਪੁਰ, 5 ਮਈ ਨੂੰ ਪਿੰਡ ਤਕੀਪੁਰ, 6 ਮਈ ਨੂੰ ਪਿੰਡ ਦੁੱਗਾਂ, 8 ਮਈ ਨੂੰ ਪਿੰਡ ਲਿੱਦੜਾਂ,9 ਮਈ ਨੂੰ ਫਤਿਹਗੜ ਛੰਨਾ, 10 ਮਈ ਨੂੰ ਰੂਪਾਹੇੜੀ, 11 ਮਈ ਨੂੰ ਤੁੰਗਾ, 12 ਮਈ ਨੂੰ ਬੀਰਕਲਾਂ, 13 ਮਈ ਨੂੰ ਜ਼ਿਲ੍ਹਾ ਜੇਲ੍ਹ ਸੰਗਰੂਰ ਤੇ ਬਿਰਧ ਆਸ਼ਰਮ ਬਡਰੁੱਖਾਂ, 15 ਮਈ ਨੂੰ ਬਲਵਾੜ ਕਲਾਂ, 16 ਮਈ ਈਲਵਾਲ, 17 ਮਈ ਨੂੰ ਕਿਲਾ ਭਰੀਆਂ, 18 ਮਈ ਨੂੰ ਪਿੰਡ ਝਾੜੋ, 19 ਮਈ ਨੂੰ ਬਹਾਦਰਪੁਰ, 20 ਮਈ ਨੂੰ ਤੋਲਾਵਾਲ, 22 ਮਈ ਨੂੰ ਪਿੰਡ ਕੁੰਨਰਾਂ, 24 ਮਈ ਨੂੰ ਬੰਗਾਵਾਲੀ, 25 ਮਈ ਸਾਰੋਂ, 26 ਮਈ ਲੋਹਾਖੇੜਾ, 27 ਮਈ ਨੂੰ ਜ਼ਿਲ੍ਹਾ ਜੇਲ੍ਹ ਸੰਗਰੂਰ ਤੇ ਬਿਰਧ ਆਸ਼ਰਮ ਉੱਭਾਵਾਲ ਰੋਡ, 29 ਮਈ ਨੂੰ ਨਮੋਲ, 30 ਮਈ ਨੂੰ ਕੁਲਾਰਾਂ ਤੇ 31 ਮਈ ਨੂੰ ਰੱਤੋਕੇ ਵਿਖੇ ਜਾਵੇਗੀ।
ਸਿਵਲ ਸਰਜਨ ਨੇ ਕਿਹਾ ਕਿ ਮੋਬਾਇਲ ਮੈਡੀਕਲ ਯੂਨਿਟ ਦੁਆਰਾ ਆਮ ਚੈਕਅੱਪ ਤੋਂ ਇਲਾਵਾ ਐਕਸ—ਰੇ, ਈ.ਸੀ.ਜੀ. ਤੇ ਐਚ.ਬੀ., ਸੂਗਰ ਆਦਿ ਦੇ ਟੈਸਟ ਵੀ ਕੀਤੇ ਜਾਂਦੇ ਹਨ। ਉਨਾਂ ਦੱਸਿਆ ਇਸ ਮੈਡੀਕਲ ਯੂਨਿਟ ਦੁਆਰਾ ਸਾਰੀਆਂ ਸਿਹਤ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਈਆ ਜਾ ਰਹੀਆਂ ਹਨ।