February 22, 2026 11:28 pm

ਬਰਨਾਲਾ ਜ਼ਿਲ੍ਹੇ ਵਿੱਚ ਭਾਕਿਯੂ ਏਕਤਾ ਡਕੌਂਦਾ ਨੇ ਚਾਰ ਥਾਵਾਂ ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ

Share:

ਦਲਜੀਤ ਕੌਰ/ਬਰਨਾਲਾ, 1 ਜੂਨ, 2023: ਐੱਸਕੇਐੱਮ ਦੇ ਪਹਿਲਵਾਨ ਖਿਡਾਰਨਾਂ ਦੇ ਹੱਕ ਵਿੱਚ ਉਲੀਕੇ ਗਏ ਸੰਘਰਸ਼ ਸੱਦੇ ਨੂੰ ਲਾਗੂ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਕਮੇਟੀ ਵੱਲੋਂ 4 ਥਾਵਾਂ (ਬਰਨਾਲਾ, ਮਹਿਲਕਲਾਂ, ਭਦੌੜ ਤੇ ਤਪਾ) ‘ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ। ਬਰਨਾਲਾ ਬਲਾਕ ਦੇ ਸਾਰੇ ਕਿਸਾਨ ਅਤੇ ਸਹਿਯੋਗੀ ਜਨਤਕ ਜਥੇਬੰਦੀਆਂ ਦੇ ਆਗੂ ਦਾਣਾ ਮੰਡੀ ਬਰਨਾਲਾ ਵਿਖੇ ਇਕੱਠੇ ਹੋਏ ਅਤੇ ਸ਼ਹਿਰ ਵਿੱਚ ਮਾਰਚ ਕਰਦਿਆਂ ਕਚਹਿਰੀ ਚੌਂਕ ਵਿੱਚ ਮੋਦੀ ਹਕੂਮਤ ਦਾ ਪੁਤਲਾ ਫੂਕਿਆ। ਜ਼ਿਲ੍ਹਾ ਪ੍ਰਸ਼ਾਸਨ ਦੇ ਨੁਮਾਇੰਦੇ ਜੀਏ ਟੂ ਡੀਸੀ ਬਰਨਾਲਾ ਨੇ ਮੰਗ ਪੱਤਰ ਹਾਸਲ ਕਰਕੇ ਵਿਸ਼ਵਾਸ ਦਿਵਾਇਆ ਕਿ ਉਹ ਇਹ ਮੰਗ ਪੱਤਰ ਜਲਦ ਰਾਸ਼ਟਰਪਤੀ ਨੂੰ ਭੇਜ ਦਿੱਤਾ ਜਾਵੇਗਾ।
ਮਹਿਲਕਲਾਂ ਬਲਾਕ ਦੇ ਕਿਸਾਨ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂ ਦਾਣਾ ਮੰਡੀ ਮਹਿਲਕਲਾਂ ਦੇ ਸ਼ੈੱਡ ਹੇਠ ਇਕੱਠੇ ਹੋਏ ਅਤੇ ਮਾਰਚ ਕਰਕੇ ਤਹਿਸੀਲ ਦਫਤਰ ਅੱਗੇ ਮੋਦੀ ਹਕੂਮਤ ਦਾ ਪੁਤਲਾ ਫੂਕਿਆ। ਸ਼ਹਿਣਾ ਬਲਾਕ ਭਦੌੜ ਅਤੇ ਤਪਾ ਵਿਖੇ ਮੋਦੀ ਹਕੂਮਤ ਅਰਥੀ ਸਾੜ੍ਹ ਮੁਜ਼ਾਹਰਾ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸਾਰੀਆਂ ਜਨਤਕ ਜਮਹੂਰੀ ਮੁਲਾਜ਼ਮ, ਮਜ਼ਦੂਰ, ਔਰਤ, ਨੌਜਵਾਨ, ਵਿਦਿਆਰਥੀਆਂ ਜਥੇਬੰਦੀਆਂ, ਖੇਡ ਕਲੱਬਾਂ ਦਾ ਇਨ੍ਹਾਂ ਅਰਥੀ ਸਾੜ੍ਹ ਮੁਜ਼ਾਹਰਿਆਂ ਵਿੱਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ।
ਆਗੂਆਂ ਬਲਵੰਤ ਸਿੰਘ ਉੱਪਲੀ, ਕੁਲਵੰਤ ਸਿੰਘ ਭਦੌੜ, ਸਾਹਿਬ ਸਿੰਘ ਬਡਬਰ, ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਬਾਬੂ ਸਿੰਘ ਖੁੱਡੀ ਕਲਾਂ, ਅਮਨਦੀਪ ਸਿੰਘ ਰਾਏਸਰ, ਕਾਲਾ ਜੈਦ ਭਦੌੜ ਨੇ ਪਹਿਲਵਾਨ ਖਿਡਾਰਨਾਂ ਉੱਤੇ ਬੋਲੇ ਜਾ ਰਹੇ ਵੱਡੇ ਹਮਲੇ ਨੂੰ ਠੱਲਣ ਅਤੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਮੋਦੀ ਹਕੂਮਤ ਵੱਲੋਂ ਪਹਿਲਵਾਨ ਖਿਡਾਰਨਾਂ ਦੇ ਸੰਘਰਸ਼ ਨੂੰ ਫੇਲ੍ਹ ਕਰਨ ਲਈ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ।
ਇਸ ਸਮੇਂ ਪ੍ਰੇਮਪਾਲ ਕੌਰ, ਚਰਨਜੀਤ ਕੌਰ, ਡਾ ਰਜਿੰਦਰ ਪਾਲ, ਹਰਚਰਨ ਚਹਿਲ, ਗੁਰਮੀਤ ਸਿੰਘ ਸੁਖਪੁਰਾ, ਖੁਸਮੰਦਰ ਪਾਲ, ਕੁਲਵੀਰ ਸਿੰਘ, ਜਗਦੀਸ਼ ਸਿੰਘ, ਅਵਤਾਰ ਸਿੰਘ, ਅੰਮ੍ਰਿਤ ਪਾਲ, ਕੁਲਦੀਪ ਸਿੰਘ ਆਦਿ ਆਗੂਆਂ ਨੇ ਵੀ ਵਿਚਾਰ ਪੇਸ਼ ਕੀਤੇ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news