February 23, 2026 3:56 am

ਬਜਰੰਗ ਦਲ ਹਿੰਦੋਸਤਾਨ ਨੇ ਸਾੜਿਆ ਕਾਗਰਸ ਪਾਰਟੀ ਦਾ ਪੁਤਲਾ  

Share:

ਹੁਸ਼ਿਆਰਪੁਰ 8 ਮਈ ( ਤਰਸੇਮ ਦੀਵਾਨਾ ) ਬਜਰੰਗ ਦਲ ਹਿੰਦੋਸਤਾਨ ਵੱਲੋਂ ਰਾਸ਼ਟਰੀ ਪ੍ਰਧਾਨ  ਜੇ ਕੇ ਚਗਰਾਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਵਿਖੇ ਕਾਂਗਰਸ ਪਾਰਟੀ ਦਾ ਪੁਤਲਾ ਮਨਜੀਤ ਸਿੰਘ ਮਾਹਿਲਪੁਰੀ ਵੱਲੋਂ ਫੂਕਿਆ ਗਿਆ ਇਸ ਮੌਕੇ ਸੰਤ ਸਮਾਜ ਦੇ ਪ੍ਰਧਾਨ ਸੁਰਿੰਦਰ ਸਿੰਘ ਬਿਲਾਸਪੁਰੀ ਨੇ ਬੋਲਦਿਆਂ ਹੋਇਆਂ ਕਿਹਾ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਹਿੰਦੂ-ਵਿਰੋਧੀ ਰਹੀ ਹੈ ਅਤੇ ਸਮੇਂ-ਸਮੇਂ ਤੇ ਹਿੰਦੂਆਂ ਨੂੰ ਟਾਰਗੇਟ ਕਰਦੀ ਆ ਰਹੀ ਹੈ। ਕਾਂਗਰਸ ਪਾਰਟੀ ਨੇ ਬਜਰੰਗ ਦਲ  ਨੂੰ ਬੈਨ ਕਰਨ ਦਾ ਬਿਆਨ ਦੇਕੇ  ਇਹ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਹਿੰਦੂ ਵਿਰੋਧੀ ਪਾਰਟੀ ਹੈ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਕਰਨਾ ਚਾਹੁੰਦੀ ਹੈ । ਕਾਂਗਰਸ ਪੂਰੇ ਦੇਸ਼ ਵਿਚ ਲਗਾਤਾਰ ਹਾਰਨੇ ਦੇ ਕਾਰਨ ਘਬਰਾਹਟ ਵਿਚ ਇਹੋ ਜਹੇ ਬੇਤੁਕੇ ਬਿਆਨ ਦੇ ਰਹੀ ਹੈ । ਮਨਜੀਤ ਸਿੰਘ ਵੱਲੋਂ  ਚਿਤਾਵਨੀ ਦਿੱਤੀ ਜਾਂਦੀ ਹੈ ਅਗਰ ਕਾਂਗਰਸ ਪਾਰਟੀ ਨੇ ਦਿੱਤਾ ਹੋਇਆ ਬਿਆਨ ਵਾਪਸ ਨਹੀਂ ਲਿਆ ਤਾਂ ਪੂਰੇ ਦੇਸ਼ ਵਿੱਚ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਾਵੇਗਾ । ਬਜਰੰਗ ਦਲ ਹਿੰਦੋਸਤਾਨ ਇਸ ਦਾ ਪੁਰਜ਼ੋਰ ਵਿਰੋਧ ਕਰਦਾ ਹੈ। ਇਸ ਮੌਕੇ ਜਤਿੰਦਰ ਸਿੰਘ  ਅਮਰਦੀਪ ਸਿੰਘ ਹਰਦੀਪ ਦਵਿੰਦਰ ਸਿੰਘ ਮਾਹਿਲਪੁਰੀ ਰਵਿੰਦਰ ਰਵੀ ਆਦਿ ਵੱਡੀ ਗਿਣਤੀ ਵਿਚ ਬਜਰੰਗੀ ਹਾਜ਼ਰ ਸਨ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news