February 4, 2026 2:27 am

ਪੰਜਾਬ ਸਰਕਾਰ ਵਲੋ 8 ਘੰਟੇ ਤੋਂ ਵਧਾ ਕੇ 12 ਘੰਟੇ ਕੀਤਾ ਗਿਆ ਨੋਟੀਫਕੀਕੇਸ਼ਨ ਨੂੰ ਤੁਰੰਤ ਵਾਪਿਸ ਲਿਆ ਜਾਵੇ: ਬੇਗਮਪੁਰਾ ਟਾਇਗਰ ਫੋਰਸ

Share:

ਹੁਸ਼ਿਆਰਪੁਰ 3 ਅਕਤੂਬਰ (ਤਰਸੇਮ ਦੀਵਾਨਾ) ਬੇਗਮਪੁਰਾ ਟਾਇਗਰ ਫੋਰਸ ਵਲੋ ਅੱਜ ਫੋਰਸ ਦੇ ਦੋਆਬਾ ਪ੍ਰਧਾਨ ਨੇਕੂ ਅਜਨੋਹਾ ਦੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਇੱਕ ਮੰਗ ਪੱਤਰ ਦਿੱਤਾ ਗਿਆ ਫੋਰਸ ਦੇ ਆਗੂਆ ਨੇ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਗਏ ਮੰਗ ਪੱਤਰ ਵਿੱਚ ਮੰਗ ਕੀਤੀ ਕਿ  ਪੰਜਾਬ ਸਰਕਾਰ ਨੇ ਜੋ
ਮਜਦੂਰਾਂ ਦੀ ਦਿਹਾੜੀ ਦਾ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕੀਤਾ ਹੈ ਉਸ ਨੋਟੀਫਕੀਕੇਸ਼ਨ ਨੂੰ ਤੁਰੰਤ ਵਾਪਿਸ ਲਿਆ ਜਾਵੇ । ਮੰਗ ਪੱਤਰ ਵਿੱਚ ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਦੀ ਭਲਾਈ ਲਈ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਲਈ ਬਣੀ ਹੈ। ਮੰਗ ਪੱਤਰ ਵਿੱਚ ਉਹਨਾ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਜ਼ਦੂਰਾਂ ਦੀ ਦਿਹਾੜੀ ਦਾ ਸਮਾਂ 12 ਘੰਟੇ ਕਰਨਾ ਗਰੀਬ/ਮਜ਼ਦੂਰਾ ਲਈ ਮਾਰੂ ਨੀਤੀ ਹੈ। ਮਜਦੂਰ ਵਰਗ ਵਲੋ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਫੋਰਸ ਦੇ ਆਗੂਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਪੰਜਾਬ ਦੀ ਸੱਤਾ ਹਥਿਆ ਲਈ ਸੀ, ਪਰ ਹੁਣ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ ਗਰੀਬ ਮਾਰੂ ਨੀਤੀਆਂ ਲਾਗੂ ਕਰ ਰਹੀ ਹੈ। ਮਜ਼ਦੂਰਾਂ ਦੀ ਦਿਹਾੜੀ ਦਾ ਸਮਾਂ 8 ਘੰਟੇ ਹੋਣ ਨਾਲ ਪਹਿਲਾਂ ਮਜ਼ਦੂਰਾਂ ਨੂੰ 8 ਘੰਟੇ ਤੋਂ ਵਾਧੂ ਸਮਾਂ ਲਗਾਉਣ ਨਾਲ ਦੋ ਗੁਣਾ ਮਿਹਨਤ ਦਾ ਫਲ ਮਿਲਦਾ ਸੀ, ਜਿਹੜਾ ਕਿ ਹੁਣ 12 ਘੰਟੇ ਤੋਂ ਵੱਧ ਸਮਾਂ ਲਗਾਉਣ ਤੇ ਹੀ ਮਿਲੇਗਾ। ਉਹਨਾ ਕਿਹਾ ਕਿ ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੁਆਰਾ ਮਜ਼ਦੂਰਾਂ ਦੀ ਦਿਹਾੜੀ ਦਾ ਸਮਾਂ ਘਟਾ ਕੇ 8 ਘੰਟੇ ਕੀਤਾ ਸੀ, ਪ੍ਰੰਤੂ ਮੌਜੂਦਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਆਰ ਆਰ ਐਸ ਦੇ ਇਸ਼ਾਰੇ ਤੇ ਮਜ਼ਦੂਰ ਅਤੇ ਦਲਿਤ ਵਿਰੋਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪੰਜਾਬ ਸਰਕਾਰ ਮਜਦੂਰਾਂ ਦੀ ਦਿਹਾੜੀ ਦਾ ਸਮਾਂ 8 ਘੰਟੇ ਨਿਯਤ ਕਰੇ ਨਹੀਂ ਤਾਂ ਸਮੁੱਚਾ ਮਜ਼ਦੂਰ/ਦਲਿਤ ਵਰਗ ਸੜਕਾਂ ਤੇ ਆ ਜਾਵੇਗਾ, ਜਿਸ ਦੀ ਨਿਰੋਲ ਜਿੰਮੇਵਾਰੀ ਪਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਹੋਰਨਾ ਤੋ ਇਲਾਵਾ ਸ਼ਤੀਸ ਕੁਮਾਰ ਸ਼ੇਰਗੜ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ , ਨਰੇਸ਼ ਕੁਮਾਰ ਸਹਿਰੀ ਪ੍ਰਧਾਨ ,ਸਾਬੀ ਡੀ ਜੇ ਸੁੰਦਰ ਨਗਰ ,ਰਵੀ ਸੁੰਦਰ ਨਗਰ ,ਰਾਜ ਕੁਮਾ ਬੱਧਣ ਸ਼ੇਰਗੜ ਪ੍ਰਧਾਨ ਬਲਾਕ 2 ਆਦਿ ਹਾਜਰ ਸਨ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news