February 4, 2026 2:12 pm

ਪੰਜਾਬ ਸਰਕਾਰ ਦਿਵਿਆਂਗ ਕਰਮਚਾਰੀਆਂ ਨੂੰ ਪਹਿਲੀ ਜਨਵਰੀ 1996 ਤੋਂ ਪ੍ਰਮੋਸ਼ਨ ’ਚ ਰਾਂਖਵਾਂਕਰਨ ਦੀ ਸਹੂਲਤ ਦੇਵੇ- ਸੰਦੀਪ ਸ਼ਰਮਾ, ਜਸਵਿੰਦਰ ਸਿੰਘ ਸਹੋਤਾ

Share:

ਹੁਸਿ਼ਆਰਪੁਰ, 24 ਮਈ (ਤਰਸੇਮ ਦੀਵਾਨਾ)-ਪੰਜਾਬ ਸਰਕਾਰ ਦਿਵਿਆਂਗ ਕਰਮਚਾਰੀਆਂ/ ਅਫਸਰਾਂ ਨੂੰ ਮਿਤੀ ਪਹਿਲੀ ਜਨਵਰੀ 1996 ਤੋਂ ਪ੍ਰਮੋਸ਼ਨ ’ਚ ਰਾਂਖਵਾਂਕਰਨ ਦੀ ਸਹੂਲਤ ਦੇਵੇ ਅਤੇ ਪ੍ਰਮੋਸ਼ਨ ਦਾ ਬੈਗਲਾਗ ਤੁਰੰਤ ਪੂਰਾ ਕਰੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਸਏਬਲਡ ਪਰਸਨਜ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਸ਼ਰਮਾ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਸਹੋਤਾ ਨੇ ਸੁਸਾਇਟੀ ਦੀ ਹੋਈ ਇੱਕ ਹੰਗਾਮੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਸੂਬੇ ਦੀ ਸਰਕਾਰ ਨੇ ਦਿਵਿਆਂਗ ਭਲਾਈ ਐਕਟ 1995 ਅਨੁਸਾਰ ਮਿਤੀ 01 ਜਨਵਰੀ 1996 ਤੋਂ ਲੈ ਕੇ ਮਿਤੀ 18 ਅਪ੍ਰੈਲ 2017 ਤੱਕ 3 ਫੀਸਦੀ ਅਤੇ ਦਿਵਿਆਂਗਾਂ ਦੇ ਅਧਿਕਾਰ ਐਕਟ 2016 ਅਨੁਸਾਰ ਮਿਤੀ 19 ਅਪ੍ਰੈਲ 2017 ਤੋਂ 4 ਫੀਸਦੀ ਪ੍ਰਮੋਸ਼ਨ ’ਚ ਰਾਂਖਵਾਂਕਰਨ ਦੀ ਸਹੂਲਤ ਆਪਣੇ ਦਿਵਿਆਂਗ ਕਰਮਚਾਰੀਆਂ/ ਅਫਸਰਾਂ ਨੂੰ ਦਿੱਤੀ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੀ ਹਰਿਆਣਾ ਸਰਕਾਰ ਅਨੁਸਾਰ ਆਪਣੇ ਦਿਵਿਆਂਗ ਕਰਮਚਾਰੀਆਂ/ ਅਫਸਰਾਂ ਨੂੰ ਮਿਤੀ 01 ਜਨਵਰੀ 1996 ਤੋਂ ਪ੍ਰਮੋਸ਼ਨ ’ਚ ਰਾਂਖਵਾਂਕਰਨ ਦੇਵੇ ਅਤੇ ਪ੍ਰਮੋਸ਼ਨ ਦਾ ਬਣਦਾ ਬੈਗਲਾਗ ਪਹਿਲੀ ਜਨਵਰੀ 2016 ਤੋਂ ਤੁਰੰਤ ਪੂਰਾ ਕਰੇ। ਇਸ ਮੌਕੇ ਨੇਤਰਹੀਣ ਸੰਜੀਵ ਅਰੋੜਾ ਅਤੇ ਕੀਰਤੀ ਨੇ ਹੁਸਿ਼ਆਰਪੁਰ ਦੇ ਸੁਵਿਧਾ ਕੇਂਦਰ ’ਚ ਬਤੌਰ ਕੰਪਿਊਟਰ ਅਪ੍ਰੇਟਰ ਕੰਮ ਕਰਦੀ ਦਿਵਿਆਂਗ ਮੈਡਮ ਅਮਨਪ੍ਰੀਤ ਨੂੰ ਡਿਊਟੀ ਤੋਂ ਫਾਰਗ ਕਰਨ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ। ਉਨ੍ਹਾਂ ਮੰਗ ਡਿਪਟੀ ਕਮਿਸ਼ਨਰ ਹੁਸਿ਼ਆਰਪੁਰ ਤੋਂ ਮੰਗ ਕੀਤੀ ਕਿ ਦਿਵਿਆਂਗ ਮੈਡਮ ਅਮਨਪ੍ਰੀਤ ਨੂੰ ਤੁਰੰਡ ਡਿਊਟੀ ’ਤੇ ਹਾਜਰ ਕਰਵਾਇਆ ਜਾਵੇ। ਮੰਗਾਂ ਨਾ ਮੰਨੇ ਜਾਣ ਦੀ ਸੂਰਤ ’ਚ ਲਾਮਬੰਦ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜਿ਼ੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਨੇਤਰਹੀਣ ਜਸਪਾਲ ਸਿੰਘ ਨੂੰ ਸੁਸਾਇਟੀ ਦਾ ਸਲਾਹਕਾਰ ਅਤੇ ਨੇਤਰਹੀਣ ਸੰਜੀਵ ਅਰੋੜਾ ਨੂੰ ਐਕਟਿਵ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਸਕੱਤਰ ਨੀਲਮ ਨੇ ਮੀਟਿੰਗ ’ਚ ਹਾਜ਼ਰ ਹੋਏ ਸਾਰੇ ਅਹੁਦੇਦਾਰਾਂ, ਮੈਂਬਰਾਂ ਅਤੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ। ਇਸ ਮੌਕੇ ਕੇ ਕੇ ਬਾਂਸਲ, ਹਰਦੀਪ ਬਾਂਸਲ, ਕਰਨ ਖੱਤਰੀ, ਸਕੱਤਰ ਨੀਲਮ, ਕੈਸ਼ੀਅਰ ਅੰਮ੍ਰਿਤਪਾਲ, ਰਾਜ ਕੁਮਾਰ, ਜਸਪਾਲ ਸਿੰਘ, ਮੱਖਣ ਸਿੰਘ, ਗੁਰਪ੍ਰੀਤ ਸਿੰਘ, ਰਮੇਸ਼ ਲਾਲ, ਕੁਲਜੀਤ ਬੰਗੜ, ਜਗਦੀਸ਼ ਪਾਲ, ਚੰਦਰ ਮੋਹਣ, ਹਰਪਾਲ ਸਿੰਘ, ਅਮਰੀਕ ਸਿੰਘ, ਕੀਰਤੀ, ਅਨੁਰਾਧਾ ਆਦਿ ਹਾਜਰ ਸਨ।
ਕੈਪਸ਼ਨ-ਮੀਟਿੰਗ ਦੌਰਾਨ ਸੰਦੀਪ ਸ਼ਰਮਾ, ਜਸਵਿੰਦਰ ਸਿੰਘ ਸਹੋਤਾ, ਨੀਲਮ ਅਤੇ ਹੋਰ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news