April 10, 2026 9:30 pm

ਪੰਜਾਬ ਦੇ ਕਈ ਥਾਣਿਆ ਵਿੱਚ ਅਜੇ ਤੱਕ ਵੀ ਗਰੀਬ ਪ੍ਰੀਵਾਰਾ ਦੀ ਸੁਣਵਾਈ ਨਹੀ ਹੋ ਰਹੀ : ਪੰਜਾਬ ਪ੍ਰਧਾਨ ਵੀਰਪਾਲ ਠਰੋਲੀ

Share:

ਹੁਸਿ਼ਆਰਪੁਰ, 30 ਅਪ੍ਰੈਲ (ਤਰਸੇਮ ਦੀਵਾਨਾ)-ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਭਰਵੀ ਮੀਟਿੰਗ ਨਜਦੀਕੀ ਪਿੰਡ ਸ਼ੇਰਗੜ ਵਿਖੇ ਨੇਕੂ ਬੱਧਣ ਸੀਨੀਅਰ ਮੀਤ ਪ੍ਰਧਾਨ ਦੋਆਬਾ ਦੀ ਪ੍ਰਧਾਨਗੀ ਹੇਠ ਸਤਿਗੁਰੂ ਰਵਿਦਾਸ ਜੀ ਧਰਮਸ਼ਾਲਾ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ,ਸੀਨੀਅਰ ਮੀਤ ਪ੍ਰਧਾਨ ਨਰੇਸ਼ ਕੁਮਾਰ ਬੱਧਣ,ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ,ਜਿਲ੍ਹਾ ਇੰਚਾਰਜ ਚਰਨਜੀਤ ਡਾਡਾ,ਮੀਡੀਆ ਇੰਚਾਰਜ ਚੰਦਰ ਪਾਲ ਹੈਪੀ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਨੇਕੂ ਬੱਧਣ ਅਤੇ ਵੀਰਪਾਲ ਠਰੋਲੀ  ਨੇ ਕਿਹਾ ਕਿ ਬੇਗਮਪੁਰਾ ਟਾਇਗਰ ਫੋਰਸ ਦੁਆਰਾ  ਕੀਤੇ ਜਾ ਰਹੇ ਸਮਾਜ ਦੇ ਕੰਮਾਂ ਨੂੰ ਦੇਖਦੇ ਹੋਏ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੀ ਨੌਜਵਾਨ ਪੀੜ੍ਹੀ ਵੱਡੇ ਪੱਧਰ ਤੇ ਫੋਰਸ ਨਾਲ ਜੁੜ ਰਹੀ ਹੈ। ਉਨ੍ਹਾਂ ਕਿਹਾ ਕਿ ਬੇਗਮਪੁਰਾ ਟਾਇਗਰ ਫੋਰਸ ਵਲੋਂ ਪੂਰੇ ਪੰਜਾਬ ਦੇ ਪਿੰਡਾਂ ਅਤੇ ਸਹਿਰਾਂ ਵਿੱਚ ਯੂਨਿਟ ਸਥਾਪਿਤ ਕੀਤੇ ਜਾ ਰਹੇ ਹਨ, ਤਾਂ ਜੋ ਫੋਰਸ ਵਲੋਂ ਕੀਤੇ ਜਾ ਰਹੇ ਹਨ । ਉਹਨਾ ਕਿਹਾ ਕਿ ਬੇਗਮਪੁਰਾ ਟਾਇਗਰ ਫੋਰਸ ਦੇ ਸੰਸਥਾਪਕ ਅਤੇ ਫੋਰਸ ਦੇ ਰਚਣਹਾਰ ਖੁਦ ਸਤਿਗੁਰੂ ਰਵਿਦਾਸ ਮਹਾਰਾਜ ਜੀ ਹਨ ਉਹਨਾ ਕਿਹਾ ਕਿ ਫੋਰਸ ਹਰ ਪੀੜਤ ਨਾਲ ਖੜਦੀ ਆ ਰਹੀ ਹੈ ਅਤੇ ਖੜੇਗੀ ਬਾਸ਼ਰਤ ਪੀੜਤ ਧਿਰ ਚਾਹੇ ਕਿਸੇ ਵੀ ਸਮਾਜ ਕਿਸੇ ਵੀ ਧਰਮ ਜਾ ਕਿਸੇ ਵੀ ਬਰਾਦਰੀ ਨਾਲ ਸਬੰਧਿਤ ਹੋਵੇ । ਉਹਨਾ ਕਿਹਾ ਕਿ ਐਸਸੀ ਸਮਾਜ ਨਾਲ ਅਜੇ ਵੀ ਕਈ ਜਗ੍ਹਾ ਤੇ ਧੱਕਾ ਹੋ ਰਿਹਾ ਹੈ ਅਤੇ ਗਰੀਬ ਪ੍ਰੀਵਾਰਾ ਦੀ ਅਜੇ ਵੀ ਪੰਜਾਬ ਵਿੱਚ  ਕਈ ਥਾਣਿਆ ਵਿੱਚ ਸੁਣਵਾਈ ਨਹੀ ਹੁੰਦੀ ਜੋ ਕਿ ਐਸਸੀ ਸਮਾਜ ਨਾਲ ਸਰਾਸਰ ਧੱਕਾ ਹੈ । ਇਸ ਮੌਕੇ ਫੋਰਸ ਵਲੋ ਬਲਾਕ ਹੁਸਿ਼ਆਰਪੁਰ-2 ਲਈ ਸ਼ਤੀਸ ਕੁਮਾਰ ਪ੍ਰਧਾਨ ,ਰਾਜ ਕੁਮਾਰ ਸੀਨੀਅਰ ਮੀਤ ਪ੍ਰਧਾਨ ,ਗੁਰਦੀਪ ਸਿੰਘ ਦੀਪੂ ਉਪ ਪ੍ਰਧਾਨ,ਰਮਨਦੀਪ ਰਾਣਾ ਜਨਰਲ ਸੈਕਟਰੀ,ਵਿਜੈ ਕੁਮਾਰ ਸੈਕਟਰੀ,ਅਵਤਾਰ ਸਿੰਘ ਸੈਕਟਰੀ,ਗੁਰਕਮਲ ਸੰਧੂ,ਸਰਵਣ ਕੁਮਾਰ ਸੈਕਟਰੀ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਨਰੇਸ਼ ਕੁਮਾਰ ਬੱਧਣ ,ਅਮਨਦੀਪ, ਚਰਨਜੀਤ ਸਿੰਘ, ਕਮਲਜੀਤ, ਰਾਮ ਜੀ, ਦਵਿੰਦਰ ਕੁਮਾਰ, ਰਾਜੀਵ ਸੈਣੀ, ਪੰਮਾ ਡਾਡਾ, ਗੋਗਾ ਮਾਂਝੀ , ਪਵਨ ਕੁਮਾਰ ਬੱਧਣ , ਅਮਨਦੀਪ ਸਿੰਘ, ਚਰਨਜੀਤ ਸਿੰਘ,ਭੁਪਿੰਦਰ ਕੁਮਾਰ ਬੱਧਣ  ਕਮਲਜੀਤ ਸਿੰਘ, ਬਿਸ਼ਨਪਾਲ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, ਵਿਸ਼ਾਲ ਸਿੰਘ, ਹਰਨੇਕ ਸਿੰਘ ਬੱਧਣ,  ਸਨੀ ਸੀਣਾ,ਭਿੰਦਾ ਸੀਣਾ, ਬਿਕਰਮ ਵਿੱਜ, ਹੈਪੀ ਫਤਹਿਗਡ਼੍ਹ, ਮਨੀਸ਼ ਕੁਮਾਰ, ਦਵਿੰਦਰ ਕੁਮਾਰ, ਰਾਕੇਸ ਕੁਮਾਰ ਭੱਟੀ ਵਿਜੇ ਕੁਮਾਰ ਜੱਲੋਵਾਲ ਖਨੂਰ , ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਸੁਸ਼ਾਂਤ ਮੰਮਣ ਸਮੇਤ ਸੰਗਠਨ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news