February 22, 2026 8:35 am

ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਵਾਲੀਆਂ ਤਾਕਤਾਂ ਖਿਲਾਫ਼ ਇਕਜੁੱਟ ਹੋਣ ਦਾ ਸੱਦਾ

Share:

ਦਲਜੀਤ ਕੌਰ-ਚੰਡੀਗੜ੍ਹ/ਜਲੰਧਰ, 7 ਅਪ੍ਰੈਲ, 2023: ਲੋਕਾਂ ਦੀ ਸਮਾਜਕ, ਰਾਜਨੀਤਕ, ਸੱਭਿਆਚਾਰਕ ਚੇਤਨਾ ਨੂੰ ਔਝੜੇ ਪਾਉਣ ਲਈ ਇਕ ਵੇਰ ਫਿਰ ਫ਼ਿਰਕੂ ਮੂਲਵਾਦੀ ਸ਼ਕਤੀਆਂ ਪੂਰਾ ਤਾਣ ਲਾ ਰਹੀਆਂ ਹਨ। ਇਤਿਹਾਸਕ ਕਿਸਾਨ ਘੋਲ ਤੋਂ ਬਾਅਦ ਲੋਕਾਂ ‘ਚ ਉਪਜੀ ਲੋਕਪੱਖੀ ਰਾਜਨੀਤਕ ਚੇਤਨਾ ਅਤੇ ਲੋਟੂ ਪ੍ਰਬੰਧ ਖਿਲਾਫ ਵੇਗ ਫੜ ਰਹੀਆਂ ਸੰਘਰਸ਼ ਲਹਿਰਾਂ ਤੋਂ ਘਬਰਾਈਆਂ ਹਰ ਵੰਨਗੀ ਦੀਆਂ ਹਕੂਮਤਾਂ ਆਪਣੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰਨ ਲਈ ਦੇਸ਼ ਭਰ ‘ਚ ਨਵੀਆਂ ਨਵੀਆਂ ਸਾਜਿਸ਼ਾਂ ਘੜਦੀਆਂ ਰਹਿੰਦੀਆਂ ਹਨ। ਪੰਜਾਬ ਚ ਫ਼ਿਰਕੂ ਕੱਟੜ ਸ਼ਕਤੀਆਂ ਦੇ ਵਰਤਾਰੇ ਨੂੰ ਬੱਤੀ ਸਾਲ ਪਹਿਲਾਂ ਦੇ ਵਰਤਾਰੇ ਵਾਂਗ ਹਵਾ ਦੇਣੀ, ਖਬਰਾਂ ਦੀਆਂ ਸੁਰਖ਼ੀਆਂ ਬਣਾ ਕੇ ਰੱਖਣਾ ਹਕੂਮਤਾਂ ਦੀ ਅਣਸਰਦੀ ਲੋੜ ਹੈ। ਜਿਸ ਤੋਂ ਸੂਬੇ ਦੇ ਸਮੂਹ ਇਨਸਾਫ ਪਸੰਦ, ਅਮਨ ਪਸੰਦ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਅੱਜ ਖੱਬੀਆਂ ਪਾਰਟੀਆਂ ਅਤੇ ਜਥੇਬੰਦੀਆਂ ਤੇ ਆਧਾਰਿਤ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੀ ਸੂਬਾਈ ਮੀਟਿੰਗ ਵਿੱਚ ਇਨ੍ਹਾਂ ਵਿਚਾਰਾਂ ਤੇ ਸਹਿਮਤੀ ਬਣਾਈ ਗਈ। ਦੇਸ਼ ਭਗਤ ਯਾਦਗਾਰ ਹਾਲ ਜਲੰਧਰ ‘ਚ ਕਾ ਗੁਰਮੀਤ ਸਿੰਘ ਬਖਤਪੁਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਫਰੰਟ ਵੱਲੋਂ 10 ਮਾਰਚ ਨੂੰ ਜਲੰਧਰ ਵਿਖੇ ਫਾਸ਼ੀਵਾਦ ਖਿਲਾਫ ਅਤੇ ਪੰਜਾਬ ਦੀਆਂ ਮੰਗਾਂ ਤੇ ਕੀਤੀ ਸੂਬਾਈ ਕਾਨਫਰੰਸ ਅਤੇ ਮਾਰਚ ਦੀ ਕੁੱਝ ਘਾਟਾਂ ਦੇ ਬਾਵਜੂਦ ਸਫਲਤਾ ਤੇ ਡੂੰਘੀ ਤਸੱਲੀ ਦਾ ਇਜ਼ਹਾਰ ਕੀਤਾ ਗਿਆ।
ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਫਰੰਟ ਕਮੇਟੀ ਮੈਂਬਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਮੀਟਿੰਗ ਵਿੱਚ ਕੇਂਦਰੀ ਏਜੰਸੀਆਂ ਦੀ ਛਤਰਛਾਇਆ ਹੇਠ ਭਾਜਪਾ ਵੱਲੋਂ ਪੰਜਾਬ ‘ਚ ਪੈਦਾ ਕੀਤੇ ਜਾ ਰਹੇ ਦਹਿਸ਼ਤ ਤੇ ਖ਼ੌਫ਼ ਵਾਲੇ ਹਾਲਾਤ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਫਰੰਟ ਨੇ ਪੰਜਾਬ ਵਾਸੀਆਂ ਵੱਲੋਂ ਵਾਪਰੀਆਂ ਘਟਨਾਵਾਂ ਦੇ ਅਸਲ ਕਾਰਨਾਂ ਨੂੰ ਸਮਝਦਿਆਂ ਫ਼ਿਰਕੂ ਇੱਕਸੁਰਤਾ ਬਰਕਰਾਰ ਰੱਖਣ ਅਤੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਭਾਵਨਾ ਨੂੰ ਪੰਜਾਬੀਆਂ ਦੀ ਇੱਕ ਪ੍ਰਾਪਤੀ ਕਰਾਰ ਦਿੱਤਾ। ਫਰੰਟ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੋਹਾਂ ਨੂੰ ਅਜਿਹੇ ਸਨਸਨੀਖੇਜ਼ ਹਾਲਾਤ ਬਨਾਉਣ ਤੇ ਵੋਟ ਬੈਂਕ ਪੱਕਾ ਕਰਨ ਦੇ ਭੈੜੇ ਮਨਸੂਬਿਆਂ ਲਈ ਦੋਸ਼ੀ ਕਰਾਰ ਦਿੱਤਾ। ਫਰੰਟ ਨੇ ਸਰਵਸੰਮਤੀ ਨਾਲ ਸਾਰੇ ਬੇਕਸੂਰ ਲੋਕਾਂ ਨੂੰ ਰਿਹਾਅ ਕਰਨ, ਐਨ ਐਸ ਏ ਦੀ ਦੁਰਵਰਤੋਂ ਰੋਕਣ, ਸਾਰੇ ਕਾਲੇ ਕਨੂੰਨ ਰੱਦ ਕਰਨ, ਪੰਜਾਬ ‘ਚੋਂ ਸੁਰੱਖਿਆ ਦਸਤੇ ਵਾਪਸ ਬੁਲਾਉਣ , ਕੇਂਦਰ ਦੀਆਂ ਸਰਕਾਰੀ ਏਜੰਸੀਆਂ ਦੀ ਸੂਬੇ ‘ਚ ਦਖਲ ਅੰਦਾਜ਼ੀ ਬੰਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ।
ਮੀਟਿੰਗ ਵਿੱਚ ਉਪਰੋਕਤ ਤੋਂ ਬਿਨਾ ਕਾਮਰੇਡ ਅਜਮੇਰ ਸਿੰਘ, ਕਾ ਮੰਗਤ ਰਾਮ ਪਾਸਲਾ, ਕਾ ਬੰਤ ਸਿੰਘ ਬਰਾੜ, ਕਾ ਮੰਗਤ ਰਾਮ ਲੋਂਗੋਵਾਲ, ਸੁੱਚਾ ਸਿੰਘ, ਗੁਰਨਾਮ ਸਿੰਘ ਦਾਊਦ ਆਦਿ ਹਾਜ਼ਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news