ਰੁੜਕੇਲਾ, 12 ਮਾਰਚ/ਕਪਤਾਨ ਹਰਮਨਪ੍ਰੀਤ ਸਿੰਘ ਨੇ ਅੱਜ ਇੱਥੇ ਐੱਫਆਈਐੱਚ ਪ੍ਰੋ ਹਾਕੀ ਲੀਗ ਦੇ ਇੱਕ ਮੈਚ ਵਿੱਚ ਪੈਨਲਟੀ ਕਾਰਨਰਾਂ ’ਤੇ ਗੋਲਾਂ ਦੀ ਹੈਟ੍ਰਿਕ ਕਰਦਿਆਂ ਭਾਰਤ ਨੂੰ ਆਸਟਰੇਲੀਆ ਖ਼ਿਲਾਫ਼ 5-4 ਨਾਲ ਜਿੱਤ ਦਿਵਾਈ। ਹਰਮਨਪ੍ਰੀਤ ਨੇ ਮੈਚ ਦੇ 13ਵੇਂ, 14ਵੇਂ ਅਤੇ 55ਵੇਂ ਮਿੰਟ ਵਿੱਚ ਗੋਲ ਦਾਗੇ। ਭਾਰਤ ਵੱਲੋਂ ਦੋ ਹੋਰ ਗੋਲ ਜੁਗਰਾਜ ਸਿੰਘ ਤੇ ਕਾਰਤੀ ਸੇਲਵਮ ਨੇ ਕ੍ਰਮਵਾਰ 17ਵੇਂ ਤੇ 25ਵੇਂ ਮਿੰਟ ਵਿੱਚ ਕੀਤੇ। ਮਹਿਮਾਨ ਟੀਮ ਆਸਟਰੇਲੀਆ ਵੱਲੋਂ ਬੈਲਟਜ਼ ਜੋਸ਼ਆ, ਕੇ. ਵਿਲੌਟ, ਅਰਨ ਜ਼ਾਲੇਵਸਕੀ ਅਤੇ ਬੈੱਨ ਸਟੇਂਸ ਨੇ ਗੋਲ ਕੀਤੇ। ਭਾਰਤੀ ਟੀਮ ਦਾ ਅਗਲਾ ਮੁਕਾਬਲਾ ਸੋਮਵਾਰ 13 ਮਾਰਚ ਨੂੰ ਵਿਸ਼ਵ ਚੈਂਪੀਅਨ ਜਰਮਨੀ ਨਾਲ ਹੋਵੇਗਾ ਅਤੇ ਮੇਜ਼ਬਾਨ ਟੀਮ ਬੁੱਧਵਾਰ ਨੂੰ ਫਿਰ ਆਸਟਰੇਲੀਆ ਦਾ ਸਾਹਮਣਾ ਕਰੇਗੀ।-ਪੀਟੀਆਈ
ਪ੍ਰੋ ਹਾਕੀ ਲੀਗ: ਭਾਰਤ ਨੇ ਆਸਟਰੇਲੀਆ ਨੂੰ 5-4 ਨਾਲ ਹਰਾਇਆ
Share:
Voting poll
What does "money" mean to you?