February 4, 2026 3:47 pm

ਪ੍ਰਾਇਮਰੀ ਅਧਿਆਪਕ ਪ੍ਰਮੋਸ਼ਨ ਕਮੇਟੀ ਪੰਜਾਬ ਦੀ . ਸਿੱਖਿਆ ਮੰਤਰੀ ਪੰਜਾਬ ਦੇ ਓ.ਐਸ.ਡੀ ਸਿੱਖਿਆ ਮੰਤਰੀ ਪੰਜਾਬ ਨਾਲ਼ ਹੋਈ ਇੱਕ ਅਹਿਮ ਮੀਟਿੰਗ

Share:

ਹੁਸਿ਼ਆਰਪੁਰ, 24 ਮਈ (ਤਰਸੇਮ ਦੀਵਾਨਾ)-ਲੰਬੇ ਸਮੇਂ ਤੋਂ ਰੁਕੀਆਂ ਹੋਈਆਂ ਪ੍ਰਾਇਮਰੀ ਤੋਂ ਮਾਸਟਰ ਕੇਡਰ ਤਰੱਕੀਆਂ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਹਿੱਤ ਪ੍ਰਾਇਮਰੀ ਅਧਿਆਪਕ ਪ੍ਰਮੋਸ਼ਨ ਕਮੇਟੀ ਪੰਜਾਬ ਦੀ ਇੱਕ ਅਹਿਮ ਮੀਟਿੰਗ ਸ਼੍ਰੀ ਗੁਲਸ਼ਨ ਛਾਬੜਾ ਓ. ਐਸ.ਡੀ ਸਿੱਖਿਆ ਮੰਤਰੀ ਪੰਜਾਬ ਨਾਲ਼ ਹੋਈ।ਪ੍ਰਮੋਸ਼ਨ ਕਮੇਟੀ ਨੇ ਲੰਬੇ ਸਮੇਂ ਤੋਂ ਲਟਕਦੀ ਇਸ ਭਖ਼ਵੀਂ ਮੰਗ ਨੂੰ ਉਭਾਰਦਿਆਂ ਮੰਗ ਕੀਤੀ ਕਿ ਸੀਨੀਆਰਤਾ ਸੂਚੀ ਨੂੰ ਬੈਚ ਵਾਇਜ਼ ਸੀਨੀਆਰਤਾ ਕਮ ਮੈਰਿਟ ਦੇ ਅਧਾਰ ਤੇ ਬਣਾਇਆ ਜਾਵੇ।ਪ੍ਰਾਇਮਰੀ ਤੋਂ ਮਾਸਟਰ ਕੇਡਰ ਤਰੱਕੀਆਂ ਲਈ ਵੱਖਰਾ ਆਨ ਲਾਈਨ ਪੋਰਟਲ ਖੋਲਿਆ ਜਾਵੇ।ਸੀਨੀਆਰਤਾ ਸੂਚੀ ਵਿੱਚ ਅਧਿਆਪਕਾਂ ਦੀ ਭਰਤੀ ਦੀ ਕਿਸਮ,ਸਾਲ,ਮੈਰਿਟ ਅੰਕ,ਆਰਡਰਾਂ ਦੀ ਮਿਤੀ ਤੇ ਨਿਯੁਕਤੀ ਦੀ ਮਿਤੀ ਦਾ ਪੂਰਾ ਵੇਰਵਾ ਦਰਜ ਕੀਤਾ ਜਾਵੇ,ਅਤੇ ਇਹ ਤਰੱਕੀਆਂ 2018 ਦੇ ਸੇਵਾ ਨਿਯਮਾਂ ਤਹਿਤ ਜਲਦੀ ਤੋਂ ਜਲਦੀ ਕੀਤੀਆਂ ਜਾਣ।ਓ.ਐੱਸ ਡੀ ਸਾਹਬ ਨੇ ਕਮੇਟੀ ਦੀਆਂ ਸਮੂਹ ਮੰਗਾਂ ਨੂੰ ਬਹੁਤ ਗੰਭੀਰਤਾ ਨਾਲ ਸੁਣਿਆ ਅਤੇ ਵਿਸ਼ਵਾਸ ਦੁਆਇਆ ਕਿ ਪੰਜਾਬ ਸਰਕਾਰ ਦੇ ਏਜੰਡੇ ਉੱਪਰ ਸਿੱਖਿਆ ਸੁਧਾਰ ਸਭ ਤੋਂ ਪਹਿਲੇ ਨੰਬਰ ਤੇ ਹਨ ਅਤੇ ਇਹ ਤਰੱਕੀਆਂ ਸਿੱਖਿਆ ਸੁਧਾਰਾਂ ਨਾਲ਼ ਜੁੜੀਆਂ ਹੋਈਆਂ ਹਨ।ਉਨ੍ਹਾਂ ਨੇ ਇਨ੍ਹਾਂ ਤਰੱਕੀਆਂ ਨੂੰ ਨੇਪਰੇ ਚਾੜ੍ਹਨ ਲਈ ਕੁਝ ਸਮੇਂ ਦੀ ਮੰਗ ਕੀਤੀ,ਜਿਸਤੇ ਕਮੇਟੀ ਨੇ ਸਹਿਮਤੀ ਜਤਾਉਂਦਿਆਂ ਇਹ ਤਰੱਕੀਆਂ ਸਾਲ ਵਿੱਚ ਦੋ ਵਾਰ ਕਰਨ ਦੀ ਪੁਰਜੋਰ ਮੰਗ ਕੀਤੀ।ਇਸ ਮੌਕੇ ਪ੍ਰਧਾਨ ਸ਼੍ਰੀ ਨੀਰਜ ਯਾਦਵ,ਜਨਰਲ ਸਕੱਤਰ ਸ਼੍ਰੀ ਦੀਦਾਰ ਸਿੰਘ,ਵਿੱਤ ਸਕੱਤਰ ਸ਼੍ਰੀ ਵਿੱਪਨ ਕੁਮਾਰ,ਪ੍ਰੈਸ ਸਕੱਤਰ ਸ਼੍ਰੀ ਕੁਲਦੀਪ ਸਿੰਘ, ਸਟੇਟ ਕਮੇਟੀ ਮੈਂਬਰ ਰਕੇਸ਼ ਕੁਮਾਰ,ਸੰਯੁਕਤ ਸਕੱਤਰ ਸ਼੍ਰੀ ਸਤਵੀਰ ਭੋਪਾਲ ਅਤੇ ਮੁਨੀਸ਼ ਗਾਜਰੀ ਆਦਿ ਅਧਿਆਪਕ ਆਗੂ ਹਾਜ਼ਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news