February 22, 2026 8:34 am

ਪ੍ਰਸਿੱਧ ਕਲਾ ਇਤਿਹਾਸਕਾਰ ਡਾ. ਸੁਭਾਸ਼ ਪਰਿਹਾਰ ਨਾਲ ਰੂਬਰੂ ਭਲਕੇ 22 ਅਪ੍ਰੈਲ ਨੂੰ

Share:

ਦਲਜੀਤ ਕੌਰ/ਲਹਿਰਾਗਾਗਾ, 20 ਅਪ੍ਰੈਲ, 2023: ਕਲਾ, ਇਤਿਹਾਸ ਅਤੇ ਖੋਜ ਖੇਤਰ ਦੀ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਸਖ਼ਸ਼ੀਅਤ ਡਾ. ਸੁਭਾਸ਼ ਪਰਿਹਾਰ ਭਲਕੇ 22 ਅਪ੍ਰੈਲ ਨੂੰ ਸਵੇਰੇ 11 ਵਜੇ ਵਿਸ਼ਵ ਵਿਰਾਸਤ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਖੇ ਕਲਾ ਪ੍ਰੇਮੀਆਂ ਦੇ ਰੂਬਰੂ ਹੋਣਗੇ।
ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਡਾ. ਸੁਭਾਸ਼ ਪਰਿਹਾਰ ਚਾਰ ਦਹਾਕਿਆਂ ਤੋਂ ਉੱਤਰ-ਪੱਛਮੀ ਭਾਰਤ ਦੀ ਮੁਸਲਿਮ ਅਤੇ ਸਿੱਖ ਭਵਨ ਉਸਾਰੀ ਕਲਾ ਬਾਰੇ ਖੋਜ ਕਰ ਰਹੇ ਹਨ। ਉਹਨਾਂ ਨੇ ਇਤਿਹਾਸਕ ਇਮਾਰਤਾਂ ਦੀ ਖੋਜ ਕਰਦਿਆਂ ਇੱਕ ਦਰਜ਼ਨ ਕਿਤਾਬਾਂ ਅਤੇ ਚਾਰ ਦਰਜਨ ਤੋਂ ਵੱਧ ਖੋਜ-ਪੱਤਰ ਲਿਖੇ ਹਨ।
ਉਹ ਗੰਭੀਰ ਖੋਜ-ਕਾਰਜ ਦੇ ਇਲਾਵਾ ਪੰਜਾਬ ਦੇ ਕਲਾਤਮਕ ਵਿਰਸੇ ਪ੍ਰਤੀ ਲੋਕਾਂ ਨੂੰ ਚੇਤੰਨ ਕਰਨ ਲਈ ਕਾਰਜਸ਼ੀਲ ਹਨ। ਇਸ ਮੌਕੇ ਉਹਨਾਂ ਨਾਲ ਵੀਨੂੰ ਜੈਤੋ ਵੀ ਵਿਸ਼ੇਸ਼ ਤੌਰ ‘ਤੇ ਪਹੁੰਚਣਗੇ।
ਕੈਪਸ਼ਨ : ਕਲਾ ਇਤਿਹਾਸਕਾਰ ਡਾ. ਸੁਭਾਸ਼ ਪਰਿਹਾਰ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news