
ਹੁਸ਼ਿਆਰਪੁਰ 6 ਜੂਨ ( ਤਰਸੇਮ ਦੀਵਾਨਾ ) ਇੰਸਪੈਕਟਰ ਉਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਨੇ ਜਿਲੇ ਅੰਦਰ ਮਾੜੇ ਅਨਸਰਾ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ ਜਿਸ ਤਹਿਤ ਐਸ.ਪੀ. ਇਨਵੈਸਟੀਗੇਸ਼ਨ ਸਰਬਜੀਤ ਸਿੰਘ ਬਾਹੀਆਂ ਅਤੇ ਕੁਲਵੰਤ ਸਿੰਘ ਡੀ.ਐਸ.ਪੀ ਸਬ ਡਵੀਜ਼ਨ ਟਾਡਾ ਦੀ ਅਗਵਾਈ ਵਿੱਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿਚ ਮਾੜੇ ਅਨਸਰਾ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਐਸ.ਆਈ ਗੁਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਗਸ਼ਤ ਦੇ ਦੌਰਾਨ ਪਿੰਡ ਰੜਾ ਸਾਇਡ ਨੂੰ ਜਾ ਰਹੇ ਸੀ ਤਾਂ ਕਿਸੇ ਮੁਖਬਰ ਖਾਸ ਨੇ ਦੱਸਿਆ ਕਿ ਪੁਲ ਪੁਖਤਾ ਮਿਆਣੀ ਨੂੰ ਜਾਂਦੇ ਸੱਜੇ ਹੱਥ ਕੱਟੀ ਹੋਈ ਕਲੋਨੀ ਬੇਅਬਾਦ ਜਗਾ ਵਿਚ 6-7 ਵਿਆਕਤੀ ਛੁਪ ਕੇ ਬੈਠੇ ਹਨ ਜੋ ਨੱਥੂਪੁਰ ਬੈਕ ਨੂੰ ਲੁੱਟਣ ਦੀ ਸਲਾਹ ਬਣਾ ਰਹੇ ਹਨ ਜਿਸ ਤੇ ਮੁਕੱਦਮਾ ਦਰਜ ਕਰਕੇ ਮੋਕੇ ਤੇ ਜਾ ਕੇ ਦੋਸ਼ੀਆਨ ਨੂੰ ਕਾਬੂ ਕੀਤਾ ਗਿਆ। ਉਹਨਾ ਦੱਸਿਆ ਕਿ ਉਕਤ ਵਿਅਕਤੀਆ ਪਾਸੋਂ ਨਜਾਇਜ ਅਸਲਾ, ਦਾਤਰ, ਕਿਰਪਾਨਾਂ, ਖੰਡੇ ਅਤੇ ਗੱਡੀਆਂ ਚੋਰੀ ਕਰਨ ਸਮੇਂ ਵਰਤਿਆ ਜਾਣ ਵਾਲਾ ਸਾਜੋ ਸਮਾਨ ਜਿਵੇ, ਇਲੈਕਟਰੋਨਿਕ ਡਿਵਾਈਜ, ਅਧੂਨਿਕ ਲੋਕ ਜਿਸ ਨਾਲ ਅਧੂਨਿਕ ਗੱਡੀਆਂ ਦੇ ਲੋਕ ਤੋੜ ਕੇ ਚੋਰੀ ਕਰਨ ਵਾਲਾ ਸਮਾਨ ਬ੍ਰਾਮਦ ਹੋਇਆ ਹੈ। ਇਹਨਾ ਵਿਅਕਤੀਆਂ ਦੇ ਖਿਲਾਫ ਪਹਿਲਾ ਵੀ ਵੱਖ-ਵੱਖ ਜਿਲਿਆਂ ਵਿੱਚ ਸੰਗੀਨ ਜੁਰਮਾ ਦੇ ਮੁਕੱਦਮੇ ਦਰਜ ਹਨ ਅਤੇ ਜੇਲਾਂ ਵਿੱਚੋਂ ਬਾਹਰ ਆਏ ਹੋਏ ਹਨ। ਇਹਨਾ ਦੋਸੀਆਨ ਦਾ ਤਰੀਕਾ ਵਾਰਦਾਤ ਰਾਤ ਸਮੇਂ ਗੱਡੀਆਂ, ਬੈਂਕ, ਦੁਕਾਨਾ ਆਦਿ, ਵਿਤੀ ਅਦਾਰੇ ਲੁੱਟਣਾ ਮੁੱਖ ਨਿਸ਼ਾਨਾ ਹੈ।ਇਹ ਵਿਅਕਤੀ ਬਹੁਤ ਹੀ ਵੱਡੇ ਪੱਧਰ ਦੀ ਸਮਗੱਲਿੰਗ ਅਤੇ ਲੁੱਟਾਂ, ਖੋਹਾ, ਡਾਕੇ ਮਾਰਨ ਦੇ ਆਦੀ ਹਨ। ਇਹਨਾ ਨੇ ਆਪਣੀ ਜਾਇਲੋ ਗੱਡੀ ਰੰਗ ਲਾਲ ਜਿਸ ਉਪਰ ਸਵਾਰ ਹੋ ਕੇ ਪਿੰਡ ਨੱਥੂਪੁਰ ਦੀ ਦਾਣਾ ਮੰਡੀ ਵਿੱਚ ਬਣੀ ਬੈਂਕ ਨੂੰ ਲੁਟੱਣ ਲਈ ਸਲਾਹ ਬਣਾਈ ਸੀ ਨੂੰ ਵੀ ਬ੍ਰਾਮਦ ਕੀਤਾ ਗਿਆਂ ਹੈ ਜਿਸ ਉਪਰ ਜਾਅਲੀ ਨੰਬਰ ਪਲੇਟ ਲਗਾ ਕੇ ਵਰਤ ਰਹੇ ਸਨ।ਇਹਨਾ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਗ੍ਰਿਫਤਾਰ ਵਿਅਕਤੀਆਂ ਵਿੱਚ ਕ੍ਰਮਵਾਰ ਸਰਦੂਲ ਸਿੰਘ ਉਰਫ ਜੀਤਾ ਪੁੱਤਰ ਕਸ਼ਮੀਲ ਸਿੰਘ ਵਾਸੀ ਵਾਟਰ ਸਪਲਾਈ ਵਾਲੀ ਗਲੀ ਨੰਬਰ 3 ਨੇੜੇ ਬੱਸ ਸਟੈਂਡ ਜੰਡਿਆਲਾ ਜਿਲਾ ਅੰਮ੍ਰਿਤਸਰ , ਤਜਿੰਦਰ ਸਿੰਘ ਉਰਫ ਗੁੱਗੂ ਪੁੱਤਰ ਦਿਲਬਾਗ ਸਿੰਘ ਵਾਸੀ ਬੁਡਾਲਾ ਸੁਖੇਵਾਲ ਥਾਣਾ ਜੰਡਿਆਲਾ ਗੁਰੁ ,. ਹਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਹੱਲਾ ਮੋਰੀ ਗੇਟ ਪੁਰਾਣੀ ਤਹਿਸੀਲ ਜੰਡਿਆਲਾ ਗੁਰੁ ਥਾਣਾ ਜੰਡਿਆਲਾ ਗੁਰੁ ਜਿਲਾ ਅਮ੍ਰਿਤਸਰ , ਕੁਲਦੀਪ ਸਿੰਘ ਉਰਫ ਕੀਪਾ ਪੁੱਤਰ ਕਸ਼ਮੀਰ ਸਿੰਘ ਵਾਸੀ ਵਾਟਰ ਸਪਲਾਈ ਵਾਲੀ ਗਲੀ ਨੰਬਰ 3 ਨੇੜੇ ਬੱਸ ਸਟੈਂਡ ਜੰਡਿਆਲਾ ਜਿਲਾ ਅੰਮ੍ਰਿਤਸਰ , ਬਲਜਿੰਦਰ ਸਿੰਘ ਪੁੱਤਰ ਬਖਤੌਰ ਸਿੰਘ ਵਾਸੀ ਵਾਸੀ ਬੁਡਾਲਾ ਸੁਖੋਵਾਲ ਥਾਣਾ ਜੰਡਿਆਲਾ ਗੁਰੁ ਅਮ੍ਰਿਤਸਰ, ਲਖਵੀਰ ਸਿੰਘ ਪੁੱਤਰ ਸਵਾਰਨ ਸਿੰਘ ਵਾਸੀ ਮੁਹੱਲਾ ਮੇਰੀ ਗੇਟ ਪੁਰਾਣੀ ਤਹਿਸੀਲ ਜੰਡਿਆਲਾ ਗੁਰੂ ਥਾਣਾ ਜੰਡਿਆਲਾ ਗੁਰੁ ਜਿਲਾ ਅਮ੍ਰਿਤਸਰ