February 23, 2026 9:14 am

ਪੁਲਿਸ ਨੇ ਮੋਬਾਇਲ ਚੋਰ ਨੂੰ  2 ਮੋਬਾਇਲਾ ਤੇ ਇੱਕ ਐਕਟਿਵਾ ਸਮੇਤ ਕੀਤਾ ਕਾਬੂ । 

Share:

ਹੁਸ਼ਿਆਰਪੁਰ 11 ਜੁਲਾਈ ( ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਐਸ.ਐਸ.ਪੀ. ਜ਼ਿਲ੍ਹਾ ਹੁਸ਼ਿਆਰਪੁਰ  ਦੀ ਅਗਵਾਈ ਹੇਠ  ਪਲਵਿੰਦਰ ਸਿੰਘ ਡੀ.ਐਸ.ਪੀ. ਸਿਟੀ ਹੁਸ਼ਿਆਰਪੁਰ ਦੀ ਦਿਸ਼ਾ ਨਿਰਦੇਸ਼ ਅਨੁਸਾਰ ਜਿਲ੍ਹਾ ਹ ਵਿਚ ਸ਼ਾਂਤੀ ਕਾਇਮ ਰੱਖਣ ਤੇ ਬਦਮਾਸ਼ਾ ਤੇ ਲੁੱਟਾ ਖੋਹਾ ਕਰਨ ਵਾਲਿਆ ਨੂੰ ਗ੍ਰਿਫਤਾਰ ਕਰਨ ਸਬੰਧੀ ਹਦਾਇਤਾਂ ਕੀਤੀਆ ਗਈਆ ਸਨ ਕਿ ਜਦੋਂ ਵੀ ਕੋਈ ਸ਼ਾਂਤੀ ਭੰਗ ਕਰਨ ਸਬੰਧੀ ਇੰਨਫੋਰਮੇਸ਼ਨ ਆਉਂਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ, ਜਿਸ ਤੇ  ਸੰਜੀਵਨ ਸਿੰਘ ਮੁੱਖ ਅਫਸਰ ਥਾਣਾ ਸਿਟੀ ਹੁਸ਼ਿਆਰਪੁਰ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਰਾਜੀਵਨ ਸ਼ਰਮਾ ਪੁੱਤਰ ਚਰਨਜੀਵ ਸ਼ਰਮਾ ਵਾਸੀ ਮਾਲ ਰੋਡ ਥਾਣਾ ਸਿਟੀ ਹੁਸ਼ਿਆਰਪੁਰ ਦੇ ਬਿਆਨਾ ਤੇ ਮੁੱਕਦਮਾ ਥਾਣਾ ਸਿਟੀ ਹੁਸ਼ਿਆਰਪੁਰ ਬਰਖਿਲਾਫ ਨਾਮਲੂਮ ਵਿਅਕਤੀ ਖਿਲਾਫ ਫੋਨ ਖੋਹਣ ਸਬੰਧੀ ਦਰਜ ਰਜਿਸਟਰਡ ਕੀਤਾ ਗਿਆ ਸੀ। ਮੁਕੱਦਮਾ ਦੀ ਏ.ਐਸ.ਆਈ ਅਮਰਜੀਤ ਸਿੰਘ ਥਾਣਾ ਸਿਟੀ ਹੁਸ਼ਿਆਰਪੁਰ ਨੇ ਮੁਕੱਦਮਾ ਉਕਤ ਦੇ ਨਾਮਲੂਮ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਬਹੁਤ ਹੀ ਮਿਹਨਤ ਕੀਤੀ। ਜਦੋਂ ਦੋਰਾਨੇ ਤਫਤੀਸ਼ ਮੁਕੱਦਮਾ ਉਕਤ ਦੇ ਦੋਸ਼ੀ ਅਰਜੁਨ ਪੁੱਤਰ ਤਾਰਾ ਬਹਾਦਰ ਵਾਸੀ ਅਸਲਾਮਾਬਾਦ ਥਾਣਾ ਸਿਟੀ ਹੁਸ਼ਿਆਰਪੁਰ ਨੂੰ ਮਿਹਨਤ ਕਰਨ ਤੋਂ ਬਾਅਦ ਟ੍ਰੇਸ ਕੀਤਾ ਗਿਆ ਤਾ ਦੋਸ਼ੀ ਅਰਜੁਨ ਉਕਤ ਪਾਸੋ ਇਕ ਐਕਟੀਵਾ ਨੰਬਰੀ PB-08-AA-1100 ਅਤੇ ਇਕ ਮੋਬਾਇਲ ਫੋਨ ਟੱਚ ਬ੍ਰਾਮਦ ਹੋਇਆ। ਦੌਰਾਨੇ ਪੁਲਿਸ ਰਿਮਾਂਡ ਦੋਸ਼ੀ ਪਾਸੋਂ 2 ਮੋਬਾਇਲ ਫੋਨ ਟੱਚ ਬ੍ਰਾਮਦ ਹੋਏ। ਜਿਸ ਨੂੰ ਮੱਦੇ ਨਜਰ ਰੱਖਦੇ ਹੋਏ ਦੋਸ਼ੀ ਪਾਸੋਂ ਪੁੱਛਗਿੱਛ ਜਾਰੀ ਹੈ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news