February 4, 2026 12:48 pm

ਪੁਲਿਸ ਨੇ ਭਾਰੀ ਮਾਤਰਾ ਵਿੱਚ ਚੋਰੀ ਦੇ ਸਮਾਨ ਸਮੇਤ ਕੀਤਾ ਦੋ ਚੋਰਾ ਨੂੰ ਗ੍ਰਿਫਤਾਰ । 

Share:

ਹੁਸ਼ਿਆਰਪੁਰ 5 ਜੁਲਾਈ ( ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ ਜੀ ਦੀ ਹਦਾਇਤ ਅਤੇ  ਪਲਵਿੰਦਰ ਸਿੰਘ  ਉਪ ਪੁਲਿਸ ਕਪਤਾਨ (ਸਿਟੀ) ਹੁਸ਼ਿਆਰਪੁਰ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਰੀਆਂ ਅਤੇ ਲੁੱਟਾਂ ਖੋਹਾਂ ਦੀ ਰੋਕਥਾਮ ਲਈ ਵਿੱਢੀ ਮੁਹਿੰਮ ਤਹਿਤ ਇੰਸ: ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਦੀ ਨਿਗਰਾਨੀ ਹੇਠ ਏ ਐਸ ਆਈ ਸੰਜੀਵ ਸਿੱਧੂ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੇ ਸਮੇਤ ਸਾਥੀ ਕ੍ਰਮਚਾਰੀਆ ਨਾਲ ਗਸਤ ਦੇ ਦੌਰਾਨ ਵਰਿੰਦਰਜੀਤ ਸਿੰਘ, ਉਰਫ ਸਾਬੀ ਪੁੱਤਰ ਸਵਰਨ ਸਿੰਘ ਵਾਸੀ ਬਸੀ ਜਾਨਾ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਅਤੇ ਕੁਲਵਿੰਦਰ ਸਿੰਘ ਉਰਫ ਕਿੰਦਰ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਮੁੰਡੀਆ ਰੰਗੜਾ ਥਾਣਾ ਬੁਲੋਵਾਲ ਜਿਲਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਪੁੱਛ ਗਿੱਛ ਕੀਤੀ ਅਤੇ ਦੌਰਾਨੇ ਪੁੱਛ ਗਿੱਛ ਦੋਸ਼ੀਆਂ ਵੱਲੋਂ ਕੀਤੇ ਇੰਕਸਾਫ ਮੁਤਾਬਿਕ ਇਹਨਾਂ ਪਾਸੋਂ ਚੋਰੀ ਸ਼ੁਦਾ 7 ਟਾਇਰ ਸਮੇਤ ਰਿੰਮ ਅਤੇ 2 ਬਰੇਕ ਡਰੰਮ ਬਰਾਮਦ ਕੀਤੇ ਜੋ ਇਹਨਾਂ ਨੇ ਕ੍ਰਿਸ਼ਨਾ ਟਰਸਪੋਰਟ ਕੰਪਨੀ ਟਾਂਡਾ ਰੋਡ ਹਰਦੋਖਾਨਪੁਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਤੋਂ ਚੋਰੀ ਕੀਤੇ ਸਨ ਜਿਸ ਸਬੰਧੀ ਟਰੱਕ ਮਾਲਕ ਪ੍ਰੇਮ ਕੁਮਾਰ ਪੁੱਤਰ ਭੀਮ ਸੈਨ ਵਾਸੀ 9/67 ਨਿਊ ਵਿਜੇ ਨਗਰ ਨਜਦੀਕ ਫੁੱਟਬਾਲ ਚੌਕ ਜਲੰਧਰ ਸਿਟੀ ਥਾਣਾ ਡਵੀਜਨ ਨੰਬਰ 4 ਜਲੰਧਰ ਦੇ ਬਿਆਨ ਤੇ ਪਹਿਲਾਂ ਹੀ ਮੁੱਕਦਮਾ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਰਜ  ਕੀਤਾ ਗਿਆ ਹੈ।ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਨਾਂ ਵਲੋ ਕੀਤੀਆ ਗਈਆਂ ਚੋਰੀ ਦੀਆਂ ਵਾਰਦਾਤਾਂ ਸਬੰਧੀ ਇਹਨਾਂ ਪਾਸੋਂ ਹੋਰ ਵੀ ਡੂੰਘਾਈ ਪੁੱਛਗਿੱਛ ਕੀਤੀ ਜਾਵੇਗੀ।
ਬ੍ਰਾਮਦਗੀ :-1. 07 ਟਾਇਰ ਸਮੇਤ ਰਿੰਮ ਅਤੇ 02 ਬਰੇਕ ਡਰੰਮ ੭. ਇੱਕ ਟਰੈਕਟਰ ਫਾਰਮਾਕ ਸਮੇਤ ਟਰਾਲੀ
seculartvindia
Author: seculartvindia

Leave a Comment

Voting poll

What does "money" mean to you?
  • Add your answer

latest news