February 4, 2026 3:47 am

ਪਿੰਡਾ ਵਿੱਚ ਵੱਡੇ ਪੱਧਰ ਤੇ ਵੱਧ ਰਹੇ ਨਸ਼ਿਆਂ ਦੀ ਰੋਕਥਾਮ ਲਈ ਵੱਖ-ਵੱਖ ਪਿੰਡਾਂ ਵਿੱਚ ਲਗਾਏ ਜਾਗਰੂਕਤਾ ਕੈਂਪ : ਸਬ ਇੰਸਪੈਕਟਰ ਜਗਜੀਤ ਸਿੰਘ 

Share:

ਹੁਸ਼ਿਆਰਪੁਰ 14 ਸਤੰਬਰ ( ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸਿਆਰਪੁਰ ਵੱਲੋਂ ਦਿੱਤੇ ਦਿਸਾ ਨਿਰਦੇਸਾ ਅਤੇ ਸਰਬਜੀਤ ਸਿੰਘ ਪੀ.ਪੀ.ਐਸ.ਐਸ. ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਨਸ਼ਿਆਂ ਦੇ ਰੋਕਥਾਮ ਲਈ ਵੱਖ-ਵੱਖ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਗਾਉਣ ਸਬੰਧੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ।ਇਸ ਮੁਹਿੰਮ ਤਹਿਤ ਰਵਿੰਦਰ ਸਿੰਘ ਉਪ ਪੁਲਿਸ ਕਪਤਾਨ ਸਥਾਨਕ ਹੁਸ਼ਿਆਰਪੁਰ ਦੇ ਦਿਸਾ ਨਿਰਦੇਸਾ ਅਤੇ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਦੇ ਹੋਏ ਸਬ ਇੰਸਪੈਕਟਰ   ਜਗਜੀਤ ਸਿੰਘ  ਮੁੱਖ ਅਫਸਰ ਥਾਣਾ ਮੇਹਟੀਆਣਾ ਸਮੇਤ ਸਾਥੀ ਕਰਮਚਾਰੀਆਂ ਵੱਲੋ ਨਸ਼ੇ ਦੀ ਰੋਕਥਾਮ ਲਈ ਜਾਰੀ ਪਿੰਡ ਮੋਨਾ ਕਲਾਂ, ਮੋਨਾ ਖੁਰਦ,ਫੁਗਲਾਣਾ, ਹਰਖੇਵਾਲ, ਹਰਮੋਇਆ, ਸਿੰਬਲੀ, ਮੇਹਟੀਆਣਾ, ਪੰਡੇਰੀ ਬੀਬੀ, ਪੰਡੋਰੀ ਬੰਦ, ਬੰਤੋਂ, ਠੋਕਰਵਾਲ, ਮੌਜੇਮਜ਼ਾਰਾ ਵਿਖੇ ਪੁੱਜ ਕੇ ਸਰਪੰਚਾਂ, ਪੰਚਾਂ, ਹੋਰ ਮੋਹਤਵਾਰ ਵਿਅਕਤੀਆਂ ਅਤੇ ਆਮ ਪਬਲਿਕ ਅਤੇ ਨੌਜਵਾਨਾਂ ਦੀ ਹਾਜਰੀ ਵਿੱਚ ਨਸ਼ਿਆਂ ਦੀ ਰੋਕਥਾਮ ਸਬੰਧੀ ਜਾਗਰੂਕ ਕੈਂਪ ਲਗਾਏ ਗਏ ਜੋ ਦੋਰਾਨੇ ਜਾਗਰੂਕਤਾ ਕੈਂਪ ਹਾਜਰੀਨ ਵਿਅਕਤੀਆਂ ਨੂੰ ਨਸ਼ਿਆ ਵਿਰੁੱਧ ਇੱਕ ਜੁੱਟ ਹੋ ਕੇ ਨਸ਼ੇ ਨੂੰ ਖਤਮ ਕਰਨ ਲਈ ਅਤੇ ਪੁਲਿਸ ਦਾ ਸਾਥ ਦੇਣ ਲਈ ਉਤਸਾਹਿਤ ਕੀਤਾ ਗਿਆ ਅਤੇ ਪਿੰਡਾਂ ਦੇ ਨੌਜਵਾਨਾ ਨੂੰ ਖੇਡਾਂ/ਪੜਾਈ ਪ੍ਰਤੀ ਵੀ ਜਾਗਰੂਕ ਕੀਤਾ ਗਿਆ ਅਤੇ ਅਪੀਲ ਕੀਤੀ ਗਈ ਕਿ ਜਿਹੜੇ ਵਿਅਕਤੀ ਨਸੇ ਵੇਚਣ ਦਾ ਕਾਰੋਬਾਰ ਕਰਦੇ ਹਨ ਉਹਨਾਂ ਸਬੰਧੀ ਖੁਫੀਆ ਇਤਲਾਹ ਦਿੱਤੀ ਜਾਵੇ ਤਾਂ ਜੋ ਨਸ਼ੇ ਨੂੰ ਠੱਲ ਪੈ ਸਕੇ ਅਤੇ ਇਸ ਤੋਂ ਇਲਾਵਾ ਜੋ ਨੌਜਵਾਨ ਨਸ਼ਾ ਕਰਨ ਦੇ ਆਦੀ ਹਨ ਉਹਨਾਂ ਨਾਲ ਪਿਆਰ ਭਾਵਨਾ ਵਾਲਾ ਵਿਵਹਾਰ ਕਰਕੇ ਨਸਾ ਛੁਡਾਓ ਕੇਂਦਰਾ ਵਿਖੇ ਦਾਖਲ ਕਰਵਾਇਆ ਅਤੇ ਇਸ ਤੋਂ ਇਲਾਵਾ ਪਿੰਡਾ ਵਿੱਚ ਠੀਕਰੀ ਪਹਿਰੇ ਲਗਾਉਣ ਲਈ ਵੀ ਪੰਚਾਇਤਾਂ ਨੂੰ ਜਾਗਰੂਕ ਕੀਤਾ ਗਿਆ ਹੈ।
ਫੋਟੋ : ਅਜਮੇਰ
seculartvindia
Author: seculartvindia

Leave a Comment

Voting poll

What does "money" mean to you?
  • Add your answer

latest news