April 10, 2026 9:35 pm

ਪਹਿਲਵਾਨ ਖਿਡਾਰਨਾਂ ਨਾਲ ਸਰੀਰਕ ਛੇੜਛਾੜ ਕਰਨ ਵਾਲੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾਵੇ:  ਗੁਰਦੇਵ ਮਾਂਗੇਵਾਲ 

Share:

ਦਲਜੀਤ ਕੌਰ/ਬਰਨਾਲਾ, 27 ਮਈ, 2023: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਕੁਲਵੰਤ ਸਿੰਘ ਭਦੌੜ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਵਿਚਾਰੇ ਗਏ ਅਹਿਮ ਮਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸਾਹਿਬ ਸਿੰਘ ਬਡਬਰ ਨੇ ਦੱਸਿਆ ਕਿ ਦਿੱਲੀ ਬਾਰਡਰਾਂ ਤੇ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਤੋਂ ਬਾਅਦ 9 ਦਸੰਬਰ 2021 ਨੂੰ ਕੇਂਦਰੀ ਸਰਕਾਰ ਨੇ ਬਾਕੀ ਮੰਗਾਂ ਮੰਨਣ ਦਾ ਲਿਖਤੀ ਵਾਅਦਾ ਕੀਤਾ ਸੀ, ਪਰ ਅਫਸੋਸ ਕਿ ਡੇਢ ਸਾਲ ਦਾ ਲੰਮਾ ਅਰਸਾ ਬੀਤ ਜਾਣ ਬਾਅਦ ਵੀ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸ ਕਰਕੇ ਐਸਕੇਐਮ ਨੇ 28 ਮਈ ਨੂੰ ਸਮੁੱਚੇ ਮੁਲਕ ਦੇ ਪਾਰਲੀਮੈਂਟ ਮੈਂਬਰਾਂ ਨੂੰ ਵਿਸ਼ਾਲ ਮਾਰਚ ਕਰਕੇ ਚਿਤਾਵਨੀ ਪੱਤਰ ਦੇਣ ਦਾ ਫ਼ੈਸਲਾ ਕੀਤਾ ਹੈ। ਬਰਨਾਲਾ ਜ਼ਿਲ੍ਹੇ ਦੇ ਤਿੰਨੇ ਬਲਾਕਾਂ ਮਹਿਲਕਲਾਂ, ਸ਼ਹਿਣਾ ਅਤੇ ਬਰਨਾਲਾ ਦੀਆਂ ਸਮੁੱਚੀਆਂ ਇਕਾਈਆਂ ਰਾਏਕੋਟ ਵਿਖੇ ਪਾਰਲੀਮੈਂਟ ਮੈਂਬਰ ਅਮਰ ਸਿੰਘ ਨੂੰ ਮੰਗ ਪੱਤਰ ਸੌਂਪਣ ਸਮੇਂ ਵੱਡੀ ਗਿਣਤੀ ਵਿੱਚ ਕਿਸਾਨ ਕਾਫ਼ਲਿਆਂ ਨਾਲ ਸ਼ਾਮਿਲ ਹੋਣਗੀਆਂ।
ਆਗੂਆਂ ਹਰਮੰਡਲ ਸਿੰਘ ਜੋਧਪੁਰ, ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਸੁਖਵਿੰਦਰ ਸਿੰਘ ਉੱਪਲੀ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀ ਕਲਾਂ ਅਤੇ ਕਾਲਾ ਸਿੰਘ ਜੈਦ ਨੇ ਕਿਹਾ ਕਿ ਸਾਡੀ ਜਥੇਬੰਦੀ ਫਸਲਾਂ ਦੀ ਰਾਖੀ ਦੇ ਨਾਲ-ਨਾਲ ਨਸਲਾਂ ਦੀ ਰਾਖੀ ਲਈ ਵੀ ਸੰਘਰਸ਼ ਕਰ ਰਹੀ ਹੈ। ਸਰੀਰਕ ਸ਼ੋਸ਼ਣ ਖਿਲਾਫ਼ ਦਿੱਲੀ ਪਹਿਲਵਾਨ ਖਿਡਾਰਨਾਂ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਵੀ ਸਾਡਾ ਸਭਨਾਂ ਮਿਹਨਤਕਸ਼ ਲੋਕਾਂ ਦਾ ਸਾਂਝਾ ਫਰਜ਼ ਹੈ। ਪਹਿਲਵਾਨ ਖਿਡਾਰਨਾਂ ਦੇ ਸਰੀਰਕ ਸ਼ੋਸ਼ਣ ਦੇ ਦੋਸ਼ੀ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਵਾਉਣ ਤੱਕ ਸਾਡੀ ਜਥੇਬੰਦੀ ਵੱਲੋਂ ਪੂਰਨ ਹਮਾਇਤ ਜਾਰੀ ਰਹੇਗੀ। ਔਰਤਾਂ ਹੱਕਾਂ ਸਮੇਤ ਮਿਹਨਤਕਸ਼ ਤਬਕਿਆਂ ਦੇ ਹੱਕੀ ਸੰਘਰਸ਼ਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਡਾ ਨਵਸ਼ਰਨ ਨੂੰ ਈਡੀ ਵੱਲੋਂ ਪੀਐੱਮਐੱਲਏ ਤਹਿਤ ਸੰਮਣ ਭੇਜਣ, 8 ਘੰਟੇ ਲੰਮੀ ਪੁੱਛ ਪੜਤਾਲ ਕਰਨ, ਈਡੀ ਡਾਇਰੈਕਟਰ ਵੱਲੋਂ ਡਰਾਉਣ, ਧਮਕਾਉਣ, ਦਹਿਸ਼ਤਜ਼ਦਾ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਕੇਂਦਰੀ ਹਕੂਮਤ ਨੂੰ ਚਿਤਾਵਨੀ ਦਿੱਤੀ ਕਿ ਹਕੂਮਤ ਡਾ ਨਵਸ਼ਰਨ ਨਾਲ ਅਜਿਹਾ ਵਰਤਾਓ ਕਰਨ ਦੀ ਸਾਜ਼ਿਸ਼ ਤੋਂ ਬਾਜ਼ ਆਵੇ।
ਕਿਸਾਨ ਆਗੂਆਂ ਨੇ ਐੱਸਕੇਐੱਮ ਵੱਲੋਂ 9 ਦਸੰਬਰ 2021 ਨੂੰ ਕੇਂਦਰੀ ਸਰਕਾਰ ਵੱਲੋਂ ਕੀਤੇ ਲਿਖਤੀ ਵਾਅਦੇ ਨੂੰ ਲਾਗੂ ਕਰਵਾਉਣ ਲਈ 28 ਮਈ ਨੂੰ ਪਾਰਲੀਮੈਂਟ ਮੈਂਬਰ ਦੇ ਦਫ਼ਤਰਾਂ ਵੱਲ ਮਾਰਚ ਕਰਕੇ ਚਿਤਾਵਨੀ ਪੱਤਰ ਦੇਣ ਦੇ ਸੱਦੇ ਵਜੋਂ ਰਾਏਕੋਟ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਕਾਫ਼ਲੇ ਬੰਨ੍ਹ ਕੇ ਪੁੱਜਣ ਦਾ ਸੱਦਾ ਦਿੱਤਾ। ਇਸ ਮਾਰਚ ਵਿੱਚ ਕਰ ਪਿੰਡ ਵਿੱਚੋਂ ਕਿਸਾਨ ਔਰਤਾਂ ਦੇ ਕਾਫ਼ਲੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।
ਇਸ ਸਮੇਂ ਕੁਲਵਿੰਦਰ ਸਿੰਘ ਉੱਪਲੀ,ਰਾਮ ਸਿੰਘ ਸ਼ਹਿਣਾ, ਅਮਨਦੀਪ ਸਿੰਘ ਰਾਏਸਰ, ਅਮਰਜੀਤ ਸਿੰਘ ਠੁੱਲੀਵਾਲ, ਗੋਪਾਲ ਕ੍ਰਿਸ਼ਨ ਹਮੀਦੀ ਅਤੇ ਮਹਿੰਦਰ ਸਿੰਘ ਆਦਿ ਕਿਸਾਨ ਆਗੂਆਂ ਨੇ ਵੀ ਵਿਚਾਰ ਰੱਖੇ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news