February 4, 2026 8:06 pm

ਦੂਸਰਾ ਦਸਤਾਰ ਸਜਾਉਣ ਮੁਕਾਬਲਾ “ਸ਼ਾਨ – ਏ – ਸਿੱਖੀ” 16 ਅਪ੍ਰੈਲ ਗੁਰਦਵਾਰਾ ਮਿੱਠਾ ਟਿਵਾਣਾ ਵਿਖੇ ਹੋਵੇਗਾ

Share:

ਹੁਸ਼ਿਆਰਪੁਰ 11 ਅਪ੍ਰੈਲ (ਤਰਸੇਮ ਦੀਵਾਨਾ) ਦੋਆਬਾ ਯੂਥ ਕਲੱਬ (ਰਜਿ) ਹੁਸ਼ਿਆਰਪੁਰ ਵੱਲੋਂ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਸਚਖੰਡ ਵਾਸੀ ਸਰਦਾਰ ਅਜਵਿੰਦਰ ਸਿੰਘ ਫਾਊਂਡਰ ਪ੍ਰਧਾਨ ਦੀ ਯਾਦ ਨੂੰ ਸਮਰਪਿਤ  ਦੂਸਰਾ ਦਸਤਾਰ ਸਜਾਉਣ ਮੁਕਾਬਲਾ “ ਸ਼ਾਨ – ਏ – ਸਿੱਖੀ” 16 ਅਪ੍ਰੈਲ ਦਿਨ ਐਤਵਾਰ ਨੂੰ ਗੁਰਦਵਾਰਾ ਮਿੱਠਾ ਟਿਵਾਣਾ ਵਿਖੇ ਕਰਵਾਇਆ ਜਾ ਰਿਹਾ ਹੈ । ਜਿਸ ਦਾ ਪੋਸਟਰ ਪ੍ਰਧਾਨ ਸਿੱਖ ਵੈਲਫੇਅਰ ਸੁਸਾਇਟੀ ਗੁਰਪ੍ਰੀਤ ਸਿੰਘ ਤੰਬੜ ਵੱਲੋਂ ਜਾਰੀ ਕੀਤਾ ਗਿਆ।ਇਸ ਮੌਕੇ ਦੋਆਬਾ ਯੂਥ ਕਲੱਬ ਦੇ ਪ੍ਰਧਾਨ ਹਰਕਮਲ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਮੁੱਖ ਉਦੇਸ਼ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਹੈ।ਉਹਨਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਕੁੱਲ 16 ਇਨਾਮ ਕੱਢੇ ਜਾਣਗੇ ਜਿਸ ਵਿੱਚ ਵਿਸ਼ੇਸ਼ ਇਨਾਮ 11,000/- ਰੁਪਏ ਦਾ ਹੋਵੇਗਾ । ਇਸ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਦੀ ਉਮਰ 5 ਸਾਲ ਤੋਂ 16 ਸਾਲ ਤੱਕ ਰੱਖੀ ਗਈ ਹੈ ।ਪ੍ਰਧਾਨ ਹਰਕਮਲ ਸਿੰਘ ਨੇ ਦੱਸਿਆ ਕਿ ਇਸ ਦਸਤਾਰ ਮੁਕਾਬਲੇ ਲਈ ਰਜਿਸਟਰੇਸ਼ਨ ਵਾਸਤੇ ਮੋਬਾਇਲ ਨੰਬਰ 75086 99099 ਜਾਰੀ ਕੀਤਾ ਗਿਆ ਹੈ ਜਿਸ ਰਾਹੀਂ ਪ੍ਰਤੀਯੋਗੀ ਬੱਚੇ ਦਾ ਅਧਾਰ ਕਾਰਡ ਭੇਜ ਕੇ ਐਟਰੀ ਕਰਵਾ ਸਕਦੀ ਹੈ ਜੋ ਬਿਲਕੁਲ ਮੁਫ਼ਤ ਹੈ ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news