February 22, 2026 8:36 pm

ਦੁਆਬਾ ਯੂਥ ਕਲੱਬ ਰਜਿ. ਵੱਲੋਂ  ਅਜਵਿੰਦਰ ਸਿੰਘ  ਯਾਦ ਵਿੱਚ ਸਟੇਟ ਪੱਧਰ ਦਾ ਦੂਸਰਾ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ ।

Share:

ਹੁਸ਼ਿਆਰਪੁਰ 18 ਅਪ੍ਰੈਲ ( ਤਰਸੇਮ ਦੀਵਾਨਾ ) ਦੁਆਬਾ ਯੂਥ ਕਲੱਬ ਰਜਿ. ਹੁਸ਼ਿਆਰਪੁਰ ਵੱਲੋਂ  ਅਜਵਿੰਦਰ ਸਿੰਘ  ਯਾਦ ਵਿੱਚ ਸਟੇਟ ਪੱਧਰ ਦਾ ਦੂਸਰਾ ਸੁੰਦਰ ਦਸਤਾਰ ਸਜਾਉਣ ਮੁਕਾਬਲਾ ਗੁਰਦੁਆਰਾ ਮਿੱਠਾ ਟਿਵਾਣਾ ਸਾਹਿਬ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਸਿੱਖ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿੱਚ ਪੂਰੇ ਪੰਜਾਬ ਵਿੱਚੋਂ 120 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।
ਜਿਸ ਵਿੱਚ ਤਿੰਨ ਗਰੁੱਪ ਬਣਾਏ ਗਏ ਪਹਿਲਾ ਗਰੁੱਪ 5 ਤੋਂ 8, ਦੂਸਰਾ ਗਰੁੱਪ 9 ਤੋਂ 12 ਸਾਲ ਤੇ ਤੀਸਰਾ ਗਰੁਪ 13 ਤੋਂ 16 ਸਾਲ ਦੇ ਬੱਚਿਆਂ ਲਈ ਬਣਾਇਆ ਗਿਆ। ਜਿਸ ਵਿਚ ਹਰ ਇੱਕ ਗਰੁੱਪ ਲਈ ਪਹਿਲਾ ਇਨਾਮ 5100/- ਰੁਪਏ ਦੂਸਰਾ ਇਨਾਮ 4100/- ਰੁਪਏ ਤੀਸਰਾ ਇਨਾਮ 3100/ ਰੁਪਏ ਚੌਥਾ ਇਨਾਮ 2100/- ਰੁਪਏ ਤੇ ਪੰਜਵਾਂ ਇਨਾਮ 1100/- ਰੁਪਏ ਦਿੱਤਾ ਗਿਆ।
ਇਸ ਵਿੱਚ 11000/- ਰੁਪਏ ਦਾ ਵਿਸ਼ੇਸ਼ ਇਨਾਮ ਕਲੱਬ ਮੈਂਬਰ ਹਰਵਿੰਦਰ ਸਿੰਘ ਯੂ ਐਸ ਏ ਵੱਲੋਂ ਪਿਤਾ ਸਵ. ਗੁਰਮੁੱਖ ਸਿੰਘ  ਦੀ ਯਾਦ ਵਿੱਚ ਦਿੱਤਾ ਗਿਆ। ਭਗਵੰਤ ਸਿੰਘ ਬਾਠ  ਵੱਲੋਂ ਭਾਗ ਲੈਣ ਵਾਲੇ ਹਰ ਬੱਚੇ ਨੂੰ 500/- ਰੁਪਏ ਨਗਦ ਇਨਾਮ ਦਿੱਤਾ ਗਿਆ। ਬੱਚਿਆਂ ਵਿੱਚ ਦਸਤਾਰ ਮੁਕਾਬਲੇ ਨੂੰ ਲੈ ਕੇ ਭਾਰੀ ਉਤਸ਼ਾਹ ਸੀ ਅਤੇ ਜੈਕਾਰਿਆਂ ਦੀ ਗੂੰਜ ਨਾਲ ਹਾਲ ਗੂੰਜਦਾ ਰਿਹਾ। ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਪਹਿਲੇ ਸਿੱਖ ਇੰਟਰਨੈਸ਼ਨਲ ਦਾ ਖਿਤਾਬ ਹਾਸਲ ਕਰ ਚੁੱਕੇ ਪੀ.ਟੀ.ਸੀ. ਨਿਊਜ ਦੇ ਚੀਫ ਐਡੀਟਰ ਸਰਦਾਰ ਹਰਪ੍ਰੀਤ ਸਿੰਘ ਸਾਹਨੀ ਨੇ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਅਤੇ 2005 ਵਿੱਚ ਆਪਣਾ ਪਹਿਲਾ ਸਿੱਖ ਇੰਟਰਨੈਸ਼ਨਲ ਦਾ ਖਿਤਾਬ ਜਿੱਤਣ ਦੇ ਤਜੁਰਬੇ ਸਾਂਝੇ ਕੀਤੇ। ਉਹਨਾਂ ਨੇ ਦੱਸਿਆ ਕਿ 2005 ਵਿੱਚ ਉਹ ਪਹਿਲੇ ਸਿੱਖ ਐਂਕਰ ਵੀ ਬਣੇ। ਉਨ੍ਹਾਂ ਨੇ ਬੱਚਿਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਅਤੇ ਆਪਣਾ ਸਿੱਖੀ ਸਰੂਪ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਸਿੱਖੀ ਨਾਲ ਜੋੜ ਕੇ ਰੱਖਣ ਦਾ ਇਹ ਉਪਰਾਲਾ ਹੁਸ਼ਿਆਰਪੁਰ ਸ਼ਹਿਰ ਵਿੱਚ ਦੁਆਬਾ ਯੂਥ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ ਬਹੁਤ ਹੀ ਸ਼ਲਾਘਾਯੋਗ ਹੈ। ਉਹਨਾਂ ਦੇ ਸਾਬਤ-ਸੂਰਤ ਸਿੱਖੀ-ਸਰੂਪ ਨੂੰ ਦੇਖ ਕੇ ਬੱਚੇ ਬਹੁਤ ਪ੍ਰਭਾਵਤ ਹੋਏ। ਇੱਥੇ ਉਚੇਚੇ ਤੌਰ ਤੇ ਜਸਪਾਲ ਸਿੰਘ , ਕਮਲਜੀਤ ਸਿੰਘ ਭੂਪਾ, ਸੁਖਵੰਤ ਸਿੰਘ ਅਤੇ ਹਰਕਮਲ ਸਿੰਘ ਵਿੱਕੀ  ਨੇ ਜੱਜ ਸਹਿਬਾਨਾਂ ਦੀ ਸੇਵਾ ਨਿਭਾਈ ਅਤੇ ਕੰਪੀਟੀਸ਼ਨ ਦੀ ਬੜੀ ਬਰੀਕੀ ਨਾਲ ਜਾਂਚ ਕਰ ਕੇ ਰਿਜ਼ਲਟ ਨੂੰ ਨੇਪਰੇ ਚਾੜਿਆ। ਵਿਸ਼ੇਸ਼ ਤੌਰ ਤੇ ਪਹੁੰਚੀਆਂ ਹੋਈਆਂ ਸਖਸ਼ੀਅਤਾਂ ਜਿਨ੍ਹਾਂ ਵਿੱਚ ਮਹੰਤ ਪ੍ਰਿਤਪਾਲ ਸਿੰਘ  ਡੇਰਾ ਹਰੀ ਭਗਤਪੁਰਾ ਮਿੱਠਾ ਟਿਵਾਣਾ ਸਾਹਿਬ ਵਾਲੇ, ਬਾਬਾ ਬਲਬੀਰ ਸਿੰਘ  ਬਿਰਧ ਆਸ਼ਰਮ ਵਾਲੇ ਬਾਬਾ ਹਰਮਨਜੀਤ ਸਿੰਘ ਸਿੰਗੜੀਵਾਲ ਵਾਲੇ, ਬਾਬਾ ਤਰਲੋਚਨ ਸਿੰਘ ਵਿਰਕਤਾਂ ਵਾਲੇ, ਬਾਬਾ ਅਵਤਾਰ ਸਿੰਘ  ਭੀਖੋਵਾਲ ਵਾਲੇ, ਬਾਬਾ ਗੁਰਦੇਵ ਸਿੰਘ , ਹਰਦੀਪ ਸਿੰਘ ਸਰਪੰਚ ਬਾਹੋਵਾਲ ਜਗਮੀਤ ਸਿੰਘ ਸੇਠੀ ਪ੍ਰਧਾਨ ਭਾਈ ਘਨਈਆ ਵੈਲਫ਼ੇਅਰ ਸੁਸਾਇਟੀ ਹੁਸ਼ਿਆਰਪੁਰ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ  ਗੁਰਪ੍ਰੀਤ ਸਿੰਘ ਤੰਬੜ ਪ੍ਰਧਾਨ ਸਿੱਖ ਵੈਲਫੇਅਰ ਸੁਸਾਇਟੀ ਰਜਿਸਟਰਡ ਹੁਸ਼ਿਆਰਪੁਰ  ਨੇ ਆਈਆਂ ਹੋਈਆਂ ਸਾਰੀਆਂ ਸਖਸ਼ੀਅਤਾਂ ਅਤੇ ਬੱਚਿਆਂ ਦੇ ਮਾਤਾ ਪਿਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਦੁਆਬਾ ਯੂਥ ਕਲੱਬ ਦੇ ਪ੍ਰਧਾਨ ਹਰਕਮਲ ਸਿੰਘ ਵਿੱਕੀ, ਚੇਅਰਮੈਨ ਬਲਜਿੰਦਰ ਸਿੰਘ ਸਹੋਤਾ ਕੈਨੇਡਾ ਤੋਂ, ਵਾਈਸ ਚੇਅਰਮੈਨ ਸਰਦਾਰ ਸੁਖਵਿੰਦਰ ਸਿੰਘ ਸਟੀਫਨ, ਜਨਰਲ ਸਕੱਤਰ ਮਨਮੀਤ ਸਿੰਘ ਪਲਾਹਾ, ਪ੍ਰੋਫੈਸਰ ਗੁਰਪ੍ਰੀਤ ਸਿੰਘ ਸੇਠੀ, ਪਰਦੀਪ ਸਿੰਘ ਬੱਸਣ,  ਡਾ. ਮਨਜੀਤ ਸਿੰਘ ਸੇਠੀ, ਚਰਨਜੀਤ ਸਿੰਘ, ਪ੍ਰਭਜੋਤ ਸਿੰਘ ਕਲਸੀ, ਰਮਨਪ੍ਰੀਤ ਸਿੰਘ ਪ੍ਰਿੰਸ, ਸਾਵਨਪ੍ਰੀਤ ਸਿੰਘ, ਗਗਨਦੀਪ ਸਿੰਘ ਪਿੱਪਲਾਂਵਾਲਾ, ਨਰਿੰਦਰ ਸਿੰਘ ਗੋਰਾ, ਗਗਨਦੀਪ ਸਿੰਘ ਅਸਲਾਮਾਬਾਦ, ਵਿਕਰਮਜੀਤ  ਸਿੰਘ ਤੰਬੜ , ਮਨਮੋਹਨ ਸਿੰਘ , ਉਂਕਾਰ ਸਿੰਘ ਬੱਸਣ , ਇੰਦਰਪਾਲ ਸਿੰਘ ਬੱਸਣ , ਹਰਪ੍ਰੀਤ ਸਿੰਘ ਬੱਸਣ , ਜਸਰਾਜ ਸਿੰਘ ਸੈਣੀ ,ਅਰਵਿਦ ਸਿੰਘ ਪਲਾਹਾ , ਜਸਨੂਰ ਕੌਰ ਸੈਣੀ, ਮਨਜੋਤ ਸਿੰਘ ਆਦਿ ਹਾਜ਼ਰ ਹੋਏ। ਸੁਸਾਇਟੀ ਮੈਂਬਰ ਜਸਪਾਲ ਸਿੰਘ, ਸੰਤੋਖ ਸਿੰਘ ਔਜਲਾ, ਓਂਕਾਰ ਸਿੰਘ, ਭੁਪਿੰਦਰ ਸਿੰਘ, ਹਰਮਿੰਦਰ ਸਿੰਘ ਸੈਣੀ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਸੈਣੀ, ਸੁਖਵਿੰਦਰ ਸਿੰਘ ਲਾਡੀ, ਸਵਰਨ ਸਿੰਘ ਵੇਰਕਾ, ਜਸਬੀਰ ਸਿੰਘ, ਘਰਜੋਤ ਸਿੰਘ ਖਾਲਸਾ ਨੇ ਹਾਜ਼ਰ ਹੋ ਕੇ ਦੋਆਬਾ ਯੂਥ ਕਲੱਬ ਮੈਂਬਰਾਂ ਦਾ ਹੌਸਲਾ ਵਧਾਇਆ ਤੇ ਹੱਲਾਸ਼ੇਰੀ ਦਿੱਤੀ।
ਇਸ ਵਿਚ ਸਰਬਜੀਤ ਸਿੰਘ ਖ਼ਾਲਸਾ ਯੂ ਐਸ ਏ, ਜਸਵੀਰ ਸਿੰਘ ਭਿਡੰਰ ਸਿੰਘਾਪੁਰ , ਜਸਵਿੰਦਰ ਸਿੰਘ ਬੱਸਣ ਕਨੈਡਾ ਅਤੇ ਪਰਦੀਪ ਸਿੰਘ ਯੂ ਐਸ ਏ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news