February 22, 2026 5:55 pm

ਥਾਣਾ ਸਿਟੀ ਦੀ ਪੁਲਿਸ ਨੇ 80 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕੀਤਾ ਇੱਕ ਵਿਅਕਤੀ ਕਾਬੂ । 

Share:

ਹੁਸ਼ਿਆਰਪੁਰ 26 ਜੁਲਾਈ ( ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ ਪੀ ਐਸ ਐਸ ਐਸ ਪੀ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਲਵਿੰਦਰ  ਸਿੰਘ ਡੀ.ਐਸ.ਪੀ. ਸਿਟੀ ਹੁਸ਼ਿਆਰਪੁਰ ਦੀ ਅਗਵਾਈ ਹੇਠ  ਸੰਜੀਵਨ ਸਿੰਘ ਐਸ.ਆਈ ਮੁੱਖ ਅਫਸਰ ਥਾਣਾ ਸਿਟੀ ਹੁਸ਼ਿਆਰਪੁਰ ਦੀ ਟੀਮ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋਂ ਏ.ਐਸ.ਆਈ. ਅਮਰਜੀਤ ਸਿੰਘ ਨੂੰ ਥਾਣਾ ਸਿਟੀ, ਹੁਸ਼ਿਆਰਪੁਰ ਦੇ ਇੱਕ  ਮੁਕੱਦਮੇ ਵਿੱਚ ਦੋਸ਼ੀ ਰਜਿੰਦਰ ਕੁਮਾਰ ਉਰਫ ਰਾਜੂ, ਗਾਂਧੀ ਪੁੱਤਰ ਹੁਸਨ ਲਾਲ ਵਾਸੀ ਮੁਹੱਲਾ ਪ੍ਰੇਮਗੜ ਕੁਆਟਰ ਨੰਬਰ 476/2 ਥਾਣਾ ਸਿਟੀ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ। ਜਦੋਂ ਏ.ਐਸ.ਆਈ ਅਮਰਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਸ਼ੱਕੀ ਪੁਰਸ਼ਾ ਦੀ ਤਲਾਸ਼ ਤੇ ਚੈਕਿੰਗ ਦੇ ਸਬੰਧ ਮੁਹੱਲਾ ਪ੍ਰੇਮਗੜ੍ਹ ਵਾਰਡ ਨੰਬਰ 42 ਸਾਹਮਣੇ ਪਹੁੰਚਿਆ  ਤਾਂ ਗਲੀ ਵਿਚੋਂ ਇਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਕਿ ਪੁਲਿਸ ਪਾਰਟੀ ਨੂੰ ਦੇਖ ਦੇ ਖਬਰਾ ਗਿਆ ਤੇ ਪਿੱਛਾ ਨੂੰ ਮੁੜਨ ਲੱਗਾ ਤਾ ਪੁਲਿਸ ਪਾਰਟੀ ਨੇ ਉਸ ਘਬਰਾਏ ਹੋਏ ਨੌਜਵਾਨ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਰਜਿੰਦਰ ਕੁਮਾਰ ਉਰਫ ਰਾਜੂ ਗਾਂਧੀ ਪੁੱਤਰ ਹੁਸਨ ਲਾਲ ਵਾਸੀ ਮੁਹੱਲਾ ਪ੍ਰੇਮਗੜ ਕੁਆਟਰ ਨੰਬਰ 476/2 ਥਾਣਾ ਸਿਟੀ ਹੁਸ਼ਿਆਰਪੁਰ ਦੱਸਿਆ । ਜਿਸ ਦੀ ਤਲਾਸ਼ੀ ਲੈਣ ਤੇ ਉਸ ਵਿਅਕਤੀ  ਪਾਸੋਂ 80 ਗ੍ਰਾਂਮ ਨਸ਼ੀਲਾ ਪਦਾਰਥ ਬਰਾਮਦ ਹੋਣ ਤੇ ਮੁੱਕਦਮਾ ਦਰਜ ਕੀਤਾ ਗਿਆ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news