February 4, 2026 5:26 pm

ਥਾਣਾ ਮਾਡਲ ਟਾਉਨ ਦੀ ਪੁਲਿਸ ਨੇ ਦੋ ਚੋਰਾ ਨੂੰ ਇੱਕ ਮੋਟਰ ਸਾਈਕਲ ਤੇ ਇੱਕ ਐਕਟਿਵਾ ਸਮੇਤ ਕੀਤਾ ਕਾਬੂ । 

Share:

ਹੁਸ਼ਿਆਰਪੁਰ 9 ਜੁਲਾਈ ( ਤਰਸੇਮ ਦੀਵਾਨਾ  ) ਸਰਤਾਜ ਸਿੰਘ ਚਾਹਲ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ ਜੀ ਦੀ ਹਦਾਇਤ ਅਤੇ  ਪਲਵਿੰਦਰ ਸਿੰਘ ਪੀ ਪੀ ਐਸ  ਉਪ ਪੁਲਿਸ ਕਪਤਾਨ (ਸਿਟੀ) ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਰੀਆਂ ਅਤੇ ਲੁੱਟਾਂ ਖੋਹਾਂ ਦੀ ਰੋਕਥਾਮ ਲਈ ਵਿੱਢੀ ਮੁਹਿੰਮ ਤਹਿਤ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਏ ਐਸ ਆਈ ਸੰਜੀਵ ਸਿਧੂ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੇ ਸਮੇਤ ਸਾਥੀ ਕਮਚਾਰੀਆ ਦੋਰਾਨੇ ਗਸ਼ਤ  ਕੇ ਐਫ ਸੀ ਚੈੱਕ ਤੇ ਕਿਸੇ  ਖਾਸ ਵਲੋਂ ਮਿਲੀ ਇਤਲਾਹ ਮੁਤਾਬਿਕ ਨਾਕਾਬੰਦੀ ਕਰਕੇ ਨਸਰਲਾ ਸਾਈਡ ਵਲੋਂ ਮੋਟਰਸਾਈਕਲ ਨੇ PB08 CK-3376 ਮਾਰਕਾ ਹੀਰੋ ਹਾਂਡਾ ਸਪਲੈਂਡਰ ਸਵਾਰ ਹੋ ਕੇ ਆ ਰਹੇ ਅਜੇ ਕੁਮਾਰ ਬਿੱਲੂ ਪੁੱਤਰ ਸਵਰਨ ਸਿੰਘ ਵਾਸੀ ਫੰਬੀਆ ਥਾਣਾ ਬਲੋਵਾਲ ਜਿਲਾ ਹੁਸ਼ਿਆਰਪੁਰ ਅਤੇ ਬੀਰਬਲ ਕੁਮਾਰ ਉਰਫ ਨੀਰੂ ਪੁੱਤਰ ਸ਼ੰਕਲ ਲਾਲ ਵਾਸੀ ਮੁਹੱਲਾ ਕਮਾਲਪੁਰ, ਨੇੜੇ ਸਕੈਨ ਸੈਂਟਰ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਨੂੰ ਸਮੇਤ ਮੋਟਰਸਾਈਕਲ ਕਾਬੂ ਕੀਤਾ । ਜਿਨਾ ਨੇ ਦੱਸਣ ਤੇ ਮੋਟਰਸਾਈਕਲ ਦੀ ਮਾਲਕੀ ਬਾਰੇ ਕੋਈ ਤਸੱਲੀ ਬਖਸ਼ ਜਵਾਬ ਨਾ ਦਿੱਤਾ । ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਇਹਨਾ ਨੇ ਮੰਨਿਆ ਕਿ ਇਹ ਮੋਟਰਸਾਇਕਲ ਅਤੇ ਇੱਕ ਐਕਟਿਵਾ ਸਕੂਟਰੀ ਚੋਰੀ ਕੀਤੇ ਹਨ ਜੋ ਮੋਟਸਾਈਕਲ ਮੋਕੇ ਤੇ  ਬ੍ਰਾਮਦ ਕੀਤਾ ਗਿਆ ਅਤੇ ਤਫਤੀਸ਼ ਕਰਨ ਤੇ ਇੱਕ ਐਕਟਿਵਾ ਬ੍ਰਾਮਦ ਕੀਤੀ ਗਈ ਜਿਸ ਤੇ ਮੁਕਦਮਾ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਰਜ ਕੀਤਾ ਗਿਆ ਹੈ ।ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਵਲੋ ਕੀਤੀਆ ਗਈਆ ਹੋਰ ਵਾਰਦਾਤਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news