February 22, 2026 2:45 pm

ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਵਿਖੇ ਫ੍ਰੀ ਚੈਕਅੱਪ ਕੈਪ ਲਗਾਇਆ

Share:

ਹੁਸ਼ਿਆਰਪੁਰ 18 ਮਈ (ਤਰਸੇਮ ਦੀਵਾਨਾ) ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਮਹਾਰਾਜ ਬਾਬੇ ਜੋੜੇ ਰਾਏਪੁਰ ਰਸੂਲਪੁਰ ਵਿਖੇ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਦੇ ਪ੍ਰਧਾਨ ਅਤੇ ਗੱਦੀ ਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ ਮਹਾਰਾਜ ਅਤੇ ਨਾਰੀ ਸ਼ਕਤੀ ਫਾਉਂਡੇਸ਼ਨ ਦੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਦੀ ਯੋਗ ਅਗਵਾਈ ਹੇਠ ਅਰੋਗਿਆ ਅਯੂਰਵੈਦਿਕ ਕਲੀਨਿਕ ਵਲੋ ਮੁਫਤ ਮੈਡੀਕਲ ਕੈਪ ਲਗਾਇਆ ਗਿਆ । ਇਸ ਕੈਪ ਵਿੱਚਵੈਦ ਬਲਜਿੰਦਰ ਰਾਮ ,ਡਾ ਮਨੀਸ਼ਾ ਕੁੰਡਲ ਬੀ ਐਮ ਐਸ ,ਵੈਦ ਰੂਪਿਕਾ ਨਵਾ ਸ਼ਹਿਰ ,ਵੈਦ ਗੁਰਪ੍ਰੀਤ ਕੌਰ,ਵੈਦ ਪ੍ਰਮਿੰਦਰ ਕੌਰ,ਵੈਦ ਦਵਿੰਦਰ ਸਿੰਘ,ਵੈਦ ਲੋਕੇਸ਼ ਕੁਮਾਰ ,ਵੈਦ ਸ਼ੁਨੀਲ ਕੁਮਾਰ ਰੌਕੀ,ਡਾ ਨਵੀਨ ਸ਼ਰਮਾ ,ਡਾ ਨੀਰਜ਼ ਠਾਕੁਰ ,ਨੇ ਕੈਪ ਵਿੱਚ ਮਰੀਜ਼ਾ ਦਾ ਚੈਕਅੱਪ ਕੀਤਾ । ਉਹਨਾ ਦੱਸਿਆ ਕਿ ਇਸ ਫ੍ਰੀ ਚੈਕਅਪ ਕੈਪ ਵਿੱਚ 1,500 ਮਰੀਜਾ ਦਾ ਚੈਕਅਪ ਕੀਤਾ ਗਿਆ । ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ ਵਲੋ ਸਾਰੇ ਵੈਦਾ ਨੂੰ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਬਾਬਾ ਵਿਨੈ ਮੁਨੀ ਜੰਮੂ ਵਾਲੇ ਅਤੇ ਸੰਤ ਬਾਬਾ ਜਗੀਰ ਸਿੰਘ ਵੀ ਹਾਜਿਰ ਸਨ ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news