
ਦਲਜੀਤ ਕੌਰ/ਸੰਗਰੂਰ , 31 ਮਾਰਚ, 2023: ਸਥਾਨਕ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਮੌਜੂਦ ਆਡੀਟੋਰੀਅਮ ਹਾਲ ਵਿੱਚ ਪੰਜਾਬ ਸਟੂਡੈਂਟ ਯੂਨੀਅਨ (ਸ਼ਹੀਦ ਰੰਧਾਵਾ) ਦੀ ਕਾਲਜ ਇਕਾਈ ਵੱਲੋਂ 23 ਮਾਰਚ ਦੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਅਤੇ ਸ਼ਹੀਦਾਂ ਨੂੰ ਸਰਧਾਂਜ਼ਲੀ ਦਿੱਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਪ੍ਰਸਿੱਧ ਨਾਟਕਕਾਰ ਡਾ. ਸਾਹਿਬ ਸਿੰਘ ਜੀ ਨੇ ਆਪਣੇ ਨਾਟਕ “ਲੱਛੂ ਕਬਾੜੀਆ” ਦੀ ਪੇਸ਼ਕਾਰੀ ਕੀਤੀ। ਡਾ. ਸਾਹਿਬ ਸਿੰਘ ਦਾ ਇਹ ਨਾਟਕ ਦਰਸ਼ਕਾਂ ਨੂੰ ਅੰਦਰੋਂ ਝੰਜੋੜਿਆਂ ਦੇਖਣ ਵਾਲ਼ੇ ਦਰਸ਼ਕਾਂ ਦੀਆਂ ਅੱਖਾਂ ਨਮ ਹੋਈਆ। ਲੱਛੂ ਕਬਾੜੀਆ ਦੀਆਂ ਸੱਚੀਆਂ ਘਟਨਾਵਾਂ ਦੀ ਹਾਮੀ ਭਰਦੀਆਂ ਸਨ। ਇਹ ਇਨਕਲਾਬੀ ਨਾਟਕ ਨੇ ਵਿਦਿਆਰਥੀ ਵਰਗ ਵਿੱਚ ਇਨਕਲਾਬ ਦੀ ਚੇਟਕ ਜਗਾਉਣ ਦਾ ਕੰਮ ਕੀਤਾ ।
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਜ਼ਿਲਾ ਪ੍ਰਧਾਨ ਰਮਨ ਸਿੰਘ ਕਾਲਾਝਾੜ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਸਾਥੀ ਉਸ ਸਮੇਂ ਦੀ ਪੈਦਾਵਾਰ ਸਨ ਜਦੋਂ ਮੁਲਕ ਅੰਗਰੇਜ਼ਾਂ ਦੀ ਗੁਲਾਮੀ ਖਿਲਾਫ ਜੂਝ ਰਿਹਾ ਸੀ,ਵੱਖ ਵੱਖ ਲਹਿਰਾਂ ਉੱਠ ਰਹੀਆਂ ਸਨ। ਜਦੋਂ ਜਲ੍ਹਿਆਂ ਵਾਲਾ ਬਾਗ਼ ਦਾ ਕਤਲੇਆਮ ਹੋਇਆ ਓਦੋਂ ਭਗਤ ਸਿੰਘ ਬਚਪਨ ਤੋਂ ਜਵਾਨੀ ਵੱਲ ਵਧ ਰਿਹਾ ਸੀ। ਅੱਜ ਵਿਦਿਆਰਥੀ ਆਗੂ ਨੇ ਕਿਹਾ ਕਿ ਅੱਜ ਸ਼ਹੀਦਾਂ ਦੇ ਦਿਖਾਏ ਰਾਹ ਤੇ ਨੌਜਵਾਨਾਂ ਨੂੰ ਅੱਗੇ ਵੱਧਣਾ ਚਾਹੀਦਾ ਹੈ।ਇਹ ਨੌਜਵਾਨ ਬੇਰੁਜ਼ਗਾਰੀ ਅਤੇ ਮਹਿੰਗੀ ਪੜ੍ਹਾਈ ਦੇ ਝੰਬੇ ਹੋਏ ਹਨ ।ਹਰ ਪਾਸੇ ਨਿਰਾਸ਼ਾ ਤੇ ਬੇਬਸੀ ਦਾ ਮਾਹੌਲ ਹੈ। ਨਿੱਜੀਕਰਨ ਦੀਆਂ ਨੀਤੀਆਂ ਤਹਿਤ ਸਰਕਾਰੀ ਅਦਾਰਿਆਂ ਨੂੰ ਵੇਚਿਆ ਜਾ ਰਿਹਾ ਹੈ, ਪੋਸਟਾਂ ਖਤਮ ਰੱਖੀਆਂ ਜਾ ਰਹੀਆਂ ਹਨ। ਵੱਡੀ ਗਿਣਤੀ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਰੁਜ਼ਗਾਰ ਲਈ ਪਰਵਾਸ ਕਰ ਰਹੇ ਹਨ। ਮਹਿੰਗੀਆਂ ਪੜ੍ਹਾਈਆ ਹੋਣ ਕਰਕੇ ਸਿੱਖਿਆ ਗਰੀਬ ਵਿਦਿਆਰਥੀਆਂ ਤੋਂ ਦੂਰ ਹੋ ਰਹੀ ਹੈ। ਹਰ ਸਾਲ ਲੱਖਾਂ ਦੀ ਗਿਣਤੀ ਨੌਜਵਾਨ ਬਾਹਰ ਜਾ ਰਹੇ ਹਨ ਅਤੇ ਕੋਰੜਾ ਰੁਪਏ ਸਾਡੇ ਦੇਸ਼ ਚੋਂ ਬਾਹਰ ਜਾ ਰਿਹਾ ਹੈ। ਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਨਸ਼ਿਆਂ ਦੇ ਦਰਿਆ ਵਿਚ ਧੱਕ ਰਹੀ ਹੈ ਅਤੇ ਨਸ਼ਿਆਂ ਦੇ ਵਪਾਰ ਰਾਹੀਂ ਅਰਬਾਂ ਰੁਪਏ ਮੁਨਾਫ਼ਾ ਕਮਾਇਆ ਜਾ ਰਿਹਾ। ਵਿਦਿਆਰਥੀ ਦੇ ਭਾਰੀ ਇਕੱਠ ਦੌਰਾਨ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ ਦੇ ਸੱਦੇ ਤਹਿਤ 6 ਅਪ੍ਰੈਲ ਨੂੰ ਵਿਦਿਅਕ ਸੰਸਥਾਵਾਂ ਦੀ ਹੜਤਾਲ ਦਾ ਸਮਰਥਨ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਲਵਪ੍ਰੀਤ ਸਿੰਘ ਮਹਿਲਾਂ ਨੂੰ ਪ੍ਰਧਾਨ, ਅਭੀ ਉੱਪਲੀ ਨੂੰ ਮੀਤ ਪ੍ਰਧਾਨ, ਸੰਦੀਪ ਸਿੰਘ ਗੋਬਿੰਦਗੜ੍ਹ ਨੂੰ ਸਕੱਤਰ, ਗੁਰਸੇਵਕ ਸਿੰਘ ਫ਼ਤਹਿਗੜ੍ਹ ਨੂੰ ਖ਼ਜ਼ਾਨਚੀ, ਸਹਿਜ ਦਿੜ੍ਹਬਾ ਤੇ ਸਾਹਿਬ ਦਿੜ੍ਹਬਾ ਨੂੰ ਪ੍ਰੈੱਸ ਸਕੱਤਰ ਅਤੇ ਅਮਨਦੀਪ ਕੌਰ ਨੱਤਾ, ਅੰਜੂ ਧੂਰੀ ਨੂੰ ਪ੍ਰਚਾਰਕ ਸੱਕਤਰ ਬਣਾਇਆ ਗਿਆ। ਬਲਜਿੰਦਰ ਕੌਰ ਉੱਭਾਵਾਲ, ਰੱਜੀ ਨਿਹਾਲਗੜ੍ਹ, ਜੋਤੀ, ਜਸਲੀਨ ਕੌਰ ਚੀਮਾ, ਜਸਪ੍ਰੀਤ ਕੌਰ ਦੁਗਾਲ, ਮਮਤਾ, ਕਿਰਨਦੀਪ ਕੌਰ ਭਵਾਨੀਗੜ੍ਹ, ਸੰਦੀਪ ਕੌਰ ਛਾਜਲੀ, ਮਨਦੀਪ ਕੌਰ ਹਰੀਗੜ੍ਹ, ਜਸਪ੍ਰੀਤ ਕੌਰ ਧਨੌਲਾ, ਹਰਪ੍ਰੀਤ ਕੌਰ ਬਲਵਾੜ, ਕਮਲਦੀਪ ਕੌਰ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ ਖਨਾਲ ਕਲਾਂ, ਨਵਜੋਤ ਕੌਰ ਖੁਰਾਣਾ, ਜਮਨਾ ਧੂਰੀ, ਹਰਪ੍ਰੀਤ ਕੌਰ ਕਾਲਾਝਾੜ, ਬੰਟੀ ਕਹੇਰੂ, ਅੰਮ੍ਰਿਤ ਸਿੰਘ ਬਾਲਦ ਕਲਾਂ, ਹਰਪ੍ਰੀਤ ਸਿੰਘ ਕਨੋਈ, ਜਸ਼ਨ ਚੰਗਾਲ, ਰਵਿੰਦਰ ਸਿੰਘ ਸ਼ਾਦੀਹਰੀ, ਸ਼ੈਟੀ, ਗਗਨ, ਮਨਪ੍ਰੀਤ ਸਿੰਘ ਕਾਲਬੰਜਾਰਾ, ਹਰਵਿੰਦਰ ਸਿੰਘ (ਹੈਰੀ) ਖੇਤਲਾ, ਜਸਪ੍ਰੀਤ ਸਿੰਘ ਘੋੜੇਨਬ ਆਦਿ ਮੈਂਬਰ ਚੁਣੇ ਗਏ।
ਸਟੇਜ ਸਕੱਤਰ ਦੀ ਭੂਮਿਕਾ ਵਿਦਿਆਰਥੀ ਆਗੂ ਸੁਖਚੈਨ ਸਿੰਘ ਪੁੰਨਾਵਾਲ ਨੇ ਬਾਖੂਬੀ ਨਿਭਾਈ। ਜਿਸ ਵਿੱਚ ਲਵਪ੍ਰੀਤ ਸਿੰਘ ਛਾਹੜ ਤੇ ਸੰਦੀਪ ਕੌਰ ਨੇ ਇਨਕਲਾਬੀ ਗੀਤ ਦੀ ਪੇਸ਼ਕਸ਼ ਕੀਤੀ ਫ਼ਿਰ ਅਮਨ ਨੱਤਾਂ, ਯਮਨਾ ਅਤੇ ਸਹਿਜ ਦਿੜਬਾ ਨੇ ਸ਼ਹੀਦਾਂ ਨੂੰ ਸਮਰਪਿਤ ਇਨਕਲਾਬੀ ਕਵਿਤਾ ਦਰਸ਼ਕਾਂ ਦੇ ਰੂ ਬ ਰੂ ਕੀਤੀਆਂ। ਇਸ ਮੌਕੇ ਕਾਲਜ ਦੇ ਪ੍ਰੋਫੈਸਰ ਵੀ ਹਾਜ਼ਰ ਸਨ।